ਚੰਡੀਗੜ੍ਹ (ਸਿਮਰਨਜੀਤ ਕੌਰ) : ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ 99 ਸਾਲਾ ਸਥਾਪਨਾ ਦਿਵਸ ਮੌਕੇ ਪਾਰਟੀ ਵੱਲੋਂ ਸੱਦੇ ਗਏ ਜਰਨਲ ਇਜਲਾਸ ਮੋਕੇ ਖੂਬ ਹੰਗਾਮਾ ਹੋਣ ਦੀ ਸੰਭਾਵਨਾ ਹੈ l ਪਾਰਟੀ ਨਾਲ ਪੁਰਾਣੇ ਜੁੜੇ ਜਾਂ ਇਸ ਤੋਂ ਵੱਖ ਹੋਏ ਕੁਝ ਧੜਿਆਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲਾਂ ਦਾ ਕਬਜ਼ਾ ਤੋੜਣ ਲਈ ਪੂਰੀਆਂ ਤਿਆਰੀਆਂ ਕੱਸ ਲਈਆਂ ਨੇ l 14 ਦਸੰਬਰ ਨੂੰ ਹੋਣ ਵਾਲੇ ਇਸ ਇਜਲਾਸ ਦੌਰਾਨ ਸ਼ਿਅਦ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ l ਜਿਸਨੂੰ ਲੈ ਕੇ ਇਹ ਕਿਆਸ ਲਾਏ ਜਾ ਰਹੇ ਹਨ ਕਿ ਇਸ ਮੌਕੇ ਖੂਬ ਭੜਥੂ ਪੈਣ ਵਾਲਾ ਹੈ l
ਇਸ ਸੰਬੰਧ ਵਿੱਚ ਸਿੱਖ ਪ੍ਰਚਾਰਕ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਾਦਲਾਂ ਦੇ ਸਾਰੇ ਵਿਰੋਧੀਆਂ ਨੂੰ ਇੱਕ ਜੁਟ ਹੋਣ ਦੀ ਅਪੀਲ ਕੀਤੀ ਹੈ, ਤੇ ਕਿਹਾ ਹੈ ਕਿ ਰਲ ਕੇ ਹੀ ਇਸ ਵੱਡੇ ਕਾਰਜ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ l ਉਨ੍ਹਾਂ ਕਿਹਾ ਕਿ ਸ਼ਿਅਦ ਨੂੰ ਹੋਂਦ ਵਿੱਚ ਲਿਆਉਣ ਲਈ ਖਾਲਸਾ ਪੰਥ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਨੇ ਤਾਂ ਕਿ ਸਿੱਖਾਂ ਨੂੰ ਸਿਆਸੀ ਅਗਵਾਈ ਮਿਲ ਸਕੇ l
ਦਾਦੂਾਵਲ ਅਨੁਸਾਰ ਮੋਗਾ ਦੀ ਕਾਨਫਰੰਸ ਵਿੱਚ ਸ਼ਿਅਦ ਦਾ ਇੱਕ ਮਤੇ ਦਾ ਸੰਵਿਧਾਨ ਬਦਲ ਕੇ ਇਸਨੂੰ ਧਰਮ ਨਿਰਪੱਖ ਅਤੇ ਪੰਜਾਬੀਆਂ ਦੀ ਪਾਰਟੀ ਬਣਾ ਦਿੱਤਾ ਗਿਆ ਸੀ l ਲਿਹਾਜ਼ਾ ਬਾਦਲਾਂ ਨੂੰ ਇਸ ਪਾਰਟੀ ਦਾ 99ਵਾਂ ਸਥਾਪਨਾ ਦਿਵਸ ਮਨਾਉਣ ਦਾ ਕੋਈ ਹੱਕ ਨਹੀਂ l ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਐਸਜੀਪੀਸੀ ਤੋਂ ਇਲਾਵਾ ਸਿੱਖ ਤਖਤਾਂ ਤੇ ਵੀ ਕਬਜ਼ਾ ਜਮਾਂ ਰੱਖਿਆ, ਤੇ ਸ਼ਿਅਦ ਦੇ ਮੂਲ ਸਿਧਾਂਤ ਅਤੇ ਅਸੂਲ ਛਿੱਕੇ ਟੰਗ ਦਿੱਤੇ ਗਏ ਹਨ l