ਚੰਡੀਗੜ੍ਹ : ਚਾਵਲਾਂ ਦੀ ਖਰੀਦ ਵਿੱਚ ਗੜਬੜੀ ਨੂੰ ਲੈ ਕੇ ਸਰਕਾਰ 1321 ਚਾਵਲ ਮਿੱਲਾਂ ਤੇ ਤੀਸਰੀ ਵਾਰ ਫਿਜ਼ੀਕਲ ਵੈਰੀਫਿਕੇਸ਼ਨ 20 ਦਸੰਬਰ ਨੂੰ ਕਰਾਵੇਗੀ.ਹਰ ਜ਼ਿਲ੍ਹੇ ਲਈ ਵਿਭਾਗ ਨੇ ਟੀਮਾਂ ਦਾ ਗਠਨ ਕਰ ਲਿਆ ਹੈ l ਇਸ ਵਾਰ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਵੀਡੀਓ ਕੈਮਰੇ ਆਪਣੀ ਬਾਡੀ ਤੇ ਲਗਾਉਣੇ ਹੋਣਗੇ ਅਤੇ ਇਹ ਕੈਮਰੇ ਜੀਪੀਆਰਐਸ ਨਾਲ ਕਨੈਕਟ ਹੋਣਗੇ l ਇਸ ਜਾਂਚ ਤੋਂ ਬਾਅਦ ਚੰਡੀਗੜ ਮੁੱਖ ਦਫ਼ਤਰ ਤੋਂ ਵੀ ਜਾਂਚ ਟੀਮਾਂ ਆਉਣਗੀਆਂ,ਤਾਂ ਕਿ ਵਿਭਾਗ ਕੋਲ ਅਸਲ ਜਾਣਕਾਰੀ ਪਹੁੰਚ ਸਕੇ l ਦੂਜੇ ਪਾਸੇ ਮਿਲ ਮਾਲਿਕਾਂ ਨੇ ਸਰਕਾਰ ਤੇ ਦਬਾਵ ਬਣਾਉਣ ਦੇ ਲਈ ਮੰਗਲਵਾਰ ਨੂੰ ਦੇਸ਼ਭਰ ਵਿੱਚ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤੇ ਹਨ l ਵਿਭਾਗ ਨੇ ਕਿਹਾ ਕਿ ਜੇਕਰ ਕਰਮਚਾਰੀ ਅਤੇ ਅਧਿਕਾਰੀਆਂ ਵਿੱਚ ਮਿਲੀਭਗਤ ਹੋਣ ਬਾਰੇ ਪਤਾ ਲੱਗਿਆ ਤਾਂ ਕੜੀ ਕਾਰਵਾਈ ਕੀਤੀ ਜਾਵੇਗੀ l