ਮੋਗਾ : ਕੋਰੋਨਾ ਵਾਇਰਸ ਨੇ ਜਿੱਥੇ ਦੁਨੀਆਂਭਰ ਵਿੱਚ ਤਬਾਹੀ ਮਚਾਈ ਹੋਏ ਹੈ ਤੇ ਲੋਕ ਦਿਨ ਪ੍ਰਤੀਦਿਨ ਮਰ ਰਹੇ ਹਨ।ਇਸੀ ਨੂੰ ਮੱਦੇਨਜ਼ਰ ਰੱਖ ਕੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੰਜਾਬ ਨੂੰ ਲਾਕਡਾਊਨ ਕਰ ਦਿੱਤਾ ਸੀ ਪਰ ਲੋਕਾਂ ਨੇ ਇਸ ਗੱਲ ਨੂੰ ਮਜ਼ਾਕ ਵਿੱਚ ਲਿਆ ਅਤੇ ਲਾਕਡਾਊਨ ਦੇ ਬਾਵਜੂਦ ਵੀ ਉਹ ਘਰਾਂ ਤੋਂ ਬਾਹਰ ਆ ਗਏ ਜਿਸ ਤੋਂ ਬਾਅਦ ਕਿ ਮੁੱਖਮੰਤਰੀ ਨੇ ਪੰਜਾਬ ਵਿੱਚ ਕਰਫਿਊ ਦੇ ਹੁਕਮ ਦੇ ਦਿੱਤੇ ਪਰ ਇਸ ਦੇ ਬਾਅਦ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਲ ਮੀਡੀਆ ਤੇ ਗਲਤ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ ਜਿੱਥੇ ਕੋਰੋਨਾ ਵਾਇਰਸ ਨੂੰ ਲੈ ਕੇ ਟਿਕਟਾਕ ਤੇ ਅਫਵਾਹ ਫੈਲਣ ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ।ਵਾਇਰਸ ਵੀਡੀਓ ਵਿੱਚ ਮੁਲਜ਼ਮ ਕਹਿ ਰਿਹਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਤਿੰਨ ਛੱਪੜ ਹਨ।ਜਿਨ੍ਹਾਂ ਵਿੱਚ ਨਹਾਉਣ ਨਾਲ ਕੋਰੋਨਾ ਦੀ ਬੀਮਾਰੀ ਖਤਮ ਹੋ ਜਾਂਦੀ ਹੈ।ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਿਸ ਨੇ ਟਿਕਟਾਕ ਵੀਡੀਓ ਬਣਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ।ਥਾਣਾ ਮੈਹਨਾ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਪਿੰਡ ਤਲਵੰਡੀ ਭੰਗੇਰੀਆਂ ਦੇ ਹਰਦੇਵ ਸਿੰਘ ਨੇ ਟਿਕਟਾਕ ਤੇ ਵੀਡੀਓ ਬਣਾ ਕੇ ਵਾਇਰਲ ਕੀਤਾ ਹੈ।ਇਸ ਨਾਲ ਅਫਵਾਹ ਫੈਲ ਗਈ ਹੈ।ਇਸ ਦੇ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ।