Htv Punjabi
Punjab

ਪਿਛਲੇ ਦਿਨਾਂ ‘ਚ 40000 ਪੰਜਾਬੀ ਅਜਿਹੇ ਦੇਸ਼ਾਂ ‘ਚੋਂ ਆ ਕੇ ਸੂਬੇ ‘ਚ ਅਲੋਪ ਹੋ ਗਏ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਿਆ ਹੋਇਆ ਸੀ ; ਕੈਪਟਨ

ਚੰਡੀਗੜ੍ਹ : ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਹਰ ਪਲ ਵੱਧਦਾ ਜਾ ਰਿਹਾ ਹੈ ਤੇ ਭਾਰਤ ਦੇ 21 ਰਾਜਾਂ ਵਿੱਚ ਲਾਕਡਾਊਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜਾਬ, ਮਹਾਂਰਾਸ਼ਟਰ, ਪਾਂਡੂਚੇਰੀ ਵਿੱਚ ਤਾਂ ਕਰਫਿਊ ਲਾਉਣ ਦੇ ਹੁਕਮ ਦੇ ਦਿੱਤੇ ਗਏ ਹਨ।ਪਰ ਹਾਲਾਤ ਇਹ ਹਨ ਕਿ ਨਾਂ ਤਾਂ ਲੋਕ ਲਾਕ ਡਾਊਨ ਵਾਲੇ ਘਰਾਂ ‘ਚ ਆਪਣੇ ਆਪ ਬੰਦ ਹੋਏੇ ਤੇ ਨਾ ਹੀ ਕਰਫਿਊ ਵੇਲੇ, ਅਜਿਹੇ ਵਿੱਚ ਸਰਕਾਰ ਦੀਆਂ ਚਿੰਤਾਵਾਂ ਸਾਹਮਣੇ ਆ ਰਹੇ ਉਨ੍ਹਾਂ ਅੰਕੜਿਆਂ ਨੇ ਹੋਰ ਵਧਾ ਦਿੱਤੀਆਂ ਨੇ ਜਿਹੜੇ ਇਹ ਦੱਸਦੇ ਨੇ ਕਿ ਮਾਰਚ ਮਹੀਨੇ ਦੌਰਾਨ 90000 ਤੋਂ ਵੱਧ ਐਨਆਰਆਈ ਉਨਾਂ ਦੇਸ਼ਾਂ ਵਿੱਚੋਂ ਵਾਪਸ  ਪਰਤੇ ਹਨ, ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਬਹੁਤ ਜਿ਼ਆਦਾ ਹੈ ਤੇ ਹਾਲਾਤ ਇਹ ਹਨ ਕਿ ਇਨ੍ਹਾਂ ਵਿੱਚੋਂ ਜਿ਼ਆਦਾਤਰ ਲੋਕਾਂ ਨੇ ਆਪਣੀ ਸਕਰੀਨਿੰਗ ਯਾਨੀ ਕਿ ਮੈਡੀਕਲ ਚੈੱਕਅਪ ਨਹੀਂ ਕਰਵਾਇਆ।ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਰਾਤ ਆਪਣੇ ਫੇਸਬੁੱਕ ਅਕਾਊਂਟ ਵਿੱਚ ਪਾਈ ਵੀਡੀਓ ਵਿੱਚ ਆਪ ਖੁਦ ਇਹ ਮੰਨਿਆ ਹੈ ਕ ਸੂਬੇ ਅੰਦਰ ਪਿਛਲੇ ਦਸ ਦਿਨਾਂ ਦੌਰਾਨ ਉਨ੍ਹਾਂ ਦੇਸ਼ਾਂ ‘ਚੋਂ ਵਾਪਸ ਆ ਕੇ 40000 ਅਜਿਹੇ ਲੋਕ ਆ ਕੇ ਗਾਇਬ ਹੋ ਗਏ ਹਨ ਜਿਨ੍ਹਾਂ ਦੇਸ਼ਾਂ ਅੰਦਰ ਕੋਰੋਨਾ ਵਾਇਰਸ ਬਹੁਤ ਜਿ਼ਆਦਾ ਫੈਲਿਆ ਹੋਇਆ ਹੈ ਤੇ ਮੁੱਖਮੰਤਰੀ ਏਸ ਗੱਲ ਤੋਂ ਚਿੰਤਿਤ ਹਨ ਕਿ ਨਾਂ ਤਾਂ ਲੋਕ ਲਾਕਡਾਊਨ ਦੌਰਾਨ ਘਰਾਂ ਅੰਦਰ ਬੰਦ ਹੋ ਰਹੇ ਹਨ ਤੇ ਨਾ ਹੀ ਸਰਕਾਰ ਦੀ ਕਿਸੇ ਬੇਨਤੀ ਜਾਂ ਹਿਦਾਇਤ ਨੂੰ ਮੰਨ ਰਹੇ ਹਨ ਤੇ ਏਸੇ ਲਈ ਮਜ਼ਬੂਰ ਹੋ ਕੇ ਸਰਕਾਰ ਨੂੰ ਹਥਿਆਰਬੰਦ ਫੋਰਸਾਂ ਰਾਹੀਂ ਲੋਕਾਂ ਨੂੰ ਘਰਾਂ ‘ਚ ਬੰਦ ਰੱਖਣ ਲਈ ਕਰਫਿਊ ਲਾਣਾ ਪਿਆ ਹੈ।

ਬਿਨ੍ਹਾਂ ਸ਼ੱਕ ਇਹ ਬਹੁਤ ਵੱਡੀ ਚਿੰਤਾ ਦਾ ਮਾਮਲਾ ਹੈ ਪਰ ਇਸ ਦੇ ਨਾਲ ਇਹ ਇੱਕ ਚਿੰਤਾ ਜਿਹੜੀ ਹੋਰ ਆਮ ਜਨਮਾਨਸ ਨੂੰ ਤੋੜ ਤੋੜ ਖਾ ਰਹੀ ਹੈ, ਉਹ ਹੈ ਢਿੱਡ ਦੀ ਭੁੱਖ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਲੋਕ ਥੋੜੇ ਬਹੁਤ ਵੀ ਪੈਸੇ ਵਾਲੇ ਸਨ ਉਨ੍ਹਾਂ ਨੇ ਮੌਕੇ ਤੇ ਹਾਲਾਤਾਂ ਨੂੰ ਦੇਖਦੇ ਹੋਏ ਪਹਿਲਾਂ ਹੀ ਦੋ ਦੋ ਮਹੀਨੇ ਦਾ ਰਾਸ਼ਨ ਅਤੇ ਜ਼ਰੂਰੀ ਵਸਤਾਂ ਖਰੀਦ ਕੇ ਰੱਖ ਲਈਆਂ ਹਨ ਤਾਂ ਕਿ ਜੇਕਰ ਇਹ ਕਰਫਿਊ ਜਾਂ ਲਾਕ ਡਾਊਨ ਲੰਬਾ ਚੱਲਦਾ ਹੈ ਤਾਂ ਭੁੱਖੇ ਮਰਨ ਦੀ ਨੌਬਤ ਤੋਂ ਬਚਿਆ ਜਾ ਸਕੇੇ।ਪਰ ਦੋਸਤੋ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਰੇ ਲੋਕ ਐਨੇ ਪੈਸੇ ਵਾਲੇ ਨਹੀਂ ਹਨ।ਪੰਜਾਬ ਜਿਸ ਨੂੰ ਕਿਸੇ ਵੇਲੇ ਦੇਸ਼ ਦੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਸ ਅੰਦਰ ਅੱਜ ਵੀ 25 ਪ੍ਰਤੀਸ਼ਤ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ ਯਾਨੀ ਉਹ ਲੋਕ ਜਿਹੜੇ ਰੋਜ਼ਾਨਾ ਕਮਾਉਂਦੇ ਹਨ ਤੇ ਰੋਜ਼ਾਨਾ ਹੀ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਜੋਗਾ ਹਸੀਲਾ ਵਸੀਲਾ ਕਰਦੇ ਹਨ।ਏਸ ਤੋਂ ਇਲਾਵਾ ਪੰਜਾਬ ਖੇਤੀ ਅਤੇ ਸਨ੍ਹੱਤ ਪ੍ਰਧਾਨ ਸੂਬਾ ਹੋਣ ਕਾਰਨ ਇੱਥੇ ਭਾਰੀ ਤਾਦਾਦ ਵਿੱਚ ਬਾਹਰਲੇ ਸੂਬਿਆਂ ਦੇ ਮਜ਼ਦੂਰ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆ ਕੇ ਅਸਥਾਈ ਤੌਰ ਤੇ ਰਹਿ ਰਹੇ ਹਨ ਤੇ ਇਹ ਉਹ ਲੋਕ ਹਨ ਜਿਹੜੇ ਪੰਜਾਬ ਵਿੱਚ ਸਿਰਫ ਆਏ ਹੀ ਦਿਹਾੜੀ ਕਰਨ ਲਈ ਸਨ ਤੇ ਇੱਕ ਦਿਹਾੜੀਦਾਰ ਰੋਜ਼ ਦਿਹਾੜੀ ਕਰਨ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਪੈਸਿਆਂ ਨਾਲ ਹੀ ਆਪਣਾ ਪੇਟ ਪਾਲਦਾ ਹੈ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ।ਅਜਿਹੇ ਵਿੱਚ ਚਿੰਤਾ ਇਸ ਗੱਲ ਦੀ ਫੈਲ ਗਈ ਹੈ ਕਿ ਕੋਰੋਨਾ ਵਾਇਰਸ ਨਾਲ ਲੋਕਾਂ ਦੀ ਮੌਤ ਹੋਵੇ ਏਸ ਤੋਂ ਪਹਿਲਾਂ ਸਰਕਾਰ ਨੂੰ ਭੁੱਖੇ ਲੋਕਾਂ ਦੇ ਢਿੱਡ ਭਰਨ ਦਾ ਵੀ ਇੰਤਜ਼ਾਮ ਕੀਤੇ ਜਾਣ ਦੀ ਲੋੜ ਹੈ ਤੇ ਇਹ ਤਾਂ ਸੰਭਵ ਹੋ ਸਕਦਾ ਹੈ ਜੇਕਰ ਸਰਕਾਰ, ਸਮਾਜਸੇਵੀ ਸੰਸਥਾਵਾਂ ਤੇ ਆਪਣੇ ਸੂਬੇ ਦੇ ਲੋਕਾਂ ਲਈ ਸੁਹਿਰਦ ਸੋਚ ਰੱਖਣ ਵਾਲੇ ਲੋਕ ਇਮਾਨਦਾਰੀ ਨਾਲ ਇੱਕਜੁਟ ਹੋ ਕੇ ਕੰਮ ਕਰਨ ਪਰ ਕੋਰੋਾ ਵਾਇਰਸ ਸੰਬੰਧੀ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ।

Related posts

ਆਹ ਦੇਖੋ ਰਾਹ ਜਾਂਦੀ ਬੱਸ ਨਾਲ ਕੀ ਹੋਇਆ ?

htvteam

ਆਮ ਆਦਮੀ ਪਾਰਟੀ ਦੇ ਮੰਤਰੀ ਸਤੇਂਦਰ ਜੈਨ 24 ਦਸੰਬਰ ਨੂੰ ਪੰਜਾਬ ਦੇ ਕਾਰੋਬਾਰੀਆਂ ਨਾਲ ਰਾਜਪੁਰਾ ਵਿਖੇ ਮੀਟਿੰਗ ਕਰਨਗੇ

htvteam

ਸ਼ਹਿਰ ਦੇ ਲੋਕਾਂ ਨੇ ਸੁੱਤੇ ਪਏ ਪ੍ਰਸ਼ਾਸਨ ਦੀਆਂ ਖੋਲ੍ਹੀਆਂ ਅੱਖਾਂ

htvteam

Leave a Comment