ਅੰਮ੍ਰਿਤਸਰ : ਅੰਮ੍ਰਿਤਸਰ ਦੇ ਸ਼੍ਰੀ ਰਾਮ ਤੀਰਥ ਮੰਦਿਰ ਦੀ ਸਰਾਏਂ ਵਿੱਚ ਮਹੰਤਾਂ ਦੁਆਰਾ ਸਮੂਹਿਕ ਕੁਕਰਮ ਦਾ ਮਾਮਲਾ ਸਾਜਿਸ਼ ਦਾ ਹਿਸਾ ਨਿਕਲਿਆ । ਪੁਲਿਸ ਨੇ ਸਾਜਿਸ਼ ਦੇ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਹੈ।ਦੱਸ ਦਈਏ ਕਿ ਇਕ ਸੇਵਾਦਾਰ ਨੇ ਇਕ ਹੋਰ ਬੰਦੇ ਤੇ ਕੁਝ ਔਰਤਾਂ ਨਾਲ ਮਿਲਕੇ ਮਹੰਤ ਨੂੰ ਗੱਦੀ ਤੋਂ ਉਤਾਰਨ ਲਈ ਇਹ ਸਾਰਾ ਡਰਾਮਾ ਕੀਤਾ ਸੀ।ਜਾਂਚ ਵਿੱਚ ਸਬ ਕੁਝ ਸਾਫ ਹੋ ਗਿਆ ਹੈ।ਨਾ ਤਾਂ ਮੈਡੀਕਲ ਚੈਕਅਪ ਵਿੱਚ ਔਰਤਾਂ ਨਾਲ ਕੁਕਰਮ ਦੀ ਪੁਸ਼ਟੀ ਹੋਈ ਹੈ ਅਤੇ ਨਾਲ ਹੀ ਪੁਲਿਸ ਦੀ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਇਸ ਸਾਜਿਸ਼ ਨੂੰ ਕਬੂਲ ਕਰ ਲਿਆ ਹੈ।ਪੁਲਿਸ ਨੇ 5 ਲੱਖ ਰੁਪਏ ਵੀ ਬਰਾਮਦ ਕਰ ਲਏ, ਜਿਹੜੇ ਝੂਠੇ ਇਲਜਾਮ ਦੇ ਲਈ ਦਿੱਤੇ ਗਏ ਸਨ।
ਐੱਸਐੱਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ 19 ਮਈ ਨੂੰ ਪੁਲਿਸ ਦੇ ਧਿਆਨ ਵਿੱਚ ਸ਼ਰੀਰਾਮ ਤੀਰਥ ਵਿੱਚ ਪੂਜਾ ਕਰਨ ਗਈਆਂ ਦੋ ਔਰਤਾਂ ਨਾਲ 4 ਮਹੰਤਾਂ ਦੁਆਰਾ ਸਮੂਹਿਕ ਕੁਕਰਮ ਕਰਨ ਦੀ ਸ਼ਿਕਾਇਤ ਆਈ ਸੀ।ਇਸਦੀ ਜਾਂਚ ਦੇ ਲਈ ਉਹਨਾਂ ਨੇ ਐੱਸਪੀ ਅਮਨਦੀਪ ਕੌਰ ਦੀ ਅਗਵਾਈ ਵਿੱਚ ਐੱਸਆਈਟੀ ਗਠਿਤ ਕੀਤੀ ਸੀ।ਜਾਂਚ ਵਿਚ ਸਾਮਣੇ ਆਇਆ ਕਿ ਮਹੰਤ ਪ੍ਰਗਟ ਨਾਥ ਦਾ ਸੇਵਾਦਾਰ ਤੀਰਥ ਸਿੰਘ ਡੇਰਾ ਗੁਰੂ ਗਿਆਨ ਨਾਥ ਤੇ ਕਾਬਿਜ਼ ਮਹੰਤ ਗਿਰਧਾਰੀ ਨਾਥ, ਰਵਿੰਦਰ ਨਾਥ, ਨਛੱਤਰ ਨਾਥ ਅਤੇ ਸੂਰਜ ਨਾਥ ਨੂੰ ਉਥੇ ਤੋਂ ਬੇਇੱਜਤ ਕਰਕੇ ਹਟਾਉਣਾ ਚਾਹੁੰਦਾ ਸੀ।
ਤੀਰਥ ਸਿੰਘ ਗੁਰਦਾਸਪੁਰ ਦੀ 2 ਔਰਤਾਂ ਨੂੰ ਪਹਿਲਾਂ ਤੋਂ ਜਾਣਦਾ ਸੀ।ਉਸਨੇ ਔਰਤਾਂ ਤੇ ਦਬਾਅ ਬਣਾਇਆ ਕਿ ਉਹ ਡੇਰਾ ਗੁਰੂ ਗਿਆਨ ਨਾਥ ਵਿੱਚ ਜਾਣ ਅਤੇ ਉਥੇ ਬੈਠੇ4 ਮਹੰਤਾਂ ਤੇ ਕੁਕਰਮ ਦਾ ਇਲਜ਼ਾਮ ਲੈ ਦੇਣ।ਔਰਤਾਂ ਇਸਦੇ ਲਈ ਰਾਜ਼ੀ ਨਹੀਂ ਹੋਈਆਂ ਤਾਂ ਤੀਰਥ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਉਹਨਾਂ ਦੇ ਬੱਚਿਆਂ ਦਾ ਅਗਵਾਹ ਕਰ ਲਿਆ।ਬੱਚਿਆਂ ਨੂੰ ਜਾਣ ਤੋਂ ਮਾਰਨ ਦੀ ਧਮਕੀ ਦੇ ਕੇ ਦੋਨਾਂ ਤੇ ਮੰਦਿਰ ਜਾਣ ਦਾ ਦਬਾਅ ਬਣਾਇਆ ਗਿਆ।
ਇਸਦੇ ਬਾਅਦ ਦੋਨੋਂ ਔਰਤਾਂ 18 ਮਈ ਨੂੰ ਮੰਦਿਰ ਪਹੁੰਚੀਆਂ ਅਤੇ ਉਹਨਾਂ ਨੇ ਕੁਕਰਮ ਦੀ ਝੂਠੀ ਕਹਾਣੀ ਪੁਲਿਸ ਨੂੰ ਦਸ ਦਿੱਤੀ।ਹੁਣ ਪੁਲਿਸ ਕੁਕਰਮ ਦੇ ਮਾਮਲੇ ਨੂੰ ਖਾਰਿਜ ਕਰਵਾਉਣ ਦੀ ਤਿਆਰੀ ਕਰ ਰਹੀ ਹੈ।ਮਾਮਲੇ ਵਿੱਚ ਮਹੰਤ ਗਿਰਧਾਰੀ ਨਾਥ ਅਤੇ ਮਹੰਤ ਰਵੇਂਦਰ ਨਾਥ ਫਤਿਹਪੁਰ ਜੇਲ੍ਹ ਵਿੱਚ ਬੰਦ ਹਨ।ਮਾਮਲੇ ਦਾ ਪਰਦਾਫਾਸ਼ ਹੁੰਦੇ ਹੀ ਪੁਲਿਸ ਨੇ ਔਰਤਾਂ ਦੇ ਅਗਵਾਹ ਕੀਤੇ ਹੋਏ ਬੱਚਿਆਂ ਨੂੰ ਬਰਾਮਦ ਕਰ ਲਿਆ।ਪੁਲਿਸ ਨੇ ਕੋਹਲੀ ਨਿਵਾਸੀ ਤੀਰਥ ਸਿੰਘ, ਗੋਪਾਲ ਸਿੰਘ, ਜੋਗਾ ਸਿੰਘ, ਤਰਸੇਮ ਸਿੰਘ, ਵਿੱਕੀ ਅਤੇ ਮੇਘਨਾਥ ਦੇ ਖਿਲਾਫ ਅਪਹਰਣ ਸਾਜਿਸ਼ ਰਚਣ ਦੇ ਇਲਾਵਾ ਕਈ ਹੋਰ ਧਾਰਾਵਾਂ ਵਿੱਚ ਕੇਸ ਦਰਜ ਕਰ ਲਿਆ ਹੈ।
ਪੁਲਿਸ ਮੁਤਾਬਿਕ ਮੈਡੀਕਲ ਵਿੱਚ ਔਰਤਾਂ ਨਾਲ ਕੁਕਰਮ ਦੀ ਪੁਸ਼ਟੀ ਨਹੀਂ ਹੋਈ ਹੈ।ਸਮੂਹਿਕ ਕੁਕਰਮ ਦੇ ਮਾਮਲੇ ਵਿੱਚ ਪੁਲੀਸ ਦੇ ਕਈ ਸਵਾਲਾਂ ਦੇ ਜਵਾਬ ਔਰਤਾਂ ਨਹੀਂ ਦੇ ਸਕੀਆਂ।ਔਰਤਾਂ ਜਿਸ ਤਰੀਕ ਨੂੰ ਮੰਦਿਰ ਜਾਣ ਦਾ ਜ਼ਿਕਰ ਕਰ ਰਹੀਆਂ ਸਨ, ਉਹਨਾਂ ਦੀ ਮੋਬਾਈਲ ਲੋਕੇਸ਼ਨ ਕੁਝ ਹੋਰ ਹੀ ਦਸ ਰਹੀ ਸੀ।