ਮੋਰਿੰਡਾ : ਥਾਣਾ ਮੋਰਿੰਡਾ ਦੀ ਪੁਲਿਸ ਨੇ ਇੱਕ ਅਜਿਹੇ ਤਾਂਤਰਿਕ ਨੂੰ ਗ੍ਰਿਫ਼ਤਾਰ ਕੀਤਾ, ਜਿਸਨੇ ਇੱਕ ਜਵਾਨ ਲੜਕੀ ਦੀ ਮਾਂ ਅਤੇ ਉਸਦੀ ਮਾਸੀ ਨੂੰ ਵਰਗਲਾ ਕੇ ਉਨ੍ਹਾਂ ਦੇ ਦਿਮਾਗ ‘ਚ ਇਹ ਪਾ ਦਿੱਤਾ ਕਿ ਊਨ੍ਹਾਂ ਦੀ ਲੜਕੀ ਦੇ ਪੇਟ ‘ਚ ਕੋਈ ਚੀਜ਼ ਹੈ l ਜੋ ਹਵਨ ਨਾਲ ਹੀ ਠੀਕ ਹੋਵੇਗੀ l ਜਦੋਂ ਹਵਨ ਦੇ ਬਹਾਨੇ ਉਸ ਨੇ ਲੜਕੀ ਨੂੰ ਪਤਲੇ ਕੱਪੜੇ ਪਾ ਕੇ ਕਮਰੇ ‘ਚ ਇੱਕਲੀ ਬੁਲਾ ਲਿਆ ਤਾਂ ਉਸ ਨੇ ਲੜਕੀ ਦੀਆਂ ਲੱਤਾਂ, ਬਾਹਾਂ ਨੂੰ ਤੇਲ ਲਾ ਕੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੁ ਕਰ ਦਿੱਤੀਆਂ l ਦੇਖਦੇ ਹੀ ਦੇਖਦੇ ਉਸ ਭੂਤਰੇ ਤਾਂਤਰਿਕ ਨੇ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਕੇ ਛਿੱਤਰ ਖਾਣ ਵਾਲਾ ਅਜਿਹਾ ਕੰਮ ਕੀਤਾ ਕਿ ਪੁਲਿਸ ਵਾਲੇ ਉਸ ‘ਤੇ ਪਰਚਾ ਦਰਜ ਕਰਕੇ ਪੈਰਾਂ ‘ਚ ਬਿਠਾ ਬਿਠਾ ਫ਼ੋਟੋਆਂ ਖਿੱਚਾ ਰਹੇ ਨੇ l

ਇਸ ਸੰਬਧ ‘ਚ ਪੀੜਿਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਹ ਦੋਸ਼ ਲਾਏ ਨੇ ਕਿ ਇਹ ਤਾਂਤਰਿਕ ਦਾ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਘਰ ਆਣਾ ਜਾਣਾ ਸੀ l ਜਿਸ ਦੌਰਾਨ ਇਹ ਪਹਿਲਾਂ ਊਸਦੀ ਮਾਂ ਅਤੇ ਊਸਦੀ ਮਾਸੀ ਨੂੰ ਹਵਨ ਦੇ ਬਹਾਨੇ ਕਮਰੇ ‘ਚ ਲਿਜਾਂਦਾ ਰਿਹਾ ਹੈ, ‘ਤੇ ਹੁਣ ਰਮੇਸ਼ ਕੁਮਾਰ ਉਰਫ਼ ਕਾਕਾ ਸਿੰਘ ਨਾਮ ਦੇ ਇਸ ਤਾਂਤਰਿਕ ਦੀ ਅੱਖ ਉਸ ਪੀੜਿਤ ਲੜਕੀ ਤੇ ਸੀ l ਜਿਸ ਨੇ ਉਸਦੀ ਮਾਂ ਨੂੰ ਇਹ ਕਿਹਾ ਕਿ ਤੇਰੀ ਲੜਕੀ ਦੇ ਢਿੱਡ ਵਿੱਚ ਕੋਈ ਚੀਜ਼ ਹੈ l ਜਿਹੜੀ ਅੱਗੇ ਚੱਲ ਕੇ ਇਸਦਾ ਵਿਆਹ ਨਹੀਂ ਹੋਣ ਦੇਵੇਗੀ l ਜਿਸ ਤੋਂ ਬਾਅਦ ਮਾਂ ਨੇ ਉਸ ਨੂੰ ਪਤਲੇ ਕੱਪੜੇ ਪਾ ਕੇ ਤਾਂਤਰਿਕ ਕੋਲ ਇੱਕਲੀ ਭੇਜ ਦਿੱਤਾ ‘ਤੇ ਅੰਦਰ ਜਾ ਕੇ ਤਾਂਤਰਿਕ ਨੇ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ l ਪੁਲਿਸ ਨੇ ਪਰਚਾ ਦਰਜ ਕਰਕੇ ਤਾਂਤਰਿਕ ਨੂੰ ਗ੍ਰਿਫ਼ਤਾਰ ਕਰ ਲਿਆ l
