Htv Punjabi
Uncategorized

ਕੋਰੋਨਾ ਵਾਇਰਸ ਨੂੰ ਲੈ ਸਰਕਾਰ ਨੇ ਪੈਟਰੋਲ ਤੇ 6 ਤੇ ਡੀਜ਼ਲ ਤੇ ਲਾਇਆ 5 ਰੁਪਏ ਸੈਸ, ਫੈਸਲਾ ਲਾਗੂ, ਮੱਚ ਗਈ ਹਾਹਾਕਾਰ!

ਗੁਹਾਟੀ : ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਵਿੱਚ ਨਾਗਾਲੈਂਡ ਨੇ ਪੈਟਰੋਲ ਅਤੇ ਡੀਜ਼ਲ ਤੇ ਕੋਰੋਨਾ ਸੈਸ ਲਾਇਆ ਹੈ l ਨਾਗਾਲੈਂਡ ਨੇ ਪੈਟਰੋਲ ਤੇ 6 ਰੁਪਏ ਅਤੇ ਡੀਜ਼ਲ ਤੇ 5 ਰੁਪਏ ਦਾ ਸੈਸ ਲਾਇਆ ਹੈ l ਇਹ ਫੈਸਲਾ ਇੱਥੇ 28 ਅਪ੍ਰੈਲ ਦੀ ਰਾਤ ਤੋਂ ਹੀ ਲਾਗੂ ਕਰ ਦਿੱਤਾ ਸੀ, ਜਿਸ ਦੀ ਰਾਜ ਸਰਕਾਰ ਨੇ ਬੀਤੀ ਕੱਲ ਘੋਸ਼ਣਾ ਕਰ ਦਿੱਤੀ ਸੀ l
ਨਾਗਾਲੈਂਡ ਟੈਕਸੇਸ਼ਨ ਐਕਟ ਵਿੱਚ ਸੰਸ਼ੋਧਨ ਕਰਦੇ ਹੋਏ ਅਤੇ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਰਾਜਪਾਲ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ ਮੌਜੂਦਾ ਟੈਕਸ ਅਤੇ ਸੈਸ ਦੇ ਇਲਾਵਾ ਕੋਵਿਡ-19 ਸੈਸ ਵੀ ਲਾਇਆ ਜਾਵੇਗਾ l ਅਤਿਰਿਕਤ ਮੁੱਖ ਮੈਂਬਰ ਅਤੇ ਵਿੱਤ ਪ੍ਰਧਾਨ ਸੇਂਟਿਯਾਂਗਰ ਇਮਚੇਨ ਨੇ ਇਹ ਜਾਣਕਾਰੀ ਦਿੱਤੀ l ਆਸਾਮ ਨੇ ਹਾਲ ਹੀ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ ਅਤੇ ਮੇਘਾਲਿਆ ਨੇ ਗਿਰਦੇ ਹੋਏ ਮਾਲੀਏ ਦਾ ਮੁਕਾਬਲਾ ਕਰਨ ਦੇ ਲਈ 2 ਪ੍ਰਤੀਸ਼ਤ ਵਿਕਰੀ ਕਰ ਅਧਿਭਾਰ ਦੀ ਘੋਸ਼ਣਾ ਕੀਤੀ ਸੀ l
ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਮਾਮਲਾ 30 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ l ਸਿਹਤ ਮੰਤਰਾਲਿਆ ਵੱਲੋਂ ਜ਼ਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਭਾਰਤ ਵਿੱਚ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੀ ਸੰਖਿਆ 29 ਹਜ਼ਾਰ 974 ਹੋ ਗਈ ਹੈ l ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1594 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 51 ਲੋਕਾਂ ਦੀ ਮੌਤ ਹੋਈ ਹੈ l ਉੱਥੇ ਦੂਜੇ ਪਾਸੇ ਦੇਸ਼ ਵਿੱਚ ਕੋਰੋਨਾ ਕਾਰਨ ਹੁਣ ਤੱਕ 937 ਲੋਕਾਂ ਦੀ ਮੌਤ ਹੋ ਗਈ ਹੈ, ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 7027 ਮਰੀਜ਼ ਇਸ ਬੀਮਾਰੀ ਨੂੰ ਹਰਾਉਣ ਵਿੱਚ ਕਾਮਯਾਬ ਵੀ ਹੋਏ ਹਨ l
ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਦੇ ਵੱਧਦੇ ਮਾਮਲੇ ਨੂੰ ਦੇਖਦੇ ਹੋਏ ਲਾਕਡਾਊਨ ਦੇ ਦੌਰਾਨ ਉਨ੍ਹਾਂ ਇਲਾਕਿਆਂ ਵਿੱਚ ਕੁਝ ਛੂਟ ਵੀ ਦਿੱਤੀ ਗਈ ਹੈ, ਜਿੱਥੇ ਕੋਰੋਨਾ ਦੇ ਮਾਮਲੇ ਘੱਟ ਹਨ l

Related posts

ਇੱਕ ਜਗ੍ਹਾ ਦੋ ਵਾਰ ਕਿਵੇਂ ਡਿੱਗ ਸਕਦੀ ਹੈ ਬਿਜਲੀ ,ਇਹ ਦੇਖੋ ਬਿਜਲੀ ਡਿੱਗਣ ਦੇ ਹੈਰਾਨੀਜਨਕ ਤੱਥ!

Htv Punjabi

ਪੰਜਾਬ ‘ਚ ਵੱਡੀਆਂ ਵਾਰਦਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰਾਂ ਦੇ ਸੰਨਸੀਖੇਜ਼ ਖੁਲਾਸੇ

htvteam

ਕਦੀ ਹੋਇਆ ਕਰਦਾ ਸੀ ਬੇਰਹਿਮ ਅਪਰਾਧੀਆਂ ਦਾ ਕੈਦਖਾਨਾ, ਕਿਸੇ ਜੰਨਤ ਤੋਂ ਘੱਟ ਨਹੀਂ

Htv Punjabi

Leave a Comment