Htv Punjabi
Uncategorized

ਚਾਂਭਲੇ ਬੀਜੇਪੀ ਆਗੂ ਨੇ ਕਿਹਾ ਮੁਸਲਮਾਨਾਂ ਕੋਲੋਂ ਸਬਜ਼ੀ ਨਾ ਖਰੀਦੋ, ਪਾਰਟੀ ਨੂੰ ਪੈ ਗਈ ਹੱਥਾਂ ਪੈਰਾਂ ਦੀ, ਦੇਖੋ ਫੇਰ ਕਿਵੇਂ ਬਣਾਈ ਰੇਲ 

ਨਵੀਂ ਦਿੱਲੀ : ਪੂਰਬੀ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੀ ਬਰਹਜ ਵਿਧਾਨ ਸਭਾ ਸੀਟ ਦੇ ਬੀਜੇਪੀ ਵਿਧਾਇਕ ਸੁਰੇਸ਼ ਤਿਵਾਰੀ ਨੂੰ ਪਾਰਟੀ ਨੇ ਸਖ਼ਤ ਤਾੜਨਾ ਦਿੱਤੀ ਹੈ l ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਅਜਿਹੇ ਬਿਆਨ ਨੂੰ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ l ਸੁਰੇਸ਼ ਤਿਵਾਰੀ ਦਾ ਬਿਆਨ ਵਾਇਰਲ ਹੋਣ ਦੇ ਬਾਅਦ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਇਸ ਤਰ੍ਹਾਂ ਦੇ ਬਿਆਨ ਦੇ ਲਈ ਉੱਤਰ ਪ੍ਰਦੇਸ਼ ਭਾਜਪਾ ਨੂੰ ਤੁਰੰਤ ਕਾਰਵਾਈ ਕਰਨ ਨੂੰ ਕਿਹਾ l ਇਸ ਦੇ ਬਾਅਦ ਯੂਪੀ ਬੀਜੇਪੀ ਨੇ ਵਿਧਾਇਕ ਸੁਰੇਸ਼ ਤਿਵਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ l ਇਸ ਦੇ ਨਾਲ ਨਾਲ ਜੇਪੀ ਨੱਡਾ ਨੇ ਸਾਰੇ ਬੀਜੇਪੀ ਨੇਤਾਵਾਂ ਨੂੰ ਇਸ ਤਰ੍ਹਾਂ ਦੀ ਟਿੱਪਣੀ ਤੋਂ ਮਨ੍ਹਾਂ ਕੀਤਾ ਹੈ l
ਦੱਸ ਦਈਏ ਕਿ ਬਿਆਨ ਨੂੰ ਲੈ ਕੇ ਬੀਜੇਪੀ ਵਿਧਾਇਕ ਸੁਰੇਸ਼ ਤਿਵਾਰੀ ਨੂੰ ਸਖ਼ਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਕਾਰਨ ਕੀਤੇ ਗਏ ਲਾਕਡਾਊਨ ਦੇ ਦੌਰਾਨ ਨਾ ਸਿਰਫ ਆਪਣੇ ਖੇਤਰ ਦੇ ਲੋਕਾਂ ਨੂੰ ਇੱਕ ਵੀਡੀਓ ਵਿੱਚ ਮੁਸਲਿਮ ਸਬਜ਼ੀ ਵਾਲਿਆਂ ਤੋਂ ਸਬਜ਼ੀ ਨਾ ਖਰੀਦਣ ਲਈ ਕਿਹਾ, ਬਲਕਿ ਆਲੋਚਨਾ ਹੋਣ ਤੇ ਵੀ ਆਪਣੇ ਬਿਆਨ ਦਾ ਬਚਾਅ ਕਰਦੇ ਹੋਏ ਪੁੱਛਿਆ, ਹਿਸ ਤੇ ਬਵਾਲ ਕਿਉਂ ਬਣਾ ਰਹੇ ਹੋ ?
ਪ੍ਰਧਾਨ ਮੰਤਰੀ ਨਰਿੰਦਰ ਮੋਦੇ ਦੁਆਰਾ ਹਾਲ ਹੀ ਵਿੱਚ ਮਹਾਂਮਾਰੀ ਦਾ ਫਿਰਕੂ ਕਰਣ ਕੀਤੇ ਜਾਣ ਦੇ ਖਿਲਾਫ ਬੋਲਣ ਦੇ ਬਾਵਜੂਦ 74 ਸਾਲਾ ਸੁਰੇਸ਼ ਤਿਵਾਰੀ ਨੇ ਹਿੰਦੀ ਵਿੱਚ ਕਿਹਾ, ਧਿਆਨ ਰੱਖੋ, ਮੈਂ ਖੁੱਲ ਕੇ ਸਭ ਨੂੰ ਕਹਿ ਰਿਹਾ ਹਾਂ, ਮਿਆਂ ਲੋਕਾਂ (ਮੁਸਲਮਾਨਾਂ) ਤੋਂ ਸਬਜ਼ੀ ਖਰੀਦਣ ਦੀ ਜ਼ਰੂਰਤ ਨਹੀਂ ਹੈ l ਉਨ੍ਹਾਂ ਦੇ ਇਸ ਬਿਆਨ ਦਾ 14 ਸੈਕੰਡ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ l
ਇਸ ਦੇ ਬਾਅਦ ਇਸ ਵਿਵਾਦ ਦੇ ਬਾਰੇ ਵਿੱਚ ਜਦੋਂ ਸੁਰੇਸ਼ ਤਿਵਾਰੀ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਮੰਨਿਆ ਕਿ ਪਿਛਲੇ ਹਫਤੇ ਉਨ੍ਹਾਂ ਨੇ ਇਹ ਟਿੱਪਣੀ ਕੀਤੀ ਸੀ.ਉਨ੍ਹਾਂ ਨੇ ਕਿਹਾ, ਮੈਂ ਪਿਛਲੇ ਹਫਤੇ ਆਪਣੇ ਖੇਤਰ ਵਿੱਚ ਗਿਆ ਸੀ ਅਤੇ 10-12 ਲੋਕਾਂ ਨਾਲ ਲਾਕਡਾਊਨ ਤੇ ਗੱਲ ਕਰ ਰਿਹਾ ਸੀ l ਸੁਰੇਸ਼ ਤਿਵਾਰੀ ਨੇ ਕਿਹਾ ਕਿ ਉਸ ਦੌਰਾਨ ਮੈਨੂੰ ਦੱਸਿਆ ਗਿਆ ਕਿ ਮੁਸਲਿਮ ਸਬਜ਼ੀ ਵਾਲੇ ਵੇਚਣ ਲਈ ਲਿਆਉਂਦੀਆਂ ਸਬਜ਼ੀਆਂ ਤੇ ਥੁੱਕਦੇ ਹਨ l
ਵਿਧਾਇਕ ਦੇ ਅਨੁਸਾਰ, ਤਦ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਹਾਂ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਬਜ਼ੀ ਵਾਲਿਆਂ ਤੋਂ ਸਬਜ਼ੀ ਖਰੀਦਣ ਤੋਂ ਬਚਣਾ ਚਾਹੀਦਾ ਹੈ, ਤਾਂ ਕਿ ਕੋਰੋਨਾ ਵਾਇਰਸ ਨਾ ਹੋ ਜਾਵੇ l ਇਸ ਤੇ ਵਿਧਾਇਕ ਨੇ ਕਿਹਾ ਕਿ ਜਦੋਂ ਲੋਕ ਪੁੱਛਣਗੇ ਕਿ ਕੀ ਕਰਨਾ ਚਾਹੀਦਾ ਹੈ ਤਾਂ ਇੱਕ ਵਿਧਾਇਕ ਨੂੰ ਕੀ ਕਰਨਾ ਚਾਹੀਦਾ ? ਕੀ ਮੈਂ ਕੁਝ ਗਲਤ ਕੀਤਾ ? ਕਿਉਂ ਇਸ ਦਾ ਬਵਾਲ ਬਣਾਇਆ ਜਾ ਰਿਹਾ ਹੈ ?
ਦੇਵਰੀਆ ਸਥਿਤ ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਰੇਸ਼ ਤਿਵਾਰੀ ਨੇ ਕਿਹਾ, ਓਵੈਸੀ ਹਿੰਦੂਆਂ ਦੇ ਬਾਰੇ ਵਿੱਚ ਅਪਮਾਨਜਨਕ ਗੱਲਾਂ ਕਹਿੰਦੇ ਹਨ, ਕੋਈ ਧਿਆਨ ਨਹੀਂ ਦਿੰਦਾ ਅਤੇ ਇੱਕ ਵਿਧਾਇਕ ਨੇ ਆਪਣੇ ਹੀ ਖੇਤਰ ਵਿੱਚ ਲੋਕਾਂ ਦੇ ਫਾਇਦੇ ਦੇ ਲਈ ਉਨ੍ਹਾਂ ਨੂੰ ਕੁਝ ਦੱਸਿਆ ਤਾਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਗਿਆ l

Related posts

ਹੁਣ ਪਾ ਕੇ ਦਿਖਾਵੇ ਕੋਈ ਝੂਠੀ ਖਬਰ ਸੋਸ਼ਲ ਮੀਡੀਆ ‘ਤੇ ਅਗਲੇ ਨਾਲ ਦੀ ਨਾਲ ਗੀਚੀ ਤੋਂ ਫੜ ਲੈਣਗੇ

Htv Punjabi

ਜੇਕਰ ਤੁਸੀਂ ਆਫਿਸ ਵਰਕ ਦੇ ਦੌਰਾਨ ਇਹ ਗਲਤੀਆਂ ਕਰ ਰਹੇ ਤਾਂ ਬਹੁਤ ਖਤਰਾ?

htvteam

ਅਜ਼ਾਦ ਭਾਰਤ ‘ਚ ਜਨਮ ਲੈਣ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਮੋਦੀ ਦਾ ਅੱਜ ਜਮਨਦਿਨ

htvteam

Leave a Comment