ਸੰਗਰੂਰ : ਸੰਗਰੂਰ ਦੇ ਪਿੰਡ ਭਗਵਾਨਪੁਰ ਦੇ ਜਿਸ 2 ਸਾਲਾ ਬੱਚੇ ਫ਼ਤੇਹਵੀਰ ਦੀ ਬੋਰਵੈਲ ‘ਚ ਡਿੱਗ ਜਾਣ ਨਾਲ ਮੌਤ ਹੋ ਗਈ ਸੀ, ਉਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਐਪ ਟਿੱਕ-ਟੌਕ ‘ਤੇ ਇਨ੍ਹੀ ਦਿਨੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ। ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੋਰਵੈਲ ‘ਚ ਡਿੱਗ ਕੇ ਮਰੇ ਫਤਿਹਵੀਰ ਨੇ ਇੱਕ ਵਾਰ ਫਿਰ ਉਸੇ ਮਾਂ ਦੀ ਕੁੱਖੋਂ ਜਨਮ ਲੈ ਲਿਆ ਹੈ। ਜਿਸ ਬਾਰੇ ਪਤਾ ਲੱਗਣ ‘ਤੇ ਲੋਕ ਬਿਨਾਂ ਸੱਚ ਜਾਣੇ ਜਿੱਥੇ ਉਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਕੇ ਉਸ ਵੀਡੀਓ ਉੱਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਦੇ ਰਹੇ ਨੇ ਉਥੇ ਕੁਝ ਸਿਰਫਿਰੇ ਅਜਿਹੇ ਵੀ ਨੇ ਜਿਹੜੇ ਫ਼ਤੇਹਵੀਰ ਦੇ ਪਰਿਵਾਰ ਵਾਲਿਆਂ ਨੂੰ ਵਧਾਈ ਦੇਣ ਲਈ ਬਿਨਾਂ ਸ਼ਰਮ ਕੀਤਿਆਂ ਫੋਨ ਵੀ ਕਰਨ ਲੱਗ ਪਰ ਨੇ। ਹੁਣ ਹਾਲਤ ਇਹ ਨੇ ਕਿ ਜਿਸ ਬਾਰੇ ਕਿਹਾ ਜਾ ਰਿਹੈ ਕਿ ਫ਼ਤੇਹਵੀਰ ਦੇ ਪਰਿਵਾਰ ਵਾਲਿਆਂ ਨੇ ਅਜਿਹੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਨਾ ਸਿਰਫ ਆਪਣਾ ਫੋਨ ਬੰਦ ਕਰ ਲਿਆ ਹੈ ਬਲਕਿ ਪਰਿਵਾਰ ਇਸ ਵੀਡੀਓ ਨੂੰਪੌਣ ਵਾਲੇ ਸ਼ਖਸ ਦੀ ਵੀ ਭਾਲ ਵਿਚ ਹੈ ।
ਇੱਧਰ ਇਸ ਵੀਡੀਓ ਬਾਰੇ ਜਿਉਂ ਹੀ ਹਕੀਕਤ ਟੀਵੀ ਪੰਜਾਬੀ ਦੀ ਟੀਮ ਨੂੰ ਜਾਣਕਾਰੀ ਮਿਲੀ ਤਾਂ, ਉਨ੍ਹਾਂ ਨੇ ਇਸ ਦੇ ਪਿੱਛੇ ਦਾ ਸੱਚ ਬਾਹਰ ਕੱਢ ਕੇ ਲਿਆਉਣ ਦੀ ਠਾਣ ਲਈ, ਤੇ ਜਿਉਂ ਹੀ ਰਿਸ਼ਤੇਦਾਰੀ ਚੋਂ ਫਤਿਹਵੀਰ ਦੇ ਚਾਚੇ ਪੁਸ਼ਪਿੰਦਰ ਸਿੰਘ ਬਬਲਾ ਨਾਲ ਗੱਲ ਕੀਤੀ ਤਾਂ ਉਸ ਨੇ ਜੋ ਦੱਸਿਆ ਉਹ ਵਾਕਿਆ ਹੀ ਹੈਰਾਨ ਕਰ ਦੇਣ ਵਾਲਾ ਸੀ,….
ਆਖ਼ਰ ਕੀ ਸੀ ਇਸ ਵੀਡੀਓ ਦਾ ਅਸਲ ਸੱਚ? ਕੀ ਫਤਿਹਵੀਰ ਨੇ ਵਾਕਿਆ ਹੀ ਇੱਕ ਵਾਰ ਉਸੇ ਮਾਂ ਦੀ ਕੁੱਖੋਂ ਜਨਮ ਲੈ ਲਿਆ ਹੈ? ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…
