Htv Punjabi
Punjab

ਟਰੱਕਾਂ ਦੇ ਟਰੱਕ ਭਰ ਪੁਲਿਸ ਪਹੁੰਚੀ ਇਸ ਮੁਹੱਲੇ, ਫਿਰ ਸੁਣਾਈ ਦਿੱਤੀਆਂ ਚੀਕਾਂ ਤੇ ਲੋਕਾਂ ਦੇ ਨਾਅਰੇ?

ਜਗਰਾਓਂ : ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਡੀਐਸਪੀ ਗੁਰਦੀਪ ਸਿੰਘ ਗੌਸ਼ਲ ਦੀ ਅਗਵਾਈ ਵਿੱਚ ਪੁਲਿਸ ਨੇ ਅੱਡਾ ਰਾਏਕੋਟ ਦੇ ਨਜ਼ਦੀਕੀ ਮੁਹੱਲੇ ਮਾਈ ਜੀਨਾ ਅਤੇ ਮੁਹੱਲਾ ਰਾਨੀਵਾਲਾ ਖੂਹ ਤੇ ਨਸ਼ੇ ਦੇ ਖਿਲਾਫ਼ ਰੇਡ ਕੀਤੀ l ਇਸ ਦੌਰਾਨ ਉੱਥੇ ਭਾਰੀ ਸੰਖਿਆ ਵਿੱਚ ਪੁਲਿਸ ਕਰਮੀ ਮੌਜੂਦ ਰਹੇ l ਪੁਲਿਸ ਵਾਲਿਆਂ ਨੇ ਇਨ੍ਹਾਂ ਮੁੱਹਲਿਆਂ ਦੇ ਘਰ ਘਰ ਜਾ ਕੇ ਤਲਾਸ਼ੀ ਲਈ, ਪਰ ਕੁਝ ਹੱਥ ਨਹੀਂ ਲੱਗਿਆ l ਉੱਥੇ ਮੁਹੱਲਾ ਮਾਈ ਜੀਨਾ ਵਿੱਚ ਸੁਖਵੰਤ ਸਿੰਘ ਪੁੱਤਰ ਕਰਮ ਸਿੰਘ ਦੀ ਪੁਲਿਸ ਵਾਲਿਆਂ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਕੀਤੀ ਮਾਰ ਕੁੱਟ ਦਾ ਲੋਕਾਂ ਦੁਆਰਾ ਪੁਲਿਸ ਦਾ ਭਾਰੀ ਵਿਰੋਧ ਸ਼ੁਰੂ ਕਰ ਦਿੱਤਾ l ਮੁੱਹਲਾ ਨਿਵਾਸੀਆਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੂੰ ਇੱਥੇ ਵਿਕਣ ਵਾਲੇ ਚਿੱਟੇ ਅਤੇ ਹੋਰ ਨਸ਼ਿਆਂ ਦੇ ਸੰਬੰਧ ਵਿੱਚ ਉਨ੍ਹਾਂ ਦੁਆਰਾ ਪਹਿਲਾਂ ਹੀ ਲਿਖਤੀ ਤੌਰ ਤੇ ਸ਼ਿਕਾਇਤ ਕਰਜ ਕਰਵਾ ਦਿੱਤੀ ਗਈ ਸੀ, ਪਰ ਪੁਲਿਸ ਨੇ ਕਿਸੇ ਤੇ ਕੋਈ ਵੀ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਸਮਝੀ l ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਜਦ ਵੀ ਨਸ਼ਾ ਤਸਕਰਾਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ, ਤਾਂ ਪੁਲਿਸ ਮੁਲਜ਼ਮਾਂ ਨੂੰ ਸ਼ਿਕਾਇਤ ਕਰਨ ਵਾਲਿਆਂ ਦੇ ਨਾਮ ਦੱਸ ਦਿੰਦੀ ਹੈ l ਇਸ ਤੋਂ ਬਾਅਦ ਤਸਕਰ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ l

Related posts

ਅੱਜ ਕੱਲ੍ਹ ਦੇ ਮੁੰਡਿਆਂ ਦੇ ਦੇਖੋ ਕੀ ਹਾਲਾਤ ਨੇ! ਦਿਨ ਦਿਹਾੜੇ ਬੱਕਰੀਆਂ ਨਾਲ ਕਰਤਾ ਉਹੀ ਕੰਮ

htvteam

ਕੋਰਟ ਕੰਪਲੈਕਸ ਦੇ ਵਿੱਚ ਪੈ ਗਈਆਂ ਭਾਜੜਾਂ !

htvteam

ਸਰਕਾਰੀ ਸਕੂਲ ਦੇ ਟੀਚਰ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤੀ ਛੇੜਛਾੜ

Htv Punjabi

Leave a Comment