ਸੁਲਤਾਨਪੁਰ ਲੋਧੀ : ਸਿਰੀ ਗੁਰੂ ਨਾਨਕ ਦੇਵ ਦੀ ਪਵਿੱਤਰ ਚਰਨ ਛੋਹ ਹਾਸਲ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਦੀ ਇੱਕ ਵੀਡੀਓ ਨੇ ਅੱਜਕਲ੍ਹ ਲੋਕਾਂ ਨੂੰ ਬੇਹੱਦ ਪ੍ਰੇਸ਼ਾਨ ਕੀਤਾ ਹੋਇਐ। ਇਸਦਾ ਕਾਰਨ ਐ ਵੀਡੀਓ ਵਿਚਲੇ ਉਹ ਦ੍ਰਿਸ਼ ਜਿਸ ਵਿੱਚ ਗੁਰਦੁਆਰਾ ਸਾਹਿਬ ਸਥਿਤ ਬੇਰ ਦੇ ਦਰੱਖਤ ‘ਚੋਂ ਖੂਨ ਟਪਕਦੇ ਦਿਖਾਈ ਦੇਣਾ। ਵੀਡੀਓ ਵਿੱਚ ਲੱਕ ਇਹ ਦਾਅਵਾ ਕਰਦੇ ਸਾਫ ਦਿਖਾਈ ਦੇਂਦੇ ਨੇ ਕਿ ਇਸ ਬੇਰੀ ‘ਚੋਂ ਕੋਰੋਨਾ ਵਾਇਰਸ ਬਿਮਾਰੀ ਕਾਰਨ ਇਨਸਾਨੀਅਤ ਨੂੰ ਪਈ ਮਾਰ ਕਾਰਨ ਖੂਨ ਨਿਕਲ ਰਿਹੈ ਕਿਉਂਕਿ ਇਹ ਬੇਰੀ ਇਸ ਗੱਲ ਦਾ ਸੋਗ ਮਨਾ ਰਹੀ ਐ।
ਇਸ ਵੀਡੀਓ ਵਿੱਚ ਇੱਕ ਔਰਤ ਬੇਰੀ ਦੇ ਦਰੱਖਤ ‘ਚੋਂ ਨਿਕਲਦੇ ਖੂਨ ਨੂੰ ਆਪਣੀ ਉਂਗਲੀ ਨਾਲ ਲਗਾਕੇ ਦਰਸ਼ਕਾਂ ਨੂੰ ਦਿਖਾਉਂਦੀ ਇਹ ਕਹਿੰਦੀ ਹੋਈ ਵੀ ਸੁਣਾਈ ਦੇਂਦੀ ਐ ਕਿ ਇਸੇ ਤਰ੍ਹਾਂ ਦਾ ਖੂਨ ਇਸ ਬੇਰੀ ‘ਚੋਂ ਉਸ ਵੇਲੇ ਵੀ ਨਿਕਲਣਾ ਸ਼ੁਰੂ ਹੋਇਆ ਸੀ ਜਦੋ ਸਨ 1984 ਵਿੱਚ ਪੰਜਾਬ ਅੰਦਰ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਬਹੁਤ ਸਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਵੀਡੀਓ ਵਿਚ ਜਦੋਂ ਕੁਝ ਲੋਕ ਬੇਰੀ ਦੇ ਜ਼ਖ਼ਮ ‘ਤੇ ਸਿਰੋਪਾਓ ਬੰਨ੍ਹਣ ਦੀ ਗੱਲ ਕਹਿੰਦੇ ਨੇ ਤਾਂ ਇੱਕ ਗੁਰਸਿੱਖ ਬੇਰੀ ‘ਤੇ ਸਿਰੋਪਾਓ ਵੀ ਬੰਨ੍ਹਦਾ ਦਿਖਾਈ ਦੇਂਦਾ ਹੈ।
ਇੱਧਰ ਦੂਜੇ ਪਾਸੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਹਾਇਕ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਪਵਿੱਤਰ ਬੇਰੀ ਦਾ ਸਬੰਧ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੈ ਤੇ ਜਿਸ ਵੇਲੇ ਲਗਭਗ 550 ਸਾਲ ਪਹਿਲਾਂ ਗੁਰੂ ਸਾਹਿਬ ਆਪਣੀ ਉਦਾਸੀ ਦੌਰਾਨ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਆਏ ਸਨ ਤਾਂ ਉਸ ਵੇਲੇ ਉਨ੍ਹਾਂ ਨੇ ਦਾਤਨ ਕਰਕੇ ਉਸ ਦਾਤਨ ਨੂੰ ਧਰਤੀ ਵਿੱਚ ਗੱਡ ਦਿੱਤਾ ਸੀ। ਜਿਸ ਤੋਂ ਇਹ ਬੇਰੀ ਦੇ ਦਰੱਖਤ ਦੇ ਰੂਪ ਵਿਚ ਵੱਡਾ ਹੋਕੇ ਅੱਜ ਤੱਕ ਉਂਝ ਹੀ ਖਲੋਤਾ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਇਸ ਬੇਰੀ ਵਿਚੋਂ ਖੂਨ ਵਰਗਾ ਤਰਲ ਪਦਾਰਥ ਨਿਕਲਣ ਦੀ ਗੱਲ ਹੈ ਤਾਂ,….
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,..