Htv Punjabi
Punjab

ਸ਼ਰਾਬ ਦੇ ਪਿਆਸੇ ਮਰਦੇ ਸੀ ਆਹ ਬੰਦੇ, ਸੁੰਨਾ ਦੇਖ ਪੈ ਗਏ ਠੇਕੇ ਨੂੰ ਤੋੜ ਤੋੜ ਲਾਤਾ ਪੇਟੀਆਂ ਦਾ ਢੇਰ, ਠੇਕੇਦਾਰ ਕਰਨ ਲੱਗਾ ਅਜੀਬ ਮੰਗ

ਬਰਨਾਲਾ : ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੇ ਦੌਰਾਨ ਚੋਰਾਂ ਦੀ ਹੋਈ ਚਾਂਦੀ, ਚੋਰਾਂ ਨੇ ਵੀਰਾਨ ਪਏ ਠੇਕੇ ਵਿੱਚ ਜਿੱਥੇ ਕਿ ਬਹੁਤ ਜਿ਼ਆਦਾ ਮਾਤਰਾ ਵਿੱਚ ਸ਼ਰਾਬ ਪਈ ਸੀ, ਉੱਥੋਂ 17 ਪੇਟੀਆਂ ਦੇਸੀ ਸ਼ਰਾਬ ਦੀਆਂ ਚੋਰੀ ਕਰ ਲਈਆਂ।ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਅੰਕਿਤ ਸੂਦ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਠੇਕਾ ਖੱਡੀ ਰੋਡ ਤੇ ਹੈ ਅਤੇ ਠੇਕੇ ਤੇ ਕੋਈ ਵੀ ਬੰਦਾ ਨਾ ਹੋਣ ਕਾਰਨ ਠੇਕਾ ਖਾਲੀ ਪਿਆ ਸੀ।ਠੇਕੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਨੇੜੇ ਦੇ ਖੇਤਾਂ ਵਿੱਚੋਂ ਫੋਨ ਆਇਆ ਕਿ ਉਨ੍ਹਾਂ ਦੇ ਠੇਕੇ ਤੇ ਚੋਰੀ ਹੋ ਗਈ ਹੈ ਅਤੇ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਠੇਕੇ ਤੋਂ 17 ਪੇਟੀਆਂ ਦੇਸੀ ਸ਼ਰਾਬ ਦੀਆਂ ਚਸਰੀ ਹੋ ਚੁੱਕੀਆਂ ਹਨ।ਉਨ੍ਹਾਂ ਨੇ ਦੱਸਿਆ ਕਿ ਚੋਰਾਂ ਦੇ ਹੱਥਾਂ ਤੇ ਸੱਟਾਂ ਲੱਗਣ ਕਾਰਨ ਵੱਡੀ ਚੋਰੀ ਹੋਣ ਤੋਂ ਬਚ ਗਈ ਕਿਉਂਕਿ ਉਨ੍ਹਾਂ ਦੇ ਇਸ ਠੇਕੇ ਤੇ ਵੱਡੀ ਮਾਤਰਾ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਪਈ ਸੀ।ਠੇਕੇਦਾਰ ਨੇ ਕਿਹਾ ਕਿ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਠੇਕਿਆਂ ਤੇ ਕੋਈ ਕਾਰਿੰਦਾ ਨਹੀਂ ਹੈ ਉੱਥੇ ਪਈ ਸ਼ਰਾਬ ਨੂੰ ਕਿਸੇ ਹੋਰ ਜਗ੍ਹਾ ਸਿ਼ਫ਼ਟ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਤਾਂ ਕਿ ਕਿਸੀ ਵੀ ਸ਼ਰਾਬ ਕਾਰੋਬਾਰੀ ਦਾ ਨੁਕਸਾਨ ਨਾ ਹੋਵੇ।

ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਤੇ ਬਰਨਾਲਾ ਦੇ ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਪੁਲਿਸ ਨੇ ਚੋਰਾਂ ਦੇ ਖਿਲਾਫ ਮੁੱਕਦਮਾ ਦਰਜ ਕਰ ਦਿੱਤਾ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

ਇੰਡੀਗੋ ਫਲਾਈਟ ਰੱਦ ਹੋਣ ਨਾਲ ਅੰਮ੍ਰਿਤਸਰ ਏਅਰਪੋਰਟ ‘ਤੇ ਘੜਮੱਸ

htvteam

ਜਨਾਨੀਆਂ ਨੂੰ ਤਾਹਨੇ ਮਾਰਨ ਵਾਲੇ ਹੋਜੋ ਸਾਵਧਾਨ ,ਨਹੀਂ ਤਾਂ ਤੁਹਾਡਾ ਹੋ ਜਾਵੇਗਾ ਰਾਮ ਨਾਮ ਸੱਤ

htvteam

ਹੁਣ ਚੰਡੀਗੜ੍ਹ ‘ਚ ਲੱਗੇਗਾ ਦਿੱਲੀ ਵਰਗਾ ਵੱਡਾ ਧਰਨਾ ? ਕਿਸਾਨਾਂ ਨੇ ਦਿੱਤੀ ਚੇਤਾਵਨੀ

htvteam

Leave a Comment