ਚੰਡੀਗੜ : ਸੀਐਮ ਕੈਪਟਨ ਅਮਰਿੰਦਰ ਸਿੰਘ ਹਰ ਸ਼ਨੀਵਾਰ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ।ਇਸ ਵਾਰ ਸੀਐਮ ਦੇ ਕੋਲ ਇੱਕ ਅਜਿਹਾ ਸਵਾਲ ਆਇਆ ਜਿਸ ਨੂੰ ਦੇਖਣ ਦੇ ਬਾਅਦ ਸੀਐਮ ਹੱਸ ਪਏ।ਦਰਅਸਲ, ਸਕੂਲ ਵਿੱਚ ਪੜਨ ਵਾਲੀ ਸ਼ਾਲੂ ਅਰੋੜਾ ਨੇ ਸੀਐਮ ਨੂੰ ਸਵਾਲ ਕੀਤਾ ਕਿ ਸੀਐਮ ਸਾਹਿਬ ਉਨ੍ਹਾਂ ਦੇ ਸਕੂਲ ਨੂੰ ਇੱਕ ਸਾਲ ਤੱਕ ਬੰਦ ਹੀ ਕਰਵਾ ਦੋ।
ਇਸ ਤੇ ਸੀਐਮ ਹੱਸਦੇ ਹੋਏ ਬੋਲੇ ਕਿ ਜਦ ਉਹ ਛੋਟੇ ਸਨ ਤਦ ਉਹ ਵੀ ਅਜਿਹਾ ਹੀ ਸੋਚਦੇ ਸਨ ਕਿ ਸਕੂਲ ਬੰਦ ਹੋ ਜਾਣ ਪਰ ਅੱਜ ਉਨ੍ਹਾਂ ਕੋਲ ਜੋ ਕੁਝ ਵੀ ਹੈ, ਪੜਾਈ ਦੀ ਬਦੌਲਤ ਹੀ ਹੈ।ਇਸ ਲੲ ਸ਼ਾਲੂ ਬੇਟਾ ਚੰਗੀ ਤਰ੍ਹਾਂ ਪੜਾਈ ਕਰੋ।ਸਕੂਲਾਂ ਨੂੰ ਇੱਕ ਸਾਲ ਤੱਕ ਬੰਦ ਨਹੀਂ ਕਰ ਸਕਦੇ।ਇਸ ਦੇ ਇਲਾਵਾ ਬਠਿੰਡਾ ਥਰਮਲ ਪਲਾਂਟ ਦੇ ਬੰਦ ਹੋਣ ਤੇ ਉਸ ਦੇ ਟਾਵਰਾਂ ਨੂੰ ਹੈਰੀਟੇਜ ਦੇ ਤੌਰ ਤੇ ਵਿਕਸਿਤ ਕਰਨ ਦੇ ਸੁਝਾਅ ਤੇ ਸੀਐਮ ਨੇ ਕਿਹਾ ਕਿ ਉਹ ਇਸ ਬਾਰੇ ਵਿੱਚ ਸੋਚਣਗੇ।ਇੱਥੇ ਦੇ ਇੱਕ ਹਜ਼ਾਰ ਸਾਲ ਪੁਰਾਣੇ ਕਿਲੇ ਨੂੰ ਹੈਰੀਟੇਜ ਦੇ ਰੂਪ ਵਿੱਚ ਵਿਕਸਿਤ ਕਰਨ ਨੂੰ ਕਿਹਾ।ਉਨ੍ਹਾਂ ਨੇ ਕਿਹਾ ਕਿ ਰਜ਼ੀਆ ਸੁਲਤਾਨਾ ਨੂੰ ਵੀ ਇਸ ਕਿਲੇ ਵਿੱਚ ਕੈਦ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਹਰ ਦਿਨ 40 ਹਜ਼ਾਰ ਤੋਂ ਜਿ਼ਆਦਾ ਲੋਕ ਬਾਹਰ ਤੋਂ ਆ ਰਹੇ ਹਨ।ਸੀਐਮ ਨੇ ਕਿਹਾ ਕਿ ਹਰ ਰੋਜ਼ 12 ਹਜ਼ਾਰ ਟਰੱਕ ਅਤੇ 6 ਹਜ਼ਾਰ ਗੱਡੀਆਂ ਪੰਜਾਬ ਵਿੱਚ ਆ ਰਹੀਆਂ ਹਨ।ਇਨ੍ਹਾਂ ਟਰੱਕਾਂ ਦੇ ਜ਼ਰੀਏ ਸੂਬੇ ਵਿੱਚ ਜ਼ਰੂਰੀ ਸਮਾਨ ਲਿਆਂਦਾ ਜਾ ਰਿਹਾ ਹੈ ਅਤੇ ਬਾਹਰ ਵੀ ਲਿਜਾਇਆ ਜਾ ਰਿਹਾ ਹੈ।ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਰਗੇ ਰਾਜਾਂ ਵਿੱਚ ਮਰੀਜ਼ਾਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।ਪੰਜਾਬ ਬਿਹਤਰ ਹੈ ਪਰ ਲੋਕਾਂ ਨੂੰ ਸਹਿਯੋਗ ਦੇਣਾ ਹੋਵੇਗਾ।ਸੀਐਮ ਨੇ ਕਿਹਾ ਕਿ ਹਲੇ ਕੋਰੋਨਾ ਵਾਇਰਸ ਆਪਣੀ ਪੀਕ ਤੇ ਆਣਾ ਬਾਕੀ ਹੈ।
ਸੀਐਮ ਨੇ ਕੋਰੋਨਾ ਦੇ ਵੱਧਦੇ ਮਰੀਜ਼ਾਂ ਅਤੇ ਵੈਂਟੀਲੇਟਰ ਅਤੇ ਆਕਸੀਜਨ ਸਪੋਰਟ ਤੇ ਜਿ਼ਆਦਾ ਮਰੀਜ਼ਾਂ ਦੇ ਆਉਣ ਤੇ ਚਿੰਤਾ ਜ਼ਾਹਿਰ ਕੀਤੀ।ਉਨ੍ਹਾਂ ਕਿਹਾ ਕਿ ਇੱਕਲੇ ਸ਼ੁੱਕਰਵਾਰ ਨੂੰ ਹੀ ਮਾਸਕ ਨਾ ਪਹਿਨਣ ਤੇ 4224, ਥੁੱਕਣ ਤੇ 45 ਅਤੇ ਸੋਸ਼ਲ ਡਿਸਟੈਸਿੰਗ ਦਾ ਪਾਲਨ ਨਾ ਕਰਨ ਵਾਲੇ 39 ਲੋਕਾਂ ਦੇ ਚਲਾਨ ਕੀਤੇ।ਜੇਕਰ ਲੋਕ ਨਹੀਂ ਸੁਧਰਨਗੇ ਤਾਂ ਸਖਤੀੀ ਕਰਨੀ ਹੀ ਪਵੇਗੀ ਕਿਉਂਕਿ ਉਹ ਕਿਸੀ ਪੰਜਾਬੀ ਦੀ ਜਾਨ ਨਾਲ ਖਿਲਵਾੜ ਨਹੀਂ ਕਰਨਗੇ।