ਨਿਊਜ਼ ਡੈਸਕ (ਸਿਮਰਨਜੀਤ ਕੌਰ) : ਕੀ ਕੋਈ ਇਨਸਾਨ ਪਾਣੀ ਪੀਤੇ ਬਿਨਾਂ ਜ਼ਿੰਦਾ ਰਹਿ ਸਕਦਾ ਹੈ ਅਤੇ ਉਹ ਵੀ ਇੱਕ ਸਾਲ ਤੱਕ ? ਹੁਣ ਤੁਸੀਂ ਕਹੋਗੇ ਨਹੀਂ ਪਰ ਇੰਡੋਨੇਸ਼ੀਆ ਦੇ ਬਾਲੀ ਵਿੱਚ ਰਹਿਣ ਵਾਲੀ ਇੱਕ ਔਰਤ ਬਿਨਾਂ ਪਾਣੀ ਪੀਤੇ ਵੀ ਜ਼ਿੰਦਾ ਹੈ l ਉਸ ਨੇ ਪਿਛਲੇ ਇੱਕ ਸਾਲ ਤੋਂ ਪਾਣੀ ਨਹੀਂ ਪੀਤਾ ਹੈ ਅਤੇ ਹੁਣ ਉਸ ਦੇ ਸਰੀਰ ਵਿੱਚ ਕੁਝ ਹੈਰਾਨ ਕਰਨ ਵਾਲੇ ਬਦਲਾਅ ਹੋਏ ਹਨ l
ਮਿਲੀ ਜਾਣਕਾਰੀ ਅਨੁਸਾਰ ਔਰਤ ਦਾ ਨਾਮ ਸੋਫੀ ਪਾਰਤਿਕ ਹੈ l ਉਹ ਪੇਸ਼ੇ ਤੋਂ ਇੱਕ ਯੋਗਾ ਟੀਚਰ ਅਤੇ ਨਿਊਟਰੀਸ਼ੀਅਨਿਸਟ ਹੈ l ਸੋਫੀ ਦਾ ਦਾਅਵਾ ਹੈ ਕਿ ਉਹ ਪਿਛਲੇ ਇੱਕ ਸਾਲ ਤੋਂ ਬਿਨਾਂ ਪਾਣੀ ਪੀਤੇ ਰਹਿ ਰਹੀ ਹੈ l ਇਸ ਨਾਲ ਉਸ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਉਹ ਪਹਿਲਾਂ ਤੋਂ ਜ਼ਿਆਦਾ ਸਿਹਤਮੰਦ ਹੈ l ਹਾਲਾਂਕਿ ਪਾਣੀ ਦੇ ਬਦਲੇ ਵਿੱਚ ਉਹ ਫਲ ਖਾਂਦੀ ਹੈ ਅਤੇ ਫਲਾਂ ਦਾ ਜੂਸ ਪੀਂਦੀ ਹੈ l ਇਸ ਦੇ ਇਲਾਵਾ ਉਹ ਨਾਰੀਅਲ ਦਾ ਪਾਣੀ ਵੀ ਪੀਂਦੀ ਹੈ l
ਸੋਫੀ ਦੱਸਦੀ ਹੈ ਕਿ ਪਹਿਲਾਂ ਉਹ ਚਿਹਰੇ ‘ਤੇ ਸੋਜਿਸ਼, ਫੂਡ ਐਲਰਜੀ, ਰੁਖੀ ਸਕਿਨ ਅਤੇ ਪਾਚਨ ਕਿਰਿਆ ਜਿਹੀਆਂ ਸਮੱਸਿਆਵਾਂ ਤੋਂ ਪੀੜਿਤ ਸੀ l ਕਾਫੀ ਇਲਾਜ ਦੇ ਬਾਅਦ ਵੀ ਕੋਈ ਫਾਇਦਾ ਨਹੀਂ ਹੋਇਆ l ਇਸ ਦੇ ਬਾਅਦ ਉਸ ਦੀ ਇੱਕ ਦੋਸਤ ਨੇ ਉਸ ਨੂੰ ਡਰਾਈ ਫਾਸਿਟੰਗ ਕਰਨ ਨੂੰ ਕਿਹਾ l ਦਰਅਸਲ ਡਰਾਈ ਫਾਸਿਟੰਗ ਦਾ ਮਤਲਬ ਹੁੰਦਾ ਹੈ ਬਿਨਾਂ ਪਾਣੀ ਦੇ ਰਹਿਣਾ l ਸੋਫੀ ਦਾ ਕਹਿਣਾ ਕਿ ਇਸ ਨਾਲ ਉਸ ਨੂੰ ਬਹੁਤ ਆਰਾਮ ਮਿਲਿਆ ਹੈ l
ਸੋਫੀ ਕਹਿੰਦੀ ਹੈ ਕਿ ਉਹ ਹੁਣ ਤੱਕ ਬਿਨਾਂ ਕੋਈ ਲਿਕਵਿਡ ਲਏ 52 ਘੰਟਿਆਂ ਤੱਕ ਰਹਿ ਸਕੀ ਹੈ l ਹੁਣ ਸੋਫੀ ਦਾ ਇਹ ਕਹਿਣਾ ਹੈ ਕਿ ਉਹ ਕੋਈ ਵੀ ਲਿਕਵਿਡ ਲਏ ਬਿਨਾਂ 10 ਦਿਨ ਤੱਕ ਰਹੇ l ਪਾਣੀ ਨੂੰ ਲੈ ਕੇ ਹੁਣ ਸੋਫੀ ਦੀ ਸੋਚ ਬਿਲਕੁਲ ਬਦਲ ਚੁੱਕੀ ਹੈ l ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੇ ਦਿਲਾਂ ਦਾ ਵਹਿਮ ਹੈ ਕਿ ਬਿਨਾਂ ਪਾਣੀ ਦੇ ਕੋਈ ਜ਼ਿੰਦਾ ਨਹੀਂ ਰਹਿ ਸਕਦਾ l ਜੇਕਰ ਅਸੀਂ ਵਿਸ਼ਵਾਸ਼ ਬਣਾ ਕੇ ਰੱਖੀਏ ਤਾਂ ਆਪਣੀ ਇੱਛਵਾਂ ‘ਤੇ ਵੀ ਕਾਬੂ ਪਾ ਸਕਦੇ ਹਾਂ l
ਸੋਫੀ ਦੱਸਦੀ ਹੈ ਕਿ ਉਸਦਾ ਪਰਿਵਾਰ ਵੀ ਇਹ ਦੇਖ ਕੇ ਹੈਰਾਨ ਹੈ ਕਿ ਉਹ ਆਖਿਰ ਕਿਵੇਂ ਬਿਨਾਂ ਪਾਣੀ ਪੀਤੇ ਇੱਕ ਸਾਲ ਤੋਂ ਜ਼ਿੰਦਾ ਹੈ l ਹਾਲਾਂਕਿ ਉਹ ਬਿਨਾਂ ਪਾਣੀ ਦੇ ਖੁਦ ਨੂੰ ਬਿਹਤਰ ਮਹਿਸੂਸ ਕਰ ਰਹੀ ਹੈ l ਉਹ ਕਹਿੰਦੀ ਹੈ ਕਿ ਡਰਾਈ ਫਾਸਿਟੰਗ ਕਰਦੇ ਹੋਏ ਜਲਦ ਹੀ ਇਸ ਗੱਲ ਦਾ ਅਹਿਸਾਸ ਹੋਣ ਲੱਗਦਾ ਹੈ ਕਿ ਸਰੀਰ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ l ਪਾਣੀ ਦੇ ਬਿਨਾਂ ਵੀ ਰਿਹਾ ਜਾ ਸਕਦਾ ਹੈ l