ਜਲੰਧਰ : ਵੀਰਵਾਰ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਅੰਮ੍ਰਿਤਸਰ ਹਾਈਵੇ ‘ਤੇ ਲੰਮਾਂ ਪਿੰਡ ਦੇ ਕੋਲ ਫਲਾਈਓਵਰ ‘ਤੇ ਸੜਕ ਪਾਰ ਕਰ ਰਹੀ ਔਰਤ ਨੂੰ ਬਚਾਉਣ ਦੇ ਚੱਕਰ ਵਿੱਚ ਸਵਿਫਟ ਅਤੇ ਆਈ 20 ਕਾਰਾਂ ਆਪਸ ਵਿੱਚ ਟਕਰਾ ਗਈਆਂ l ਇਸ ਹਾਦਸੇ ਵਿੱਚ ਤਿਨ ਲੋਕ ਜ਼ਖ਼ਮੀ ਹੋ ਗਏ ਹਨ,ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਕੋਲ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ l ਇਸ ਹਾਦਸੇ ਵਿੱਚ ਕਿਸੀ ਦੀ ਜਾਨ ਨਹੀਂ ਗਈ l
ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਸਫੇਦ ਰੰਗ ਦੀ ਸਵਿਫਟ ਕਾਰ ਪੀਏਪੀ ਚੌਂਕ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ l ਉਹ ਜਿਵੇਂ ਹੀ ਲੰਮਾ ਪਿੰਡ ਫਲਾਈਓਵਰ ‘ਤੇ ਚੜ੍ਹਨ ਲੱਗੀ ਤਾਂ ਅਚਾਨਕ ਸਾਹਮਣੇ ਇੱਕ ਔਰਤ ਸੜਕ ਪਾਰ ਕਰਨ ਲੱਗੀ l ਤੇਜ਼ ਰਫ਼ਤਾਰ ਸਵਿਫਟ ਕਾਰ ਚਾਲਕ ਨੇ ਔਰਤ ਨੂੰ ਬਚਾਉਣ ਦੇ ਲਈ ਜਿਵੇਂ ਹੀ ਬਰੇਕ ਲਾਈ ਤਾਂ ਗੱਡੀ ਆਪੇ ਤੋਂ ਬਾਹਰ ਹੋ ਕੇ ਡੀਵਾਈਡਰ ਪਾਰ ਕਰ ਦੂਸਰੀ ਲੇਨ ‘ਤੇ ਸਾਹਮਣੇ ਆ ਰਹੀ ਆਈ 20 ਕਾਰ ਨਾਲ ਟਕਰਾ ਗਈ l ਹਾਦਸਾ ਇਨ੍ਹਾਂ ਖਤਰਨਾਕ ਸੀ ਕਿ ਦੋਨਾਂ ਵਾਹਨਾਂ ਦੇ ਪਰਖੱਚੇ ਉੱਡ ਗਏ l ਥਾਣਾ ਰਾਮਾ ਮੰਡੀ ਦੇ ਏਐਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਦੋਨਾਂ ਵਾਹਨਾਂ ਵਿੱਚ ਦੋ ਦੋ ਲੋਕ ਸਵਾਰ ਸਨ l ਇਨ੍ਹਾਂ ਵਿੱਚੋਂ ਤਿੰਨ ਨੂੰ ਮਾਮੂਲੀ ਸੱਟਾਂ ਆਈਆਂ ਹਨ l ਉਨ੍ਹਾਂ ਦੇ ਕੋਲ ਦੇ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਿਲ ਕਰਵਾਇਆ ਗਿਆ l ਏਐਸਆਈ ਨੇ ਕਿਹਾ ਕਿ ਦੋਨਾਂ ਵਾਹਨ ਚਾਲਕਾਂ ਦੇ ਬਿਆਨ ਦਰਜ ਕਰ ਮਾਮਲੇ ਦੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
