ਹੁਸ਼ਿਆਰਪੁਰ : ਇੱਥੋਂ ਦੇ ਤਲਵਾੜਾ ਵਿੱਚ ਇੱਕ ਸਰਕਾਰੀ ਕਾਲਜ ਦਾ ਪ੍ਰੋਫੈਸਰ ਅਤੇ ਉਸਦੀ ਪੁਰਾਣੀ ਵਿਦਿਆਰਥਣ ਨੂੰ ਨਸ਼ੇ ਵਿੱਚ ਟੱਲੀ ਹੋਣ ਕਰਕੇ ਹੰਗਾਮਾ ਮਚ ਗਿਆ l ਤਲਵਾੜਾ ਦੇ ਇੱਕ ਸਰਕਾਰੀ ਕਾਲਜ ਦੇ ਪ੍ਰੋਫੈਸਰ ਅਤੇ ਕਾਲਜ ਦੀ ਹੀ ਪੁਰਾਣੀ ਵਿਦਿਆਰਥਣ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਮਿਲੇ l ਇਹ ਘਟਨਾ ਪੂਰੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ l ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਸ਼ਿਕਾਇਤ ਮਿਲੀ ਤਾਂ ਕਾਰਵਾਈ ਕੀਤੀ ਜਾਵੇਗੀ l ਘਟਨਾ ਵੇਲੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ ਸਾਢੇ ਸੱਤ ਵਜੇ ਸਰਕਾਰੀ ਕਾਲਜ ਦਾ ਇੱਕ ਪ੍ਰੋਫੈਸਰ ਅਤੇ ਉਸਦੀ ਪੁਰਾਣੀ ਵਿਦਿਆਰਥਣ ਦੋਨੋਂ ਹੀ ਨਸ਼ੇ ਦੀ ਹਾਲਤ ਵਿੱਚ ਸਨ l ਪੁਰਾਣੀ ਵਿਦਿਆਰਥਣ ਬਿਨਾਂ ਕਿਸੇ ਦੀ ਸਹਾਇਤਾ ਦੇ ਚੱਲ ਵੀ ਨਹੀਂ ਸਕਦੀ ਸੀ l ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਲੋਕਾਂ ਨੇ ਤੁਰੰਤ ਤਲਵਾੜਾ ਥਾਣੇ ਦੀ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ l
ਸਹਾਇਕ ਥਾਣਾ ਮੁਖੀ ਏਐਸਆਈ ਭੁਪਿੰਦਰ ਸਿੰਘ ਅਤੇ ਔਰਤ ਏਐਸਆਈ ਵੰਦਨਾ ਠਾਕੁਰ ਨੇ ਪਹੁੰਚ ਕੇ ਪੁੱਛ ਗਿਛ ਕੀਤੀ ਅਤੇ ਬਾਅਦ ਵਿੱਚ ਵਿਦਿਆਰਥਣ ਜੋ ਕਿ ਹਾਜ਼ੀਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਨੂੰ ਉਸ ਦੇ ਪਰਿਵਾਰ ਹਵਾਲੇ ਕੀਤਾ ਗਿਆ l ਕਾਲਜ ਦੇ ਪ੍ਰਿੰਸੀਪਲ ਗੁਰਚਰਨ ਸਿੰਘ ਨੇ ਦੱਸਿਆ ਕਿ ਜੋ ਵੀ ਘਟਨਾ ਹੋਈ ਉਹ ਦੁਖਦ ਹੈ, ਪਰ ਜਦ ਇਹ ਘਟਨਾ ਹੋਈ ਉਸ ਸਮੇਂ ਡਿਊਟੀ ਟਾਈਮ ਖਤਮ ਹੋ ਗਿਆ ਸੀ, ਛੁੱਟੀ ਹੋ ਗਈ ਸੀ l ਛੁੱਟੀ ਤੋਂ ਬਾਅਦ ਕੋਈ ਕੁਝ ਵੀ ਕਰੇ, ਇਸਦੀ ਕਾਲਜ ਪ੍ਰਸ਼ਾਸ਼ਨ ਜ਼ਿੰਮੇਦਾਰੀ ਨਹੀਂ ਲੈਂਦਾ l ਜੇਕਰ ਸ਼ਿਕਾਇਤ ਮਿਲੀ ਤਾਂ ਕਾਰਵਾਈ ਕੀਤੀ ਜਾਵੇਗੀ l ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਭੂਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ l ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ l
