Htv Punjabi
Punjab

ਸਿੱਖ ਫਾਰ ਜਸਟਿਸ ਵਾਲੇ ਗੁਰਪਤਵੰਤ ਸਿੰਘ ਪੰਨੂੰ ‘ਤੇ ਹੋਇਆ ਦੇਸ਼ ਧਰੋ ਦਾ ਕੇਸ ! ਸਿੱਖ ਫੌਜੀਆਂ ਨੂੰ ਕਿਹਾ …

ਮੋਹਾਲੀ : ਰੈਫਰੈਂਡਮ 2020 ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਤੇ ਮੋਹਾਲੀ ਪੁਲਿਸ ਨੇ ਦੇਸ਼ਧ੍ਰੋਹ ਅਤੇ ਭਾਰਤੀ ਸੈਨਾ ਦੇ ਜਵਾਨਾਂ ਨੂੰ ਆਪਣੇ ਦੇਸ਼ ਦੇ ਖਿਲਾਫ ਉਕਸਾਉਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ।ਕੇਸ ਦਰਜ ਕਰਨ ਦੀ ਪ੍ਰਕਿਰਿਆ ਸਦਰ ਥਾਣਾ ਕੁਰਾਲੀ ਵਿੱਚ ਹੋਈ।ਮਿਲੀ ਜਾਣਕਾਰੀ ਦੇ ਅਨੁਸਾਰ, ਪੁਲਿਸ ਦੇ ਹੱਥ ਇੱਕ ਪ੍ਰੀ ਰਿਕਾਰਡਿਡ ਮੈਸੇਜ ਲੱਗਿਆ ਹੈ।ਉਸ ਵਿੱਚ ਪੰਨੂ ਭਾਰਤੀ ਸੈਨਾ ਵਿੱਚ ਕੰਮ ਕਰ ਰਹੇ ਸਿੱਖ ਸੈਨਿਕਾਂ ਨੂੰ ਉਕਸਾ ਰਹੇ ਹਨ।

ਮੈਸੇਜ ਵਿੱਚ ਉਸ ਨੇ ਸਿੱਖ ਸੈਨਿਕਾਂ ਨੂੰ ਕਿਹਾ ਕਿ 1947 ਤੋਂ ਸਿੱਖਾਂ ਤੇ ਜਨਸੰਹਾਰ ਹੋ ਰਿਹਾ ਹੈ।ਅਜਿਹੇ ਵਿੱਚ ਇਸ ਦੇਸ਼ ਦੇ ਪ੍ਰਤੀ ਉਨ੍ਹਾਂ ਨੂੰ ਆਪਣੀ ਜਾਨ ਨਹੀਂ ਦੇਣੀ ਚਾਹੀਦੀ।ਉਸ ਨੇ ਉਨ੍ਹਾਂ ਨੂੰ ਭਾਰਤੀ ਸਸ਼ਤਰ ਬਲਾਂ ਨੂੰ ਛੱਡਣ ਦੇੇ ਲਈ ਵੀ ਕਿਹਾ।ਪੰਨੂ ਨੇ ਸਿੱਖ ਸੈਨਿਕਾਂ ਨੂੰ ਇੱਥੋਂ ਤੱਕ ਲਾਲਚ ਦਿੱਤਾ ਕਿ ਉਨ੍ਹਾਂ ਨੂੰ ਜਿੰਨੀ ਤਨਖਾਹ ਭਾਰਤੀ ਸੈਨਾ ਵਿੱਚ ਮਿਲ ਰਹੀ ਹੈ, ਉਸ ਤੋਂ ਪੰਜ ਹਜ਼ਾਰ ਰੁਪਏ ਜਿ਼ਆਦਾ ਦਿੱਤੀ ਜਾਵੇਗੀ।

ਪੰਨੂ ਨੇ ਸ਼ੋਸ਼ਲ ਮੀਡੀਆ ਤੇ ਇੱਕ ਪੱਤਰ ਪ੍ਰਸਾਰਿਤ ਕਰਕੇ ਉਸ ਵਿੱਚ ਲੱਦਾਖ ਵਿੱਚ ਸਥਿਤ ਅੰਤਰਰਾਸ਼ਟਰੀ ਸੀਮਾ ਤੇ ਚੀਨ ਦੇ ਖਿਲਾਫ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਹੈ।ਨਾਲ ਹੀ ਸਿੱਖ ਫਾਰ ਜਸਟਿਸ ਵੱਲੋਂ ਸ਼ਹੀਦ ਹੋਏ ਜਵਾਨਾਂ ਦੇ ਪ੍ਰਤੀ ਸਹਾਨੂਭੂਤੀ ਵਿਅਕਤ ਕੀਤੀ ਹੈ।ਆਈਜੀ ਰੋਪੜ ਰੇਂਜ ਅਮਿਤ ਪ੍ਰਸ਼ਾਦ ਨੇ ਪੰਨੂ ਦੇ ਖਿਲਾਫ ਭਾਰਤੀ ਸੈਨਿਕਾਂ ਨੂੰ ਉਕਸਾਉਣ ਦੇ ਲਈ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਪੰਨੂ ਵੱਲੋਂ ਪ੍ਰਚਾਰਿਤ ਕੀਤੇ ਜਾ ਰਹੇ ਨਕਾਰਾਤਮਕ ਏਜੰੰਡੇ ਦੇ ਖਿਲਾਫ ਮੁਕਾਬਲਾ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ।

Related posts

ਡੀਜ਼ਲ ਦੇ ਵੱਧਦੇ ਰੇਟਾਂ ਨੇ ਸਰਕਾਰ ਤੋਂ ਕਰਵਾਇਆ ਆਹ ਫੈਸਲਾ, ਬੱਸਾਂ ‘ਚ ਹੋਏਗਾ ਹੁਣ ਆਹ ਕੰਮ ਆਪਣਾ ਬਚਾਅ ਆਪ ਕਰੋ ਹੁਣ!

Htv Punjabi

ਪੁਲਿਸ ਵਾਲੇ ਨੇ ਕੀਤਾ ਆਹ ਕਾਰਾ ਕਿ ਕਰਨਾ ਪਿਆ ਸਸਪੈਂਡ ਅਤੇ ਰਿਟਾਇਰ, ਦੇਖੋ ਕਿਵੇਂ

Htv Punjabi

ਸੜਕ ‘ਤੇ ਖੜੇ ਮੁੰਡਿਆਂ ‘ਚ ਵੜੀ ਅਜਿਹੀ ਸ਼ੈਅ, ਡਰਦੇ ਮਾਰੇ ਭੱਜੇ ਲੋਕ

htvteam

Leave a Comment