ਫਾਜਿਲਕਾ : ਥਾਣਾ ਸਿਟੀ ਫਾਜਿਲਕਾ ਵਿੱਚ ਰਾਜ਼ੀਨਾਮਾ ਕਰਵਾਉਣ ਦੇ ਲਈ ਥਾਣਾ ਸਿਟੀ ਵਿੱਚ ਆਈ ਇੱਕ ਔਰਤ ਨੂੰ ਥਾਣਾ ਸਿਟੀ ਦੇ ਏਐਸਆਈ ਨੇ ਥੱਪੜ ਮਾਰ ਦਿੱਤਾ ਹੈ। ਜਿਸ ਕਾਰਨ ਉਸ ਦਾ ਸਿਰ ਥਾਣੀ ਸਿਟੀ ਦੀ ਦੀਵਾਰ ਨਾਲ ਜਾ ਵੱਜਾ।ਇਸ ਘਟਨਾ ਵਿੱਚ ਔਰਤ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਈ।ਜਿਸ ਨੂੰ ਫਾਜਿਲਕਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਔਰਤ ਨੂੰ ਆਕਸੀਜਨ ਲੱਗੀ ਹੈ ਤੇ ਉਹ ਬੋਲਣ ਦੀ ਹਾਲਤ ਵਿੱਚ ਨਹੀਂ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਸਿਟੀ ਦੀ ਐਸਐਚਓ ਵੀ ਮੌਜੂਦ ਸੀ।ਐਸਆਈ ਦੀ ਹਰਕਤ ਦੇ ਬਾਅਦ ਮੌਕੇ ਤੇ ਮੌਜੂਦ ਐਸਐਚਓ ਅਤੇ ਕਿਸੇ ਹੋਰ ਕਰਮਚਾਰੀ ਨੇ ਔਰਤ ਨੂੰ ਚੁੱਕ ਕੇ ਖੜਾ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।ਬਹੁਤ ਮੁਸ਼ਕਿਲ ਨਾਲ ਉਸ ਦੀ ਅਪਾਹਿਜ ਕੁੜੀ ਉਸ ਨੂੰ ਥਾਣਾ ਸਿਟੀ ਤੋਂ ਖਿੱਚ ਕੇ ਬਾਹਰ ਲੈ ਕੇ ਆਈ, ਜਿਸ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਸਿਵਿਲ ਹਸਪਤਾਲ ਵਿੱਚ ਦਾਖਿਲ ਕਰਵਾਇਆ।
ਕੀ ਸੀ ਮਾਮਲਾ : ਸਿਵਿਲ ਹਸਪਤਾਲ ਵਿੱਚ ਇਲਾਜ ਅਧੀਨ ਜੀਤ ਕੌਰ ਵਾਸੀ ਭੈਰੋ ਬਸਤੀ ਦੀ ਧੀ ਭੋਲੀ ਰਾਣੀ ਨੇ ਦੱਸਿਆ ਕਿ ਉਸ ਦਾ ਅਤੇ ਉਸ ਦੀ ਗੁਆਂਢਣ ਸੀਮਾ ਰਾਣੀ ਦਾ ਉਨ੍ਹਾਂ ਦੇ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਸੀ।ਉਸ ਨੇ ਦੱਸਿਆ ਕਿ ਉਕਤ ਔਰਤ ਉਸ ਦੇ ਘਰ ਦੇ ਆਪਣੀ ਨਾਲੀ ਤੋਂ ਕੱਢ ਕੇ ਕੂੜਾ ਸੁੱਟ ਦਿੰਦੀ ਸੀ।12 ਮਾਰਚ ਨੂੰ ਵੀ ਉਕਤ ਔਰਤ ਨੇ ਕੂੜਾ ਫੇਰ ਤੋਂ ਕੱਢ ਕੇ ਉਸ ਦੇ ਘਰ ਦੇ ਅੱਗੇ ਰੱਖ ਦਿੱਤਾ।ਭੋਲੀ ਰਾਣੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਔਰਤ, ਉਸ ਦੀ ਧੀ ਆਸਥਾ ਉਰਫ ਕਾਜਲ, ਮੁੰਡੇ ਕਣੋਜ ਉਰਫ ਅਮਨ ਮੁਹੱਲਾ ਨਿਵਾਸੀ ਬੁੱਧ ਰਾਮ ਦਾ ਮੁੰਡਾ ਰਿੰਕੂ ਅਤੇ ਜੈਕੁਸ਼ ਨਾਮ ਦੇ ਵਿਅਕਤੀ ਨੇ ਉਸ ਤੇ ਹਮਲਾ ਕਰ ਦਿੱਤਾ।