ਲੁਧਿਆਣਾ : ਚੋਰੀ ਦੀ ਸੈਂਟਰੋ ਕਾਰ ‘ਤੇ ਜ਼ਾਲ੍ਹੀ ਨੰਬਰ ਪਲੇਟ ਲਾ ਕੇ ਘੁੰਮ ਰਹੇ ਜੰਮੂ ਕਸ਼ਮੀਰ ਅਤੇ ਜਲੰਧਰ ਦੇ 2 ਸ਼ੱਕੀ ਸ਼ਬੀਰ ਅਹਿਮਦ ਅਤੇ ਮੁਹੰਮਦ ਮਕਸੂਦ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ l ਦੋਨੋਂ ਮੁਲਜ਼ਮਾਂ ਦੇ ਅੱਤਵਾਦੀਆਂ ਨਾਲ ਲੰਿਕ ਹੋਣ ਦਾ ਸ਼ੱਕ ਹੈ.ਪੁਲਿਸ ਦੁਆਰਾ ਜੇਐਂਡਕੇ, ਜਲੰਧਰ ਅਤੇ ਅੰਮ੍ਰਿਤਸਰ ਦੀ ਪੁਲਿਸ ਨਾਲ ਸੰਪਰਕ ਕਰਕੇ ਮੁਲਜ਼ਮਾਂ ਦਾ ਪੁਰਾਣਾ ਰਿਕਾਰਡ ਇੱਕਠਾ ਕੀਤਾ ਜਾ ਰਿਹਾ ਹੈ l ਹਾਲਾਂਕਿ ਹੁਣ ਤੱਕ ਪੁਲਿਸ ਇਸ ਮਾਮਲੇ ਦੇ ਬਾਰੇ ਵਿੱਚ ਕੁਝ ਵੀ ਸਪੱਸ਼ਟ ਨਹੀਂ ਕਰ ਸਕੀ ਹੈ l ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l ਮੁਲਜ਼ਮਾਂ ਨੇ ਪੁੱਛਗਿਛ ਦੇ ਦੌਰਾਨ ਦੱਸਿਆ ਕਿ ਉਹ ਜੇਐਂਡਕੇ ਤੋਂ ਪਠਾਨਕੋਟ ਪਹੁੰਚੇ ਸਨ l ਉੱਥੋਂ ਸਿੱਧਾ ਅੰਮ੍ਰਿਤਸਰ ਗਏ ਅਤੇ ਕਾਰ ਚੋਰੀ ਕਰਕੇ ਲੁਧਿਆਣਾ ਆ ਗਏ ਸਨ.ਉਨ੍ਹਾਂ ਨੇ ਕਾਰ ਕਿਸ ਥਾਂ ਤੋਂ ਚੋਰੀ ਕੀਤੀ, ਇਸ ਦਾ ਪਤਾ ਨਹੀਂ ਹੈ l ਐਸਐਚਓ ਜ਼ਰਨੈਲ ਸਿੰਘ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ l
