Htv Punjabi
Punjab

ਸ਼ਮਸ਼ਾਨਘਾਟ ਦੇ ਕੋਲ ਨਸ਼ੇ ਦੀ ਓਵਰਡੋਜ਼ ਨਾਲ 22 ਸਾਲ ਦੇ ਨੌਜਵਾਨ ਨੇ ਗਵਾਈ ਜ਼ਿੰਦਗੀ

ਗੜਸ਼ੰਕਰ : ਗੜਸ਼ੰਕਰ ਨਵਾਂਸ਼ਹਿਰ ਰੋਡ ‘ਤੇ ਪਿੰਡ ਦਾਰਾਪੁਰ ਸ਼ਮਸ਼ਾਨਘਾਟ ਵਿੱਚ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ l ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ ਹੈ.ਗੜਸ਼ੰਕਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ l ਮ੍ਰਿਤਕ ਦੇ ਮੂੰਹ ਤੋਂ ਝੱਗ ਅਤੇ ਖੂਨ ਨਿਕਲ ਰਿਹਾ ਸੀ ਅਤੇ ਸਰਿੰਜਾਂ ਖਿੱਲਰੀਆਂ ਪਈਆਂ ਸਨ l ਉੱਥੋਂ ਦੇ ਲੋਕਾਂ ਦੱਸਿਆ ਕਿ ਦੁਪਹਿਰ 2 ਵਜੇ ਉਹ ਸ਼ਮਸ਼ਾਨਘਾਟ ਦੇ ਗੇਟ ‘ਤੇ ਤਾਲਾ ਲਾਉਣ ਗਏ ਸਨ ਤਾਂ ਉੱਥੇ ਇੱਕ ਲੜਖੜਾਉਂਦਾ ਹੋਇਆ ਬਾਹਰ ਨਿਕਲਿਆ l ਬਾਅਦ ਵਿੱਚ ਸ਼ਾਮ 4 ਵਜੇ ਜਦ ਦੁਬਾਰਾ ਗਏ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ l ਲੋਕਾਂ ਨੇ ਦੱਸਿਆ ਕਿ ਇੱਥੇ ਅਕਸਰ ਕੁਝ ਨੌਜਵਾਨਾਂ ਨਸ਼ਾ ਲੈਣ ਆਉਂਦੇ ਸਨ l ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਪਰ ਇਸ ਬਾਰੇ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ l

Related posts

ਗਰਮੀਆਂ ਦੀ ਸ਼ੌਪਿੰਗ ਜੇ ਇਸ ਥਾਂ ਤੋਂ ਨਾ ਕੀਤੀ ਤਾਂ ਫੇਰ ਪਛਤਾਉਂਗੇ

htvteam

ਇੱਕ ਹੋਰ ਮਸ਼ਹੂਰ influencer ਦੀ ਵੀਡੀਓ ਹੋਈ ਵਾਇਰਲ ?

htvteam

ਮੁੰਡਾ ਅਕਸਰ ਮਾਂ ਨਾਲ ਕਰਦਾ ਸੀ ਝਗੜਾ, ਆਖਰ ਚਾਚੇ ਨਾਲ ਮਿਲ ਕੇ ਸਾੜਤੀ ਆਪਣੀ ਮਾਂ

Htv Punjabi

Leave a Comment