Htv Punjabi
Punjab

ਹਵਾਲਾਤੀ ਨੂੰ ਆਈ ਉਲਟੀ ਤਾਂ ਪੈ ਗਿਆ ਭੜਥੂ, ਸਾਥੀਆਂ ਨੇ ਪੁਲਿਸ ‘ਤੇ ਚਲਾਤੀਆਂ ਗੋਲੀਆਂ, ਇੱਕ ਜਖ਼ਮੀ

ਮੂਨਕ (ਤਨੇਜਾ) ; ਇਹ ਘਟਨਾ ਇੰਨੀ ਤੇਜ਼ੀ ਨਾਲ ਘਟੀ ਕਿ ਇਸ ਤੋਂ ਪਹਿਲਾਂ ਕਿਸੇ ਨੂੰ ਕੁਝ ਸਮਝ ਆਉਂਦਾ, ਹਮਲਾਵਰ ਸਿਰਫ਼ ਪੰਜ ਸਕਿੰਟ ਵਿੱਚ ਆਪਣੇ ਸਾਥੀ ਨੂੰ ਬੈ੍ਰਜ਼ਾ ਕਾਰ ਵਿੱਚ ਬਿਠਾ ਕੇ ਹਰਿਆਣਾ ਵੱਲ ਭੱਜ ਗਏ l ਘਟਨਾ ਤੋਂ ਬਾਅਦ ਪੂਰੇ ਸੂਬੇ ਵਿੱਚ ਹਾਈ ਅਲਰਟ ਜ਼ਾਰੀ ਕਰ ਦਿੱਤਾ ਗਿਆ ਹੈ ਤੇ ਜਗਾ ਜਗਾ ਨਾਕਾਬੰਦੀਆਂ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ l

ਦੱਸ ਦਈਏ ਕਿ ਜਿਸ ਮੁਲਜ਼ਮ ਨੂੰ ਹਮਲਾਵਰ ਛੁਡਾ ਕੇ ਲੇ ਗਏ, ਉਸਦਾ ਨਾਮ ਭਗਵਾਨ ਸਿੰਘ ਹੈ ਤੇ ਉਹ ਸੰਗਰੂਰ ਦੇ ਪਿੰਡ ਲਦਾਲ ਦਾ ਵਸਨੀਕ ਹੈ l ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਦੋਂ ਭਗਵਾਨ ਸਿੰਘ ਨੂੰ 24ਜੁਲਾਈ 2016 ਨੂੰ ਹੋਏ ਇੱਕ ਕੁੱਟਮਾਰ ਦੇ ਮਾਮਲੇ ਵਿੱਚ ਸੰਗਰੂਰ ਦੀ ਸੀਨੀਅਰ ਡਿਵੀਜ਼ਨ ਜੁਡੀਸ਼ੀਅਲ ਮੈੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ l ਪੁਲਿਸ ਅਧਿਕਾਰੀਆਂ ਅਨੁਸਾਰ ਅਦਾਲਤੀ ਪੇਸ਼ੀ ਤੋਂ ਬਾਅਦ ਮੁਲਜ਼ਮ ਨੂੰ ਥਾਣੇਦਾਰ ਬਲਦੇਵ ਸਿੰਘ ਦੀ ਅਗਵਾਈ ਵਾਲੀ 4ਮੈਂਬਰੀ ਪੁਲਿਸ ਪਾਰਟੀ ਨੇ ਗੱਡੀ ‘ਚ ਬਿਠਾ ਲਿਆ l ਪਰ ਅਦਾਲਤੀ ਇਮਾਰਤ ਤੋਂ ਬਾਹਰ ਆਉਣ ਲੱਗਿਆਂ ਭਗਵਾਨ ਸਿੰਘ ਨੇ ਉਲਟੀ ਆਉਣ ਦਾ ਡਰਾਮਾ ਕੀਤਾ ਤੇ ਇਸ ਦੌਰਾਨ ਜਿਉਂ ਹੀ ਪੁਲਿਸ ਵਾਲਿਆਂ ਨੇ ਗੱਡੀ ਦਾ ਗੇਟ ਖੋਲਿਆ, ਤਾਂ ਬੈ੍ਰਜ਼ਾ ਕਾਰ ‘ਚ ਸਵਾਰ 6 ਹਮਲਾਵਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਤੇ ਇਸ ਤੋਂ ਪਹਿਲਾਂ ਕਿ ਕਿਸੇ ਦੇ ਪੱਲੇ ਕੁਝ ਪੈਂਦਾ ਹਮਲਾਵਰ ਭਗਵਾਨ ਸਿੰਘ ਨੂੰ ਲੈ ਕੇ ਛੂ ਮੰੰਤਰ ਹੋ ਗਏ l ਇਸ ਹਮਲੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਜਖਮੀ ਹੋਇਆ ਹੈ, ਉਸਦਾ ਨਾਮ ਚਰਨਜੀਤ ਸਿੰਘ ਹੈ ਜਿਸਦੀ ਲੱਤ ‘ਚ ਗੋਲੀ ਵੱਜੀ ਹੈ l
ਸੰਗਰੂਰ ਪੁਲਿਸ ਦੇ ਉੱਚ ਅਧਿਕਾਰੀਆਂ ਅਨੁਸਾਰ ਇਸ ਦੌਰਾਨ ਪੁਲਿਸ ਪਾਰਟੀ ਨੇ ਵੀ ਹਮਲਾਵਰਾਂ ਦਾ ਪਿੱਛਾ ਕੀਤਾ, ਪਰ ਉਹ ਅੱਗੇ ਜਾ ਕੇ ਬਲਵਿੰਦਰ ਸਿੰਘ ਵਾਸੀ ਰੱਤਾ ਖੇੜਾ ਤੋਂ ਬੰਦੂਕ ਦਿਖਾ ਕੇ ਉਸਦਾ ਮੋਟਰਸਾਈਕਲ ਖੋਹਣ ਉਪਰੰਤ ਫ਼ਰਾਰ ਹੋ ਗਏ l
ਭਗਵਾਨ ਸਿੰਘ ਤੇ ਮਾਨਸਾ ਵਿੱਚ ਇੱਕ ਅਤੇ ਸੰਗਰੂਰ ਵਿੱਚ ਮਾਰ ਕੁੱਟ ਦੇ ਕੁਲ 4 ਕੇਸ ਦਰਜ ਹਨ l

Related posts

ਲੋਕਾਂ ਨੂੰ ਤਾਂ ਰੱਬ ਦਾ ਡਰ ਵੀ ਨਹੀਂ ਰਿਹਾ

htvteam

ਦੋ ਸਕੇ ਭਰਾਵਾਂ ਦੀਆਂ ਕੋਠੀਆਂ ਨੇ ਉਜਾੜੇ ਕਈ ਘਰ, ਹੋਈ ਭੰਨਤੋੜ

htvteam

ਕਿੱਧਰ ਨੂੰ ਤੁਰ ਪਿਆ ਪੰਜਾਬ ?

htvteam

Leave a Comment