ਲੁਧਿਆਣਾ : ਬੀਤੀ ਰਾਤ ਜਲੰਧਰ ਦੇ ਰਾਮਾਮੰਡੀ ਖੇਤਰ ਦੇ ਕੋਲ ਨੰਗਲਸ਼ਾਮਾ ਇਲਾਕੇ ‘ਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਉੱਥੇ ਨਾਕਾ ਲਾਈ ਖੜ੍ਹੀ ਪੁਲਿਸ ਪਾਰਟੀ ਨੇ ਕਥਿਤ ਤੌਰ ਤੇ ਆਪਣੇ ਹੀ ਮਹਿਕਮੇ ਦੇ ਇੱਕ ਪਤੀ ਪਤਨੀ ਨੂੰ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ l ਮੌਕੇ ਤੇ ਜਿੱਥੇ ਪੀੜਿਤ ਸਿਪਾਹੀ ਦੀ ਪਤਨੀ ਨੇ ਨਾਕਾ ਲਾਈ ਖੜੇ ਚੌਂਕੀ ਇੰਚਾਰਜ ਵੱਲੋਂ ਸ਼ਰਾਬ ਪੀ ਕੇ ਉਨ੍ਹਾਂ ਨਾਲ ਬਦਸਲੂਕੀ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ, ਉੱਥੇ ਵੀਡੀਓ ਬਣਦੀ ਦੇਖ ਚੌਂਕੀ ਇੰਚਾਰਜ ਨੇ ਕਿਸੇ ਅਣਜਾਣੇ ਭੈਅ ‘ਚ ਆ ਕੇ ਛਾਤੀ ਤੇ ਲੱਗੀ ਆਪਣੇ ਨਾਮ ਵਾਲੀ ਤਖਤੀ ਪੁੱਟ ਕੇ ਜੇਬ ਵਿੱਚ ਪਾ ਲਈ l ਦੱਸ ਦਈਏ ਕਿ ਜਿਸ ਪਤੀ ਪਤਨੀ ਦੀ ਕੁੱਟ ਮਾਰ ਦੇ ਇੱਥੇ ਇਲਜ਼ਾਮ ਲੱਗੇ ਹਨ, ਉਹ ਦੋਵੇਂ ਹੀ ਪੁਲਿਸ ਮਹਿਕਮੇ ਵਿੱਚ ਸਿਪਾਹੀ ਹਨ ਤੇ ਡਿਊਟੀ ਖਤਮ ਕਰਕੇ ਘਰ ਜਾ ਰਹੇ ਸਨ l
ਏਸ ਸੰਬੰਧ ਵਿੱਚ ਮੌਕੇ ਤੇ ਮੌਜੂਦ ਮੀਡੀਆ ਵਾਲੇ ਨਾਲ ਗੱਲਬਾਤ ਕਰਦਿਆਂ ਪੀੜਿਤ ਸਿਪਾਹੀ ਸੁਖਰਾਜ ਸਿੰਘ ਦੀ ਪਤਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਇੱਕ ਦਿਨ ਪਹਿਲਾਂ ਛੁੱਟੀ ਸੀ ਤੇ ਉਹ ਆਪਣੇ ਪਰਿਵਾਰ ਨੂੰ ਗੱਡੀ ਰਾਹੀਂ ਛੱਡ ਕੇ ਏਸ ਲਈ ਰਾਤ ਵੇਲੇ ਵਾਪਸ ਆ ਰਹੇ ਸਨ, ਕਿਉਂਕਿ ਉਨ੍ਹਾਂ ਦੀ ਸਵੇਰ ਵੇਲੇ ਮੁੜ ਡਿਊਟੀ ਸੀ l ਇਲਜ਼ਾਮ ਅਨੁਸਾਰ ਇਸ ਦੌਰਾਨ ਰਾਮਾਮੰਡੀ ਖੇਤਰ ‘ਚ ਪੈਂਦੇ ਨੰਗਲਸ਼ਾਮਾ ਇਲਾਕੇ ਦੇ ਚੌਂਕੀ ਇੰਚਾਰਜ ਮੈਦਾਨ ਸਿੰਘ ਦੀ ਅਗਵਾਈ ਵਿੱਚ ਲਾਏ ਨਾਕੇ ਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਸ ਦੇ ਪਤੀ ਨਾਲ ਬਦਸਲੂਕੀ ਕਰਨ ਲੱਗੇ l ਸੁਖਰਾਜ ਸਿੰਘ ਦੀ ਪਤਨੀ ਅਨੁਸਾਰ ਨਾਕਾ ਪਾਰਟੀ ਨੂੰ ਇਹ ਸ਼ੱਕ ਸੀ ਕਿ ਇਹ ਦੋਵੇਂ ਪ੍ਰੇਮੀ ਜੋੜਾ ਹਨ ਤੇ ਏਸ ਲਈ ਉਨ੍ਹਾਂ ਨੇ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਪਰ ਏਸ ਦੌਰਾਨ ਜਦੋਂ ਉਹ ਕਾਰ ਵਿੱਚੋਂ ਹੇਠਾਂ ਉਤਰ ਕੇ ਆਈ ਤੇ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਚੌਂਕੀ ਇੰਚਾਰਜ ਨੇ ਉਨ੍ਹਾਂ ਦੀ ਗੱਲ ਸੁਣੇ ਬਿਨਾਂ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ l ਉਸ ਨੇ ਕਿਹਾ ਕਿ ਉਹ ਦੋਵੇਂ ਪਤੀ ਪਤਨੀ ਅੰਤਰਰਾਸ਼ਰੀ ਪੱਧਰ ਦੇ ਬਾਕਸਿੰਗ ਖਿਡਾਰੀ ਹਨ ਤੇ ਨਾਲ ਹੀ ਪੁਲਿਸ ਮਹਿਕਮੇ ਵਿੱਚ ਨੌਕਰੀ ਵੀ ਕਰ ਰਹੇ ਹਨ l
ਫੇਰ ਅੱਗੇ ਕੀ ਹੋਇਆ ? ਸਿਪਾਹੀ ਪਤੀ ਪਤਨੀ ਦੇ ਇਲਜ਼ਾਮਾਂ ਸੰਬੰਧੀ ਚੌਂਕੀ ਇੰਚਾਰਜ ਨੇ ਕੀ ਸਫਾਈ ਦਿੱਤੀ ?ਕੀ ਚੌਂਕੀ ਇੰਚਾਰਜ ਨੇ ਵਾਕਿਆ ਹੀ ਸ਼ਰਾਬ ਪੀਤੀ ਹੋਈ ਸੀ ? ਕੁੱਟ ਖਾਣ ਮਗਰੋਂ ਸਿਪਾਹੀ ਪਤੀ ਪਤਨੀ ਨੇ ਅੱਗੇ ਕੀ ਕਦਮ ਚੁੱਕਿਆ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲੰਿਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,,,,,,,