Htv Punjabi
Punjab

ਪਟਿਆਲਾ ‘ਚ ਹੋਈ ਦਿਲ ਦਹਿਲਾਊ ਵਾਰਦਾਤ, ਘਰ ਦੇ ਅੰਦਰ ਖੜ੍ਹੀ ਔਰਤ ਦਾ ਦੇਖੋ ਕੀ ਕੀਤਾ ਹਾਲ

ਪਟਿਆਲਾ : ਪਟਿਆਲਾ ਵਿੱਚ ਮੰਗਲਵਾਰ ਰਾਤ ਨੂੰ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਹੀ।ਵਾਰਦਾਤ ਨੂੰ ਬਾਹੀਕ ਤੇ ਸਵਾਰ ਹੋ ਕੇ ਆਏ ਅਣਪਛਾਤੇ ਲੋਕਾਂ ਨੇ ਅੰਜਾਮ ਦਿੱਤਾ ਹੈ।ਮੁਲਜ਼ਮਾਂ ਨੇ ਬਾਹਰ ਤੋਂ ਫਾਇਰਿੰਗ ਕੀਤੀ, ਜਿਸ ਵਿੱਚੋਂ ਇੱਕ ਗੋਲੀ ਲੱਗਣ ਦੇ ਕਾਰਨ ਘਰ ਦੇ ਅੰਦਰ ਖੜੀ ਔਰਤ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।ਪੁਲਿਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਔਰਤ ਦੀ ਪਹਿਚਾਣ 31 ਸਾਲ ਦੀ ਪ੍ਰੀਤ ਕੌਰ ਪੁੱਤਰੀ ਸਵ. ਜਸਬੀਰ ਸਿੰਘ ਨਿਵਾਸੀ ਵਿਕਾਸ ਨਗਰ ਦੇ ਰੂਪ ਵਿੱਚ ਹੋਈ ਹੈ।ਉਹ ਕੁਆਰੀ ਸੀ।ਮੰਗਲਵਾਰ ਦੇਰ ਰਾਤ ਘਰ ਦੇ ਬਾਹਰ ਬਾਈਕ ਤੇ 2 ਅਣਪਛਾਤੇ ਲੋਕ ਆਏ।ਇਸ ਤੋਂ ਪਹਿਲਾਂ ਕਿ ਮਾਜਰਾ ਕੁਝ ਸਮਝ ਵਿੱਚ ਆਉਂਦਾ, ਦੋਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਇਨ੍ਹਾਂ ਵਿੱਚੋਂ ਇੱਕ ਗੋਲੀ ਘਰ ਦੇ ਅੰਦਰ ਖੜੀ ਪ੍ਰੀਤ ਕੌਰ ਨੂੰ ਲੱਗੀ ਤਾਂ ਉਸ ਦੀ ਤੁਰੰਤ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇ ਕੇ ਬਾਹੀਕ ਸਵਾਰ ਹਮਲਾਵਰ ਫਰਾਰ ਹੋ ਗਏ, ਉੱਥੇ ਸੂਚਨਾ ਦੇ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਅਨੁਸਾਰ ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਰਦਾਤ ਦੇ ਸਮੇਂ ਕੁੜੀ ਦੇ ਨਾਲ ਘਰ ਵਿੱਚ 17 ਸਾਲਾ ਛੋਟਾ ਭਾਈ ਜਰਨੈਲ ਸਿੰਘ, ਲੁਧਿਆਣਾ ਤੋਂ ਆਈ ਇੱਕ ਰਿਸ਼ਤੇਦਾਰ ਅਤੇ ਇੱਕ ਹੋਰ ਵਿਅਕਤੀ ਵੀ ਮੌਜੂਦ ਸਨ।
ਉੱਧਰ ਇਸ ਬਾਰੇ ਵਿੱਚ ਡੀਐਸਪੀ ਸੌਰਵ ਜਿੰਦਲ ਦਾ ਕਹਿਣਾ ਹੈ ਕਿ ਥਾਣਾਾ ਤ੍ਰਿਪੜੀ ਪੁਲਿਸ ਨੇ ਧਾਰਾ 302 ਦ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਅਤੇ ਹੱਤਿਆ ਦੀ ਵਾਰਦਾਤ ਦੀ ਵਜ੍ਹਾ ਪਤਾ ਕਰਨ ਦੀ ਕੋਸਿ਼ਸ਼ਾਂ ਸ਼ੁਰੂ ਕਰ ਦਿੱਤੀਆਂ ਹਨ।ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।

Related posts

ਆਹ ਦੇਖ ਲਓ ਮੁੰਡੇ – ਮੁੰਡੇ ਕੀ ਕਰ ਰਹੇ ਸੀ ?

htvteam

ਆਹ ਬੰਦੇ ਕੁੱਤੇ ਸਾਹਮਣੇ ਦੇਖੋ ਕੀ ਕਰ ਗਏ

htvteam

ਸਰਕਾਰ ਨੇ ਬਿਜਲੀ ਦੇ ਬਿਲਾਂ ਬਾਰੇ ਜਨਤਾ ਨੂੰ ਦਿੱਤੀ ਵੱਡੀ ਰਾਹਤ, ਚਲੋ ਸ਼ੁਕਰ ਐ ਇਸ ਵਾਰ ਸ਼ਹਿਰਾਂ ਵਾਲਿਆਂ ਦੀ ਵੀ ਸੁਣੀ ਗਈ!

Htv Punjabi