Htv Punjabi
Punjab

ਲੱਖ ਦੀ ਲਾਹਨਤ ਐ! ਫਰੂਟ ਦੀ ਰੇਹੜੀ ਵਾਲੇ ਨੂੰ ਵੀ ਨਹੀਂ ਬਖਸ਼ਿਆ ਇਨ੍ਹਾਂ ਲੋਕਾਂ ਨੇ, ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

ਜਲੰਧਰ : ਜਲੰਧਿਰ ਵਿੱਚ ਮੰਗਲਵਾਰ ਦੇਰ ਰਾਤ ਇੱਕ ਚੋਰ ਫਲ ਵੇਚਣ ਵਾਲੇ ਦੀ ਰੇਹੜੀ ਚੋਰੀ ਕਰਕੇ ਲੈ ਗਿਆ।ਫਲ ਵੇਚਣ ਵਾਲੇ ਨੇ ਆਪਣਾ ਕੰਮ ਚਲਾਉਣ ਦੇ ਲਈ ਕਿਸ਼ਤਾਂ ਤੇ ਰੇਹੜੀ ਲਈ ਸੀ, ਜਿਹੜੀ ਚੋਰੀ ਹੋ ਗਈ।ਇਸ ਦਾ ਪਤਾ ਬੁੱਧਵਾਰ ਸਵੇਰੇ ਚੱਲਿਆ।ਘਰ ਦੇ ਬਾਾਹਰ ਰੇਹੜੀ ਨਾ ਮਿਲਣ ਤੇ ਇਸ ਸੰਬੰਧ ਵਿੱਚ ਪੁਲਿਸ ਨੂੰ ਸਿ਼ਕਾਇਤ ਦਿੱਤੀ ਗਈ।ਜਾਂਚ ਵਿੱਚ ਇਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਮਿਲੀ ਹੈ।
ਮਾਮਲਾ ਥਾਣਾ ਭਾਰਗਵ ਕੈਂਪ ਦੇ ਅੰਤਰਗਤ ਆਉਂਦੇ ਨਿਊ ਸੁਰਾਜ ਗੰਜ ਦਾ ਹੈ।ਪੁਲਿਸ ਨੂੰ ਦਿੱਤੀ ਸਿ਼ਕਾਇਤ ਵਿੱਚ ਹਰਦੇਵ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਹ ਫਰੂਟ ਦੀ ਰੇਹੜੀ ਲਾਉਂਦਾ ਹੈ।ਕੰਮ ਚਲਾਉਣ ਦੇ ਲਈ ਰੇਹੜੀ ਉਸ ਨੇ ਕਿਸ਼ਤਾਂ ਤੇ ਲੈ ਰੱਖੀ ਸੀ।ਰਾਤ ਵਿੱਚ ਫੇਰੀ ਤੋਂ ਮੁੜਨ ਦੇ ਬਾਅਦ ਉਹ ਰੇਹੜੀ ਨੂੰ ਘਰ ਦੇ ਬਾਹਰ ਹੀ ਖੜਾਾ ਕਰਦਾ ਸੀ।
ਮੰਗਲਵਾਰ ਰਾਤ ਨੂੰ ਵੀ ਉਸ ਨੇ ਆਪਣੀ ਰੇਹੜੀ ਤਾਲਾ ਲਾ ਕੇ ਬਾਹਰ ਖੜੀ ਕੀਤੀ ਸੀ।ਉਸ ਨੂੰ ਦੇਰ ਰਾਤ ਕਿਸੇ ਨੇ ਚੋਰੀ ਕਰ ਲਿਆ।ਜਦ ਸਵੇਰੇ ਉੱਠ ਕੇ ਹਰਦੇਵ ਨੇ ਦੇਖਿਆ ਤਾਂ ਰੇਹੜੀ ਗਾਇਬ ਸੀ।ਇਸ ਦੇ ਬਾਅਦ ਥਾਣਾ ਭਾਰਗਵ ਕੈਂਪ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।ਦੂਜੇ ਪਾਾਸੇ ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

Related posts

ਮੱਝਾਂ ਨਾਲ ਮੁੰਡਿਆਂ ਦੀ ਕਰਤੂਤ CCTV ਚ ਰਿਕਾਰਡ

htvteam

ਸੁੱਚੇ ਮੋਤੀ ਦੇ ਚੰਦਰਮੇ ਨੇ ਸੁਨਿਆਰੇ ਨੂੰ ਪਾਇਆ ਵਖ਼ਤ ‘ਚ; ਦੇਖੋ ਵੀਡੀਓ

htvteam

ਆਹ ਦੇਖੋ ਕੋਰੋਨਾ ਕਿੰਨਾ ਮਨਹੂਸ ਨਿਕਲਿਆ ਇਸ ਮੁੰਡੇ ਕੁੜੀ ਦੇ ਵਿਆਹ ਲਈ ਪੈਲੇਸ ਵਾਲਿਆਂ ਤੇ ਕਰਾਤਾ ਪਰਚਾ

Htv Punjabi