ਪਠਾਨਕੋਟ : ਪੰਜਾਬ ਵਿੱਚ ਪਠਾਨਕੋਟ ਦੇ ਮੁਹੰਲਾ ਸੈਨਗੜ ਨਿਵਾਸੀ 25 ਸਾਲਾ ਨੌਜਵਾਨ ਨੇ ਘਰ ਵਿੱਚ ਖੁਦ ਨੂੰ ਕਰੰਟ ਲਾ ਕੇ ਆਤਮਹੱਤਿਆ ਕਰ ਲਈ।ਨੌਜਵਾਨ ਨੇ ਆਤਮਹੱਤਿਆ ਤੋਂ ਪਹਿਲਾਂ ਸੁਸਾਈਡ ਨੋਟ ਲਿਖਿਆ।ਇਸ ਵਿੱਚ ਉਸ ਨੇ ਆਪਣੀ ਪਤਨੀ, ਉਸ ਦੇ ਦੋਸਤ ਅਤੇ ਉਸ ਦੀ ਚਾਚੀ ਨੂੰ ਜਿ਼ੰਮੇਦਾਰ ਦੱਸਿਆ।ਜਿਸ ਕਾਰਨ ਉਸ ਨੇ ਘਰ ਵਿੱਚ ਹੀ ਬਿਜਲੀ ਦੀ ਤਾਰ ਫੜ ਕੇ ਆਤਮਹੱਤਿਆ ਕਰ ਲਈ।
ਵਿਕਲਾਂਗ ਪਿਤਾ ਨੇ ਉਸ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਉਹ ਉਸ ਨੂੰ ਬਚਾ ਨਹੀਂ ਸਕਿਆ।ਮ੍ਰਿਤਕ ਦੀ ਪਹਿਚਾਣ ਪ੍ਰਵੀਨ ਕੁਮਾਰ ਨਿਵਾਸੀ ਸੈਨਗੜ ਦੇ ਤੌਰ ਤੇ ਹੋਈ ਹੈ।ਥਾਣਾ – 2 ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਰਿੰਪੀ, ਸੁਜਾਨਪੁਰ ਨਿਵਾਸੀ ਨਰੇਸ਼ ਕੁਮਾਰ ਅਤੇ ਨਰੇਸ਼ ਦੀ ਚਾਚੀ ਤੇ ਆਤਮਹੱਤਿਆ ਦੇ ਲਈ ਉਕਸਾਉਣ ਦੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਏਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਪ੍ਰਵੀਨ ਕੁਮਾਰ ਦੀ ਪਤਨੀ ਕਿਸੀ ਨੌਜਵਾਨ ਦੇ ਨਾਲ ਭੱਜ ਗਈ ਸੀ ਅਤੇ ਆਪਣੀ ਨੰਨੀ ਬੱਚੀ ਨੂੰ ਵੀ ਨਾਲ ਲੈ ਗਈ।ਪ੍ਰਵੀਨ ਨੇ ਉਸ ਤੋਂ ਆਪਣੀ ਧੀ ਨੂੰ ਵਾਪਸ ਮੋੜਨ ਦੀ ਗੁਹਾਰ ਲਾਈ ਪਰ ਉਹ ਨਹੀਂ ਮੰਨੀ।ਇਸ ਦੇ ਬਾਅਦ ਉਸ ਨੇ ਆਤਮਹੱਤਿਆ ਕਰ ਲਈ।
ਪ੍ਰਵੀਨ ਨੇ ਸੁਸਾਈਡ ਨੋਟ ਵਿੱਚ ਲਿਖਿਆ ਵਿੱਚ ਕਿ ਉਹ ਆਪਣੇ ਪੂਰੇ ਹੋਸ਼ ਹਵਾਸ ਵਿੱਚ ਲਿਖ ਰਿਹਾ ਹੈ ਕਿ ਉਸ ਦੀ ਪਤਨੀ ਰਿੰਪੀ ਨੇ ਜੋ ਕੀਤਾ ਉਹ ਗਲਤ ਕੀਤਾ।ਨਰੇਸ਼ ਕੁਮਾਰ ਜਿਹੜਾ ਕਿ ਉਸ ਦੀ ਪਤਨੀ ਅਤੇ ਉਸ ਦੀ ਧੀ ਨੂੰ ਭਜਾ ਕੇ ਲੈ ਗਿਆ।ਉਸ ਨੇ ਕਿਹਾ ਕਿ ਉਸ ਦੀ ਧੀ ਉਸ ਦੀ ਜਾਨ ਸੀ, ਇਨ੍ਹਾਂ ਨੇ ਉਸ ਦੀ ਜਿ਼ੰਦਗੀ ਬਰਬਾਦ ਕਰ ਦਿੱਤੀ।ਨਰੇਸ਼ ਦੀ ਚਾਚੀ ਦੀ ਰਿਕਾਰਡਿੰਗ ਉਸ ਦੇ ਮੋਬਾਈਲ ਵਿੱਚ ਹੈ, ਜਿਸ ਵਿੱਚ ਉਸ ਨੇ ਉਸ ਨੂੰ ਬਹੁਤ ਜ਼ਲੀਲ ਕੀਤਾ ਹੈ।ਇਨ੍ਹਾਂ ਤਿੰਨਾਂ ਤੋਂ ਦੁਖੀ ਹੋ ਕੇ ਉਹ ਜਾਨ ਦੇ ਰਿਹਾ ਹੈ।ਰਿੰਪੀ, ਨਰੇਸ਼ ਅਤੇ ਉਸ ਦੀ ਚਾਚੀ ਉਸ ਦੀ ਮੌਤ ਦੇ ਜਿ਼ੰਮੇਦਾਰ ਹਨ।