ਲੁਧਿਆਣਾਂ : ਲੁਧਿਆਣਾ ਸੀਆਈਏ-2 ਪੁਲਿਸ ਨੇ ਸ਼ਰਾਬ ਦੇ ਠੇਕੇ ਅਤੇ ਪੈਟਰੋਲ ਪੰਪ ਤੋਂ ਲੁੱਟ ਕਰਨ ਵਾਲੇ 3 ਲੋਕਾਂ ਨੂੰ ਕਾਬੂ ਕੀਤਾ।ਉਹ ਕਰਜ਼ੇ ਨੂੰ ਊਤਾਰਨ ਦੇ ਲਈ ਵਾਰਦਾਤ ਕਰਨ ਲੱਗੇ ਸਨ।ਇਸ ਦੇ ਲਈ ਖਿਡੌਦਾ ਪਿਸਤੌਲ ਦਾ ਇਸਤੇਮਾਲ ਕੀਤਾ ਗਿਆ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ।ਇਨ੍ਹਾਂ ਦੇ ਖਿਲਾਫ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ।ਪੁਲਿਸ ਨੇ ਇਨ੍ਹਾਂ ਨੂੰ ਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ਦੇ ਲਿਆ ਹੈ ਅਤੇ ਪੁੱਛਗਿਛ ਕਰ ਰਹੀ ਹੈ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸ਼ਹਿਰ ਦੇ ਆਊਟਰ ਏਰੀਏ ਵਿੱਚ ਪੈਟਰੋਲ ਪੰਪ ਅਤੇ ਸ਼ਰਾਬ ਦੇ ਠੇਕਿਆਂ ਤੇ ਲੁੱਟ ਦੀ ਵਾਰਦਾਤਾਂ ਇੱਕਦਮ ਵੱਧ ਗਈਆਂ ਸਨ।ਲੁਟੇਰਿਆਂ ਵੱਲੋਂ ਪਿਸਤੌਲ ਦਿਖਾ ਕੇ ਵਾਰਦਾਤ ਕੀਤੀ ਜਾ ਰਹੀ ਸੀ।ਸੀਆਈਏ-2 ਪੁਲਿਸ ਨੇ ਜਾਂਚ ਦੇ ਬਾਅਦ ਪਵਿੱਤਰ ਸਿੰਘ ਉਰਫ ਸ਼ੇਰਾ ਵਾਸੀ ਸਲੇਮ ਟਾਬਰੀ, ਰੂਪ ਲਾਲ ਉਰਫ ਸੋਨੀ ਵਾਸੀ ਸਲੇਮ ਟਾਬਰੀ ਅਤੇ ਮਹਿੰਦਰ ਸਿੰਘ ਵਾਸੀ ਮੇਹਰਬਾਨ ਨੂੰ ਕਾਬੂ ਕੀਤਾ।ਇਨ੍ਹਾਂ ਵੱਲੋਂ 5 ਜੂਨ ਨੂੰ ਚੌਂਤਾ ਪੈਟਰੋਲ ਪੰਪ ਤੋਂ 23 ਹਜ਼ਾਰ ਦੀ ਲੁੱਟ ਦੇ ਨਾਲ ਨਾਲ ਮੇਹਰਬਾਨ ਦੇ ਗੁਰੂ ਕ੍ਰਿਪਾ ਪੈਟਰੋਲ ਪੰਪ ਅਤੇ 3 ਠੇਕਿਆਂ ਤੋ ਵੀ ਨਕਦੀ ਲੁੱਟੀ ਸੀ।ਪੁਲਿਸ ਨੇ ਮੁਲਜ਼ਮਾਂ ਤੋਂ ਬਿਨਾਂ ਨੰਬਰ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੇ ਕਿ ਪਵਿੱਤਰ ਸਿੰਘ ਉਰਫ ਸ਼ੇਰਾ ਸਕਿਉਰਟੀ ਗਾਰਡ, ਰੂਪ ਲਾਲ ਉਰਫ ਸੋਨੀ ਹੋਜਰੀ ਦੀ ਯੂਨਿਟ ਵਿੱਚ ਕੰਮ ਕਰਦਾ ਸੀ ਅਤੇ ਮਹਿੰਦਰ ਸਿੰਘ ਵੀ ਪ੍ਰਾਈਵੇਟ ਨੌਕਰੀ ਕਰਦਾ ਸੀ।ਕੋਰੋਨਾ ਵਾਇਰਸ ਦੇ ਕਾਰਨ ਲਾਏ ਗਏ ਲਾਕਡਾਊਨ ਦੇ ਚੱਲਦੇ ਇੰਨ੍ਹਾ ਤਿੰਨਾਂ ਦੀ ਨੌਕਰੀ ਚਲੀ ਗਈ।ਸ਼ੇਰਾ ਨੇ ਹਾਲ ਹੀ ਵਿੱਚ ਫਰਿੱਜ਼ ਅਤੇ ਮੋਬਾਈਲ ਲਿਆ ਸੀ, ਜਿਸ ਦੀ ਕਿਸ਼ਤ ਨਹੀਂ ਦੇ ਪਾ ਰਿਹਾ ਸੀ ਅਤੇ ਬਾਕੀ ਦੋਨਾਂ ਤੇ ਵੀ ਕਰਜ਼ ਸੀ ਅਤੇ ਇਸ ਨੂੰ ਉਤਾਰਨ ਦੇ ਲਈ ਵਾਰਦਾਤ ਕਰਨ ਲੱਗੇ ਸਨ।
5 ਜੂਨ ਨੂੰ ਚੌਂਤਾ ਦੇ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਰਿਕਾਰਡ ਹੋਈ।ਜਿਸ ਤੋਂ ਸੁਰਾਗ ਲਾ ਕੇ ਪੁਲਿਸ ਨੇ ਇਨ੍ਹਾਂ ਦਾ ਪਤਾ ਲਾਇਆ ਅਤੇ ਇਨ੍ਹਾਂ ਨੂੰ ਨਾਕੇ ਦੇ ਦੌਰਾਨ ਕਾਬੂ ਕੀਤਾ ਗਿਆ।ਸ਼ੇਰਾ ਅਤੇ ਰੂਪ ਲਾਲ ਪਹਿਲਾਂ ਹੀ ਦੋਸਤ ਸਨ ਅਤੇ ਸ਼ੇਰਾ ਦੀ ਦੋਸਤੀ ਰੂਪ ਲਾਲ ਨਾਲ ਤਦ ਹੋਈ ਸੀ ਜਦ ਉਹ ਫੈਕਟਰੀ ਵਿੱਚ ਇੱਕਠੇ ਕੰਮ ਕਰਦੇ ਸਨ।ਉਨ੍ਹਾਂ ਨੇ ਮੇਹਰਬਾਨ ਦੇ ਮਹਿੰਦਰ ਸਿੰਘ ਨੂੰ ਲਾਲ ਰਲਾ ਕੇ ਲੁੱਟ ਦੀ ਵਾਰਦਾਤ ਕਰਨੀ ਸ਼ੁਰੂ ਕਰ ਦਿੱਤੀ ਸੀ।