Htv Punjabi
Punjab

ਆਪ ਆਗੂਆਂ ਖਿਲਾਫ ਪੁਲਿਸ ਨੇ ਦਰਜ਼ ਕੀਤਾ ਮਾਮਲਾ, ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ, ਭਲਾ ਇੰਝ ਕਿਵੇ ਹੋ ਸਕਦੈ?

ਚੰਡੀਗੜ : ਬਿਜਲੀ ਦਰਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਪ੍ਰਦਰਸ਼ਨ ਦੇ ਮਾਮਲੇ ਵਿੱਚ ਸਿਟੀ ਪੁਲਿਸ ਨੇ ਪਾਰਟੀ ਦੇ ਜਿਲਾ ਪ੍ਰਧਾਨ ਸਹਿਤ ਕਈ ਲੋਕਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦੇ ਅਨੁਸਾਰ ਪੁਲਿਸ ਨੇ 144 ਦੇ ਹੁਕਮ ਨਾ ਮੰਨਣ ਅਤੇ ਬਿਨਾਂ ਮਾਸਕ ਘੁੰਮਣ ਦੇ ਕਾਰਨ ਡਿਜਾਸਟਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।ਪੁਲਿਸ ਵੱਲੋਂ ਜਿਲਾ ਪ੍ਰਧਾਨ ਸਿ਼ਵ ਕਰਣ ਚੇਚੀ, ਸਤਨਾਮ ਜਲਵਾਹਾ, ਰਾਜਦੀਪ ਸ਼ਰਮਾ, ਗਗਨ ਅਗਨੀਹੋਤਰੀ, ਸਿ਼ਵ ਕੌੜਾ, ਮਨਦੀਪ ਅਟਵਾਲ, ਭੁਪਿੰਦਰ ਸਿੰਘ, ਰਾਜ ਰਾਣੀ, ਸਤਨਾਮ ਜਲਾਲਪੁਰ, ਰਣਜੀਤ ਰਾਣਾ, ਬਲਿਹਾਰ ਸਿੰਘ ਲੌਹਟੀਆ ਅਤੇ ਹੋਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 188, 269, 270 ਅਤੇ ਨੈਸ਼ਨਲ ਡਿਜਾਸਟਰ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉੱਧਰ ਪਾਰਟੀ ਦੇ ਜਿਲਾ ਪ੍ਰਧਾਨ ਸਿ਼ਵ ਕਰਣ ਚੇਚੀ ਨੇ ਕਿਹਾ ਕਿ ਕੋਰੋਨਾ ਦੀ ਆੜ ਵਿੱਚ ਲੋਕਾਂ ਦੀ ਮੰਗਾਂ ਨੂੰ ਦਬਾਉਣ ਦੀ ਕੈਪਟਨ ਸਰਕਾਰ ਦੀ ਸੋਚ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ।ਲੋਕਾਂ ਦੇ ਹੱਕਾਂ ਦੇ ਲਈ ਉਹ ਆਵਾਜ਼ ਉਠਾਉਂਦੇ ਰਹਿਣਗੇ।

Related posts

ਸ਼ਟਰ ਖੁਲ੍ਹਦੇ ਸਾਰ ਹੀ ਏਸ ਸ਼ਹਿਰ ‘ਚ ਹੋਇਆ ਕਾਂਡ; ਮੋਟਰਸਾਈਕਲ ‘ਤੇ ਆਏ ਮੁੰਡੇ ਕਰ ਗਏ ਕਾਰਾ

htvteam

ਨਗਰ ਨਿਗਮਾਂ ਵਾਲਿਆਂ ਨੇ ਕੀਤਾ ਵੱਡਾ ਫੈਸਲਾ ਜੇ ਹੁਣ ਕੀਤਾ ਆਹ ਕੰਮ ਤਾਂ ਘਰੋਂ ਫੜ ਲੈਣਗੇ ਇਹ ਲੋਕ, ਫੇਰ ਪਤੈ ਕੀ ਕਰਨਗੇ? ਆਹ ਦੇਖੋ!

Htv Punjabi

ਜਲਦੀ ਕਰੋ ਸਬਜ਼ੀ ਸੂਬਜ਼ੀ ਲੈ ਲਓ ਜਾ ਕੇ, ਆਹ ਸਰਕਾਰ ਨੇ ਮੰਡੀਆਂ ਵੀ ਕਰਤੀਆਂ ਬੰਦ

Htv Punjabi