Htv Punjabi
Uncategorized

ਅਕਾਲੀ ਆਗੂਆਂ ‘ਤੇ ਚੱਲਣ ਲੱਗੀਆਂ ਗੋਲੀਆਂ, ਬਠਿੰਡਾ ‘ਚ ਹੋਇਆ ਕਤਲ

ਬਠਿੰਡਾ ‘ਚ ਯੂਥ ਅਕਾਲੀ ਦਲ ਆਗੂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਸੁਖਪ੍ਰੀਤ ਸੰਧੂ ਦੀ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਦੋ ਧਿਰਾਂ ‘ਚ ਗੋਲੀਆਂ ਚੱਲੀਆਂ, ਇੱਥੇ ਇਹ ਵੀ ਜ਼ਿਕਰਯੋਗ ਹੈ ਕੇ ਵਿਧਾਨ ਸਭਾ ਚੋਣਾਂ ਮੌਕੇ ਸੰਧੂ ਅਤੇ ਕੁਝ ਵਿਅਕਤੀਆਂ ਵਿਚਕਾਰ ਝਗੜਾ ਹੋਇਆ ਸੀ ਤਾਂ ਦੂਸਰੇ ਪਾਸੇ ਇਸ ਕਤਲ ਨੂੰ ਉਸ ਕੜੀ ਤਹਿਤ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।


ਜਿਸ ਤੋਂ ਬਾਅਦ ਪੁਲਿਸ ਨੇ ਕੁਝ ਹੋਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ। ਜੇਕਰ ਪੁਰਾਣੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਹੈ ਮਾਮਲਾ ਰਾਜ਼ੀਨਾਮੇ ਨਾਲ ਨਿੱਬੜ ਗਿਆ ਸੀ। ਪਰਿਵਾਰਕ ਸੂਤਰਾਂ ਮੁਤਾਬਿਕ ਸੰਧੂ ਦਾ ਕਤਲ ਪੁਰਾਣੀ ਰੰਜ਼ਿਸ਼ ਕਾਰਨ ਹੀ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਜਨਾਨੀ ਕੋਲੋਂ 16 ਲੱਖ ਦਾ ਸੋਨਾ ਜ਼ਬਤ

htvteam

ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਦਿੱਤੀ ਜ਼ਮਾਨਤ: 17 ਮਹੀਨਿਆਂ ਬਾਅਦ ਜੇਲ੍ਹ ਤੋਂ ਆਉਣਗੇ ਬਾਹਰ

htvteam

ਸੁਖਦੇਵ ਸਿੰਘ ਤੇ 20 ਤੌ 25 ਵਿਅਕਤੀਆਂ ਵਲੌ ਕੀਤਾ ਗਿਆ ਜਾਨਲੇਵਾ ਹਮਲਾ

htvteam