Htv Punjabi
Entertainment India

ਕੰਗਨਾ ਦੇ ਮੁੰਬਈ ਵਾਲੇ ਬਿਆਨ ‘ਤੇ ਸ਼ਿਵ ਸੈਨਾ ਦੇ ਸਾਂਸਦ ਨੇ ਵੀ ਉਸ ਨੂੰ ਕਹਿ ਤੀ ਗੰਦੀ ਗੱਲ!

ਕੰਗਨਾ ਰਨੌਤ ਦੇ ਉਸ ਬਿਆਨ ‘ਤੇ ਵਿਵਾਦ ਥੰਮਣ ਦਾ ਨਾਮ ਨਹੀਂ ਲੈ ਰਿਹਾ, ਜਿਸ ‘ਚ ਉਹਨਾਂ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ। ਸ਼ਿਵਸੈਨਾ ਸਾਂਸਦ ਸੰਜੇ ਰਾਉਤ ਇਸ ਨੂੰ ਲੈ ਕੇ ਲਗਾਤਾਰ ਕੰਗਨਾ ‘ਤੇ ਹਮਲਾਵਰ ਹਨ।

ਸ਼ਨੀਵਾਰ ਨੂੰ ਇਕ ਬਿਆਨ ‘ਚ ਉਹਨਾਂ ਨੇ ਕੰਗਨਾ ਦੇ ਲਈ ਅਪਸ਼ਬਦਾਂ ਦੀ ਵਰਤੋਂ ਵੀ ਕੀਤੀ ਸੀ। ਜਿਸ ਦਾ ਵਿਰੋਧ ਹੋ ਰਿਹਾ ਹੈ ਅਤੇ ਕੰਗਨਾ ਤੋਂ ਮਾਫੀ ਮੰਗਣ ਦੀ ਮੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਰਾਉਤ ਚਾਹੁੰਦੇ ਹਨ ਕੇ ਪਹਿਲਾਂ ਕੰਗਨਾ ਆਪਣੇ ਬਿਆਨ ਤੋਂ ਮਾਫੀ ਮੰਗੇ।

ਰਾਉਤ ਨੇ ਕਿਹਾ,’ਜੇਕਰ ਇਹ ਲੜਕੀ ਮਹਾਰਾਸ਼ਟਰ ਤੋਂ ਮਾਫੀ ਮੰਗਦੀ ਹੈ , ਤਦ ਮੈਂ ਇਸ ਬਾਰੇ ‘ਚ ਸੋਚ ਸਕਦਾ ਹਾਂ, ਉਸਨੇ ਮੁੰਬਈ ਨੂੰ ਮਿੰਨੀ ਪਾਕਿਸਤਾਨ ਕਿਹਾ ਹੈ, ਕੀ ਉਸਨੂੰ ਅਹਿਮਦਾਬਾਦ ਦੇ ਬਾਰੇ ‘ਚ ਅਜਿਹਾ ਕਹਿਣ ਦੀ ਹਿੰਮਤ ਹੈ?’ ਇਕ ਨਿੱਜੀ ਚੈਨਲ ‘ਚ ਕੰਗਨਾ ਦੇ ਬਿਆਨ ‘ਤੇ ਰਾਉਤ ਦਾ ਰਿਐਕਸ਼ਨ ਮੰਗਿਆ ਗਿਆ ਸੀ, ਕੰਗਨਾ ਨੇ 9 ਸਤੰਬਰ ਨੂੰ ਮੁੰਬਈ ਆਉਣ ਦੀ ਗੱਲ ਕੀਤੀ ਅਤੇ ਚਣੌਤੀ ਦਿੱਤੀ ਸੀ ਕੇ ਉਹ ਰੋਕ ਸਕਦੇ ਹਨ ਤਾਂ ਰੋਕ ਲੈਣ। ਜਵਾਬ ‘ਚ ਰਾਉਤ ਨੇ ਕਿਹਾ ਸੀ, ਮਹਾਰਾਸ਼ਟਰ ਸਿਰਫ ਸ਼ਿਵਸੈਨਾ ਦੀ ਜਗੀਰ ਨਹੀਂ ਹੈ ਸਾਰੀਆਂ ਪਾਰਟੀਆਂ ਉਸ ‘ਚ ਹਨ ਉਹ ਸਾਰਿਆਂ ਨਾਲ ਮਿਲ ਕੇ ਤਹਿ ਕਰਨਗੇ।


ਦੂਸਰੇ ਪਾਸੇ ਇਸ ਮਾਮਲੇ ‘ਚ ਐਕਟਰਸ ਦੀਆ ਮਿਰਜ਼ਾ ਨੇ ਸੰਜੇ ਵਲੋਂ ਵਰਤੇ ਸ਼ਬਦ ਹਰਾਮਖੋਰ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰ ਜੋ ਕੰਗਨਾ ਨੇ ਕਿਹਾ ਉਸ ਤੇ ਤੁਸੀ ਅਸਿਮਤੀ ਜਤਾਉਣ ਦਾ ਹੱਕ ਰੱਖਦੇ ਹੋ, ਪਰ ਅਜਿਹੀ ਭਾਸ਼ਾ ਦੀ ਵਰਤੋਂ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ।

 

 

Related posts

ਡਬਲਿਊਐਚਓਨੇ ਕਰੋਨਾ ਬਾਰੇ ਦਿੱਤੀ ਵੱਡੀ ਚਿਤਾਵਨੀ, ਕਿਹਾ ਇਲਾਜ ਕਰਾਉਣਾ ਈ ਕਾਫੀ ਨਹੀਂ ਐ, ਕਰੋ ਆਹ ਕੁਝ

Htv Punjabi

ਕਰਤਾਰਪੁਰ ਲਾਂਘਾ: ਅੱਜ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

htvteam

ਜਹਾਜ ‘ਚ ਪੰਜਾਬੀ ਮੁੰਡੇ ਨੇ ਦਿਖਾਇਆ ਕਰਤਬ; ਦੇਖੋ ਵੀਡੀਓ

htvteam