Htv Punjabi
Punjab Video

ਅਮਰੀਕਨ ਮੇਮ ਪੰਜਾਬੀ ਮੁੰਡੇ ਨੂੰ ਲੱਭਦੀ ਸਿੱਧੀ ਪਹੁੰਚੀ ਉਸਦੇ ਪਿੰਡ

ਕੁੱਝ ਸਾਲ ਪਹਿਲਾਂ ਰੋਜ਼ੀ ਰੋਟੀ ਦੇ ਸਿਲਸਿਲੇ ‘ਚ ਲਵਲੀ ਦੁਬਈ ਗਿਆ ਸੀ ਓਥੇ ਇਸ ਕਾਰਪੇਂਟਰ ਦਾ ਕੰਮ ਕਰਨ ਲੱਗ ਪਿਆ | ਇਸ ਦੌਰਾਨ ਇੱਕ ਸਾਲ ਪਹਿਲਾਂ ਫੇਸਬੁੱਕ ‘ਤੇ ਲਵਲੀ ਦੀ ਦੋਸਤੀ ਯੂਐਸਏ ਦੇ ਟੈਕਸਾਸ ਦੀ ਰਹਿਣ ਵਾਲੀ 46 ਸਾਲ ਦੀ ਸਟੇਸ਼ੀਆ ਕੇ ਸਟੀਵਰਟ ਨਾਲ ਹੋ ਗਈ | ਹੌਲੀ ਹੌਲੀ ਇਹਨਾਂ ਦੀ ਦੋਸਤੀ ਪਿਆਰ ‘ਚ ਬਦਲ ਗਈ | ਸਟੇਸ਼ੀਆ ਫੋਨ ਤੇ ਲਵਲੀ ਦੀਆਂ ਭੈਣਾਂ ਨਾਲ ਵੀ ਗੱਲ ਬਾਤ ਕਰਨ ਲੱਗ ਪਈ | ਲਵਲੀ ਦਾ ਪਰਿਵਾਰ ਸਟੇਸ਼ੀਆ ਨੂੰ ਬੇਹੱਦ ਪਿਆਰ ਕਰਨ ਲੱਗ ਪਿਆ | ਫਿਰ ਕੁੱਝ ਮਹੀਨੇ ਪਹਿਲਾਂ ਲਵਲੀ ਦੁਬਈ ਤੋਂ ਫੱਤੂਢੀਂਗਾ ਆ ਗਿਆ | ਲਵਲੀ ਦੇ ਪਰਿਵਾਰ ਵਾਲੇ ਸਟੇਸ਼ੀਆ ਅਤੇ ਲਵਲੀ ਦੇ ਵਿਆਹ ਵਾਸਤੇ ਰਾਜ਼ੀ ਹੋ ਗਏ, ਪਰ ਸਟੇਸ਼ੀਆ ਦੇ ਪਰਿਵਾਰ ਵਾਲਿਆਂ ਨੂੰ ਇਹ ਸ਼ੱਕ ਸੀ ਕਿ ਕਿਤੇ ਲਵਲੀ ਗ੍ਰੀਨ ਕਾਰਡ ਹਾਸਲ ਕਰਨ ਲਈ ਸਟੇਸ਼ੀਆ ਨਾਲ ਵਿਆਹ ਤਾਂ ਨਹੀਂ ਕਰ ਰਿਹਾ | ਪਰ ਸਟੇਸ਼ੀਆ ਨੂੰ ਆਪਣੇ ਪਿਆਰ ਤੇ ਪੂਰਾ ਭਰੋਸਾ ਸੀ | ਇਸ ਲਈ ਉਹ ਆਪਣੇ ਪਿਆਰ ਨੂੰ ਪਾਉਣ ਲਈ ਅਮਰੀਕਾ ਤੋਂ ਫੱਤੂਢੀਂਗੇ ਆ ਪਹੁੰਚੀ |

Related posts

ਹੁਣ ਫੜ੍ਹਿਆ ਗਿਆ ਪਾਸਟਰ !, ਮੈਨੇਜ਼ਰਨੀ ਨੇ ਦਿਖਾਈ ਅੰਦਰਲੀ ਵੀਡੀਓ

htvteam

ਪਿਆਰ ‘ਚ ਪਾਗਲ ਹੋਏ ਮੁੰਡੇ ਨੇ ਕੁੜੀ ਖਾਤਰ ਭੋਲੀ-ਭਾਲੀ ਮਾਂ ਨਾਲ ਕੀਤਾ ਧੋਖਾ

htvteam

ਸਰੀਰ ‘ਚ ਏਸ ਚੀਜ਼ ਦੀ ਘਾਟ ਕਰਕੇ ਹੱਥ-ਪੈਰ ਸੌਣ ਲੱਗਦੇ ਨੇ

htvteam