Htv Punjabi
Uncategorized

ਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏ

ਅਮਰੀਕੀ ਜਾਂਚ ਏਜੰਸੀ ਦੇ ਅਨੁਸਾਰ ਹਾਲ ‘ਚ ਕੁਝ ਦਿਨ ਪਹਿਲਾਂ ਵਾਈਟ ਹਾਊਸ ਅਤੇ ਕੁੱਝ ਡਿਪਾਟਮੈਂਟਸ ਨੂੰ ‘ਰਿਸਿਨ’ ਨਾਮਕ ਖਤਰਨਾਕ ਕੈਮਿਕਲ ਵਾਲੇ ਲਿਫਾਫੇ ਭੇਜੇ ਗਏ ਸਨ। ਵਾਈਟ-ਹਾਊਸ ‘ਚ ਇੱਕ ਅਫਸਰ ਨੇ ਸ਼ਨੀਵਾਰ ਨੂੰ ਕਿਹਾ- ਜਾਂਚ ਏਜੰਸੀਆਂ ਇਹ ਪਤਾ ਕਰ ਰਹੀਆਂ ਹਨ ਕੀ ਸਾਰਾ ਮਾਮਲਾ ਕੀ ਹੈ। ਅਧਿਕਾਰੀਆਂ ਦਾ ਮੰਨਣਾ ਸੀ ਕਿ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਲਈ ਲੋਕਲ ਪੋਸਟਲ ਸਿਸਟਮ ਦਾ ਇਸਤੇਮਾਲ ਕੀਤਾ ਗਿਆ।

ਨਿਊਯਾਰਕ ਟਾਈਮ ਦੇ ਅਨੁਸਾਰ, ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਲਫਾਫੇ ਕੈਨੇਡਾ ਤੋਂ ਭੇਜੇ ਗਏ ਨੇ। ਇਸ ਮਾਮਲੇ ‘ਚ ਇਕ ਔਰਤ ਦੀ ਸ਼ੱਕੀ ਤੌਰ ‘ਤੇ ਪਛਾਣ ਵੀ ਕੀਤੀ ਗਈ ਹੈ। ਹਾਲਾਂਕਿ ਉਸ ਦਾ ਨਾਮ ਉਜਾਗਰ ਨਹੀਂ ਕੀਤਾ ਗਿਆ। ਸਾਰੇ ਲਿਫਾਫੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ‘ਤੇ ਭੇਜੇ ਗਏ ਨੇ। ਇਸ ਦਾ ਪਤਾ ਟੇਕਸਸ ‘ਚ ਜਾਂਚ ਦੇ ਦੌਰਾਨ ਲੱਗਿਆ। ਦਰਅਸਲ ਵਾਈਟ ਹਾਊਸ ‘ਚ ਆਉਣ ਵਾਲੀਆਂ ਸਾਰੀਆਂ ਡਾਕ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਜਾਂਚ ਦੇ ਦੌਰਾਨ ਕੁੱਝ ਲਫਾਫਿਆਂ ‘ਤੇ ਸ਼ੱਕ ਹੋਇਆ ਸੀ।

ਵਾਸ਼ਿੰਗਟਨ ‘ਚ ਜਵਾਇੰਟ ਟੇਰਰਿਜ਼ਮ ਟਾਸਕ ਫੋਰਸ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ।ਇਸ ‘ਚ ਨਿਊਯਾਰਕ ਪੁਲਿਸ ਦੀ ਸਪੇਸ਼ਲ ਯੂਨਿਟ ਇਸ ਮਾਮਲੇ ‘ਚ ਮਦਦ ਕਰੇਗੀ। ਇਕ ਅਫਸਰ ਨੇ ਕਿਹਾ ਹੈ ਕੇ ਅਸੀਂ ਯੂਐੱਸ ਸੀਕ੍ਰੇਟ ਸਰਵਿਸ ਅਤੇ ਯੂਐੱਸ ਪੋਸਟਲ ਇੰਸਪੇਕਸ਼ਨ ਸਰਵਿਸ ਦੀ ਮਦਦ ਨਾਲ ਜਾਂਚ ਕਰ ਰਹੇ ਹਾਂ। ਲੋਕਾਂ ਨੂੰ ਕੋਈ ਖਤਰਾ ਨਹੀਂ ਹੈ।

Related posts

ਦਿੱਲੀ ਵਿੱਚ ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖ਼ਤ

htvteam

ਰਾਸ਼ਟਰਪਤੀ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਮਨਜ਼ੂਰ, ਨਰੇਂਦਰ ਤੋਮਰ ਨੂੰ ਦਿੱਤਾ ਚਾਰਜ

htvteam

ਅਰਨਬ ਗੋਸਵਾਮੀ ਨੂੰ ਮਾਂ-ਬੇਟੀ ਦੇ ਖੁਦਕੁਸ਼ੀ ਮਾਮਲੇ ‘ਚ ਕੀਤਾ ਗਿਆ ਗ੍ਰਿਫਤਾਰ

htvteam