ਅਮਰੂਦ ਪਿੱਛੇ ਬੱਚੇ ਦੀ ਕੁੱਟਮਾਰ ਮਾਮਲੇ ਚ ਨਵਾਂ ਮੋੜ
ਦੂਸਰੀ ਧਿਰ ਆਈ ਮੀਡੀਆ ਦੇ ਸਾਹਮਣੇ ਕੀਤਾ ਖੁਲਾਸਾ
ਕਿਹਾ ਅਮਰੂਦ ਦੇ ਪਿੱਛੇ ਨੇ ਬੱਚੇ ਨੇ ਬੋਲੇ ਸੀ ਗਲਤ ਸ਼ਬਦ
ਸਿਰਫ ਦੋ ਮਾਰੇ ਸੀ ਥੱਪੜ, ਪਰਿਵਾਰ ਨਾਲ ਹੋ ਗਈ ਸੀ ਇਸ ਮਾਮਲੇ ਤੇ ਗੱਲਬਾਤ
ਪੁਲਿਸ ਵੱਲੋਂ ਮਾਮਲੇ ਚ ਜਾਂਚ ਸ਼ੁਰੂ
ਸੰਗਰੂਰ ਦੇ ਪਿੰਡ ਬਲਦ ਖੁਰਦ ਵਿਖੇ ਇੱਕ ਦਸ ਸਾਲਾ ਬੱਚੇ ਦੀ ਅਮਰੂਦ ਤੋੜਨ ਨੂੰ ਲੈ ਕੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਸ ਪਰਿਵਾਰਿਕ ਦੇ ਘਰ ਗਏ ਤੇ ਉਸ ਨਾਲ ਗੱਲਬਾਤ ਕੀਤੀ ਤਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਬੱਚੇ ਨੇ ਉਹਨਾਂ ਦੇ ਘਰ ਦੇ ਬਾਹਰ ਲੱਗੇ ਅਮਰੂਦਾਂ ਦੇ ਪੇੜ ਵਿੱਚੋਂ ਅਮਰੂਦ ਤੋੜ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਬੁਰੀ ਤਰ੍ਹਾਂ ਨਾਲ ਸਾਡੇ ਬੱਚੇ ਦੀ ਕੁੱਟ ਮਾਰ ਕੀਤੀ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਪਰ ਦੂਸਰੇ ਪਾਸੇ ਜਦੋਂ ਕੁੱਟਮਾਰ ਕਰਨ ਵਾਲੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਸ ਬੱਚੇ ਨੇ ਸਾਡੀ ਲੜਕੀ ਨੂੰ ਗਲਤ ਬੋਲਿਆ ਸੀ ਜਿਸ ਕਰਕੇ ਉਸਦੇ ਥੱਪੜ ਮਾਰੇ ਸੀ ਅਮਰੂ ਤੋੜਨ ਕਰਕੇ ਉਸ ਨਾਲ ਕੋਈ ਕੁੱਟਮਾਰ ਨਹੀਂ ਹੋਈ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡਾ ਉਹਨਾਂ ਦੇ ਨਾਲ ਸਮਝੌਤਾ ਹੋ ਚੁੱਕਾ ਹੈ ਇਸ ਬਾਰੇ ਪਿੰਡ ਦੇ ਮੌਜੂਦਾ ਮੈਂਬਰ ਨੇ ਵੀ ਹਾਮੀ ਭਰੀ ਕੀ ਮੇਰੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਦੇ ਦੋਵੇਂ ਧਿਰਾਂ ਦਾ ਸਮਝੌਤਾ ਹੋਇਆ ਸੀ ਪਰ ਕੁਝ ਦਿਨਾਂ ਬਾਅਦ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਜੋ ਉਹਨਾਂ ਨੇ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..