ਤਿਰੰਗਾ ਯਾਤਰਾ ਲਈ ਅਰਵਿੰਦ ਕੇਜਰੀਵਾਲ ਕੱਲ ਜਲੰਧਰ ਪੰਜਾਬ ਆਏ ਸਨ| ਜਲੰਧਰ ‘ਚ ਤਿਰੰਗਾ ਯਾਤਰਾ ਕੱਢੀ ਗਈ ਅਤੇ ਏਅਰਪੋਰਟ ‘ਤੇ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦਾ ਕੀਤਾ ਭਰਵਾਂ ਸੁਆਗਤ ਜਹਾਜ਼ ਚੋ ਉੱਤਰਦੇ ਸਾਰ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ| ਤਿਰੰਗਾ ਯਾਤਰਾ ਦੌਰਾਨ ਜਿੱਥੇ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਾਸੀਆਂ ਲਈ ਐਲਾਨ ਕੀਤਾ ਕੀ ਜੇਕਰ ਪੰਜਾਬ ‘ਚ ਆਮ ਆਦਮੀ ਪਰਾਟੀ ਦੀ ਸਰਕਾਰ ਬਣਦੀ ਐ ਤਾਂ ਉਹ ਜਲੰਧਰ ‘ਚ ਮੁਲਕ ਦੀ ਸਭ ਤੋ ਵੱਡੀ ਸਪੋਰਟਸ ਯੂਨੀਵਰਸਿਟੀ ਬਣਾਉਣਗੇ ਕਿਉਂਕਿ ਸਚਿਨ ਜਦੋਂ ਵੀ ਕ੍ਰਿਕਟ ਮੈਚ ‘ਚ ਛਿੱਕਾ ਮਾਰਦਾ ਸੀ ਤਾਂ ਉਸਦੇ ਹੱਥ ‘ਚ ਜਲੰਧਰ ਦਾ ਬੱਲਾ ਹੁੰਦਾ ਸੀ
