ਅੰਮ੍ਰਿਤਪਾਲ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਪਾਇਲ ਦੀ ਅਦਾਲਤ ਚ ਪੁਲਿਸ ਵਲੋਂ ਪੇਸ਼ ਕੀਤਾ ਗਿਆ। ਖੰਨਾ ਪੁਲਸ ਨੇ ਅਦਾਲਤ ਚ ਤੱਥ ਰੱਖਿਆ ਕਿ ਗੋਰਖਾ ਬਾਬਾ ਦੇ ਮੋਬਾਇਲ ਚੋਂ ਅਹਿਮ ਖੁਲਾਸੇ ਹੋਏ ਹਨ। ਜਿਸ ਕਰਕੇ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ। ਪਾਇਲ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਹੋਰ ਦਿੱਤਾ ਹੈ। ਪਰ ਪੁਲਸ ਨੇ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ ਸੀ। ਓਥੇ ਹੀ ਇਸ ਕੇਸ ਚ ਖੰਨਾ ਪੁਲਸ ਗੋਰਖਾ ਬਾਬਾ ਦੇ ਸਾਥੀ ਹਰਵਿੰਦਰ ਸਿੰਘ ਵਾਸੀ ਪਿੰਡ ਰਾਜਗੜ੍ਹ ਥਾਣਾ ਘੁਰਿੰਡਾ ਅੰਮ੍ਰਿਤਸਰ ਨੂੰ ਪ੍ਰੋਡਕਸ਼ਨ ਵਾਰੰਟ ਉਪਰ ਲੈਕੇ ਆਈ। ਇਸਦਾ ਵੀ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਹਰਵਿੰਦਰ ਵੀ ਅੰਮ੍ਰਿਤਪਾਲ ਦੀ ਫੋਰਸ ਚ ਟ੍ਰੇਨਿੰਗ ਲੈ ਰਿਹਾ ਸੀ।,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..