ਅੰਮ੍ਰਿਤਸਰ : ਮੌਮਸ ਵਿਭਾਗ ਨੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਆਰਿੰਜ ਅਲਰਟ ਜਾਰੀ ਕੀਤਾ ਹੈ।ਇਹ ਅਲਰਟ 19 ਤੋਂ ਲੈ ਕੇ 21 ਜੁਲਾਈ ਤੱਕ ਜਾਰੀ ਰਹੇਗਾ।ਇਸ ਦੌਰਾਨ ਉੱਤਰ ਜਿਲਿਆਂ ਵਿੱਚ 100 ਤੋਂ ਲੈ ਕੇ 120 ਐਮਐਮ ਬਰਸਾਤ ਦੀ ਸੰਭਾਵਨਾ ਹੈ।ਅਲਰਟ ਨੂੰ ਦੇਖਦੇ ਹੋਏ ਆਮ ਲੋਕਾਂ ਅਤੇ ਜਿਲਾ ਪ੍ਰਸ਼ਾਸਨ ਨੂੰ ਤਿਆਰ ਰਹਿਣ ਨੂੰ ਕਿਹਾ ਗਿਆ ਹੈ।ਉੱਥੇ ਲੁਧਿਆਣਾ ਵਿੱਚ ਸ਼ਨੀਵਾਰ ਨੂੰ 9.4 ਐਮਐਮ ਮੀਂਹ ਪਿਆ।
ਪੰਜਾਬ ਕਿਸਾਨ ਯੂਨੀਵਰਸਿਟੀ ਦੀ ਮੌਸਮ ਵਿਗਿਆਨਿਕ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ 17 ਜੁਲਾਈ ਤੱਕ 144.8 ਐਮਐਮ ਮੀਂਹ ਪੈ ਚੁੱਕਿਆ ਹੈ।ਇਹ ਸਾਧਾਰਣ ਤੋਂ 2 ਫੀਸਦੀ ਜਿ਼ਆਦਾ ਹੈ।ਇਸ ਸਮੇਂ ਜਿਹੜਾ ਆਰੰਜ ਅਲਰਟ ਜਾਰੀ ਕੀਤਾਿ ਗਿਆ ਹੈ, ਉਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਨਵਾਸ਼ਹਿਰ, ਹੁਸਿ਼ਆਰਪੁਰ, ਮੋਹਾਲੀ ਅਤੇ ਕਪੂਰਕਲਾ ਦੇ ਆਲੇ ਦੁਆਲੇ ਦੇ ਇਲਾਕੇ ਸ਼ਾਮਿਲ ਹਨ।ਇੱਥੇ 19 ਅਤੇ 20 ਜੁਲਾਈ ਨੂੰ ਤੇਜ਼ ਮੀਂਹ ਹੋਣ ਦੀ ਸੰਭਾਵਨਾ ਹੈ।21 ਜੁਲਾਈ ਨੂੰ ਥੋੜਾ ਘੱਟ ਮੀਂਹ ਪਵੇਗਾ।
ਉੱਥੇ ਫਿਰੋਜ਼ਪੁਰ, ਫਾਜਿ਼ਲਕਾ, ਫਰੀਦਕੋਟ, ਮੋਗਾ, ਮੁਕਤਸਰ ਅਤੇ ਬਠਿੰਡਾ ਵਿੱਚ 19 ਤੋਂ 20 ਜੁਲਾਈ ਨੂੰ ਜਿ਼ਆਦਾ ਮੀਂਹ ਪਵੇਗਾ।ਕਿਸਾਨਾਂ ਨੂੰ ਕਿਹਾ ਗਿਆਾ ਹੈ ਕਿ ਇਨੀਂ ਦਿਨੀਂ ਕੀਅਨਾਸ਼ਕ ਜਾਂ ਖਾਦ ਦਾ ਹਿਸਤੇਮਾਲ ਨਾ ਕਰਨ।ਜਿਨਾਂ ਕਿਸਾਨਾਂ ਦੇ ਖੇਤਾਂ ਦਾ ਲੈਵਲ ਨੀਚੇ ਹੈ, ਉਹ ਪਾਣੀ ਨਾਲ ਨਿਪਟਣ ਲਹੀ ਆਪਣੀ ਤਿਆਰੀ ਰੱਖਣ।
