ਸ਼ਾਹਕੋਟ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ 5 ਦਿਨਾਂ ਦੇ ਰਿਮਾਂਡ ਤੋਂ ਬਾਅਦ 6 ਮੁਲਜ਼ਮਾਂ ਨੂੰ ਨਕੋਦਰ ਦੀ ਅਦਾਲਤ ਵਿੱਚ ਪੇਸ਼ ਕੀਤਾ ਹੈ , ਜਿਸ ਵਿੱਚ ਸੁਖਦੀਪ ਤੋਂ ਇਲਾਵਾ ਮਨਪ੍ਰੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ, ਗੁਰਬੇਜ ਸਿੰਘ ਭੱਜਾ, ਹਰਪ੍ਰੀਤ ਸਿੰਘ ਨੂੰ ਦੋ ਬੁਲਟ ਮੋਟਰਸਾਈਕਲ ਅਤੇ ਪਲੈਟੀਨਾ ਮੁਹੱਈਆਂ ਕਰਵਾਉਣ ਵਜੋਂ ਪੇਸ਼ ਕੀਤਾ ਕੀਤਾ ਗਿਆ।
ਇਸ ਤੋਂ ਇਲਾਵਾ ਪਟਿਆਲਾ ਦੀ ਬਲਬੀਰ ਕੌਰ ਅਤੇ ਸ਼ਾਹਬਾਦ ਦੀ ਬਲਜੀਤ ਕੌਰ ਨੂੰ ਵੀ 3 ਦਿਨ ਦੇ ਰਿਮਾਂਡ ਖਤਮ ਹੋਣ ਉਪਰੰਤ ਨਕੋਦਰ ਅਦਾਲਤ ਵਿੱਚ ਪੇਸ਼ ਕੀਤਾ ਗਿਆ , ਜਿੱਥੇ ਅਦਾਲਤ ਨੇ ਬਲਜੀਤ ਕੌਰ ਅਤੇ ਬਲਬੀਰ ਕੌਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਦਕਿ ਅਦਾਲਤ ਵਲੋਂ ਪੁਲਿਸ ਨੂੰ ਬਾਕੀ ਦੋਸ਼ੀਆਂ ਦਾ 1 ਦਿਨ ਦਾ ਹੋਰ ਰਿਮਾਂਡ ਦਿੱਤਾ ਹੈ।…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..