Htv Punjabi
Punjab Video

ਅੰਮ੍ਰਿਤਪਾਲ ਬਾਰੇ ਹਮਾਇਤੀ ਹੋ ਜਾਣ ਸਾਵਧਾਨ, ਪੁਲਿਸ ਕਰ ਸਕਦੀ ਐ ਇਸ ਮੁੰਡੇ ਵਾਲਾ ਕੰਮ

ਅੰਮ੍ਰਿਤਪਾਲ ਮਾਮਲੇ ਨੂੰ ਲੈ ਕੇ ਪੁਲਿਸ ਹਰ ਵਾਰ ਏਹੀ ਕਹਿੰਦੀ ਐ ਕਿ ਗਲਤ ਅਫ਼ਵਾਹਾਂ ਨਾ ਫਿਲਾਓ ਜਾਂ ਕਿਸੇ ਨੂੰ ਨਾ ਭੜਕਾਓ, ਜੇਕਰ ਅਜਿਹਾ ਕਰਦੇ ਹੋ ਤਾਂ ਕਾਰਵਾਈ ਜ਼ਰੂਰ ਹੋਵੇਗੀ। ਜਿਸ ਤਹਿਤ ਬਟਾਲਾ ਪੁਲਿਸ ਨੇ ਇਕ 20 ਸਾਲ ਦਾ ਨੌਜਵਾਨ ਚੱਕਿਆ ਜੋ ਜੋ ਸੋਸ਼ਲ ਮੀਡੀਆ ਜਰੀਏ ਅਮ੍ਰਿਤਪਾਲ ਨਾਲ ਸਬੰਧਿਤ ਭੜਕਾਊ ਮੈਸੇਜ ਫਾਰਵਰਡ ਕਰ ਰਿਹਾ ਸੀ, ਪੁਲਿਸ ਨੇ ਕਾਰਵਾਈ ਕਰਨ ਦੀ ਬਜਾਏ ਉਸ ਨੌਜਵਾਨ ਨੂੰ ਸਮਝਾਇਆ ਅਤੇ ਘਰ ਵਾਪਿਸ ਭੇਜਿਆ ਤਾਂਕਿ ਉਸਦਾ ਭਵਿੱਖ ਖ਼ਰਾਬ ਨਾ ਹੋ ਸਕੇ।

ਤੁਹਾਨੂੰ ਦੱਸ ਦਏਈ ਕਿ ਇਸ ਨੌਜਵਾਨ ਗੁਰਮੀਤ ਸਿੰਘ ਨੇ ਅਮ੍ਰਿਤਪਾਲ ਦੇ ਹੱਕ ਵਿੱਚ ਟੋਲ ਪਲਾਜ਼ੇ ਜਾਮ ਕਰਕੇ ਰੋਸ ਧਰਨਾ ਦੇਣ ਦੇ ਗਲਤ ਅਤੇ ਭੜਕਾਊ ਮੈਸੇਜ ਨੂੰ ਸੋਸ਼ਲ ਮੀਡੀਆ ਰਾਹੀਂ ਅਲਗ ਅਲਗ ਗਰੁਪਾਂ ਵਿੱਚ ਫਾਰਵਡ ਕਰਨਾ ਸ਼ੁਰੂ ਕਰ ਦਿੱਤੇ ,, ਤਾਂ ਬਟਾਲਾ ਪੁਲਿਸ ਹਰਕਤ ਵਿਚ ਆਈ ਅਤੇ ਜਾਂਚ ਕਰਦੇ ਹੋਏ ਉਕਤ ਨੌਜਵਾਨ ਦੇ ਘਰ ਪਹੁੰਚ ਗਈ ਪੁਲਿਸ ਨੂੰ ਪਤਾ ਚਲਿਆ ਕੇ ਉਕਤ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਤੇ ਪਿਤਾ ਵਿਦੇਸ਼ ਵਿੱਚ ਰੋਜ਼ੀ ਰੋਟੀ ਲਈ ਰਹਿ ਰਿਹਾ ਹੈ ਪੁਲਿਸ ਨੇ ਪਰਿਵਾਰ ਦੀ ਬੇਕਗਰਾਊਂਡ ਚੈਕ ਕੀਤੀ ਜੋ ਸਾਫ ਸੁਥਰੀ ਪਾਈ ਗਈ। ਫੇਰ ਪੁਲਿਸ ਨੇ ਕੋਈ ਕਾਰਵਾਈ ਨਾ ਕਰਦਿਆਂ ਉਸ ਨੌਜਵਾਨ ਨੂੰ ਸਮਝਾ ਕੇ ਛੱਡ ਦਿਤਾ।

ਉੱਥੇ ਹੀ ਨੌਜਵਾਨ ਅਤੇ ਉਸਦੀ ਮਾਤਾ ਨੇ ਬਟਾਲਾ ਪੁਲਿਸ ਦਾ ਧੰਨਵਾਦ ਕਰਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਭਵਿੱਖ ਨੂੰ ਖਰਾਬ ਨਾ ਕਰੋ

ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਚਾਰੇ ਪਾਸੇ ਉਨਾਂ ਦੇ ਚਰਚੇ ਹੋ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਹਰ ਵਾਰ ਇਸ ਤਰਾਂ ਦਾ ਵਰਤੀਰਾ ਕਰੇ ਤਾਂ ਲੋਕ ਇਨਾਂ ਦੀ ਹਮੇਸਾਂ ਮਦਦ ਕਰਨ ਲਈ ਤਤਪਰ ਰਹਿਣਗੇ।…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜੇ ਬਿਮਾਰੀ ਲਾਸਟ ਸਟੇਜ ‘ਤੇ ਆ ਜਾਵੇ ਤਾਂ ਤੁਸੀਂ ਇਸ ਵੈਦ ਨੂੰ ਮਿਲ ਲਓ

htvteam

ਬੁਲਟਾਂ ਦੇ ਪਟਾਕੇ ਵਜਾਉਂਣ ਵਾਲਿਆਂ ਦੀ ਖੈਰ ਨਹੀਂ

htvteam

ਸਿੱਧੂ ਤੋਂ ਬਾਅਦ ਪਟਿਆਲਾ ਦੇ 4 ਵਿਧਾਇਕਾਂ ਨੇ ਕੀਤਾ ਆਹ ਕੰਮ, ਦੇਖਣ ਵਾਲਿਆਂ ਨੇ ਕਹਿ ਤਾ, ਬਗਾਵਤ ਹੋ ਗਈ ਬਗਾਵਤ ਹੋ ਗਈ 

Htv Punjabi

Leave a Comment