Htv Punjabi
Opinion Punjab siyasat

ਸਿੱਧੂ ਤੋਂ ਬਾਅਦ ਪਟਿਆਲਾ ਦੇ 4 ਵਿਧਾਇਕਾਂ ਨੇ ਕੀਤਾ ਆਹ ਕੰਮ, ਦੇਖਣ ਵਾਲਿਆਂ ਨੇ ਕਹਿ ਤਾ, ਬਗਾਵਤ ਹੋ ਗਈ ਬਗਾਵਤ ਹੋ ਗਈ 

ਪਟਿਆਲਾ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਸਿਰ ‘ਤੇ ਨੀ ਕੁੰਡਾ ਤੇ ਹਾਥੀ ਫਿਰੇ ਲੁੰਡਾ।  ਯਾਨੀ ਜਿਸ ਹਾਥੀ ਦੇ ਸਿਰ ਤੇ ਮਹਾਵਤ ਕੁੰਡਾ(ਲੋਹੇ ਦਾ ਕੁੰਡੀ ਰੂਪੀ ਇੱਕ ਅਜਿਹਾ ਔਜ਼ਾਰ ਜਿਸ ਨਾਲ ਹਾਥੀ ਨੂੰ ਚਲਾਇਆ ਜਾਂਦਾ ਹੈ) ਲੈਕੇ ਨਹੀਂ ਬੈਠਾ ਹੁੰਦਾ ਉਹ ਹਾਥੀ ਲੁੰਡਾ ਯਾਨੀ ਆਪ ਹੁਦਰਾ ਹੋ ਜਾਂਦੈ, ਤੇ ਆਪਣੀਆਂ ਮਨਮਰਜੀਆਂ ਕਰਨ ਲੱਗ ਪੈਂਦੈ।  ਕੁਝ ਇਹੋ ਹਾਲ ਅੱਜਕਲ੍ਹ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਹੋਇਆ ਪਿਆ ਹੈ। ਜਿਸ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਜਦ ਤੋਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੁੱਟੀ ‘ਤੇ ਵਿਦੇਸ਼ ਗਏ ਨੇ, ਉਦੋਂ ਤੋਂ ਸੂਬੇ ਅੰਦਰ ਜੰਗਲ ਰਾਜ ਵਰਗੇ ਹਾਲਤ ਪੈਦਾ ਹੋਏ ਪਏ ਨੇ।  ਇਹ ਗੱਲ ਅਸੀਂ ਨਹੀਂ ਬਲਕਿ ਮੁਖ ਮੰਤਰੀ ਦੇ ਆਪਣੇਜਿਲ੍ਹੇ ਦੇ ਵਿਧਾਇਕ ਹੀ ਕਹਿ ਰਹੇ ਨੇ, ਤੇ ਉਹ ਵੀ ਛਾਤੀ ਠੋਕ ਕੇ। ਹੁਣ ਤਾਂ ਹਾਲਤ ਇਹ ਬਣ ਚੁਕੇ ਨੇ ਕਿ ਪਟਿਆਲਾ ਦੇ ਕੁਲ ਸੱਤ ਕਾਂਗਰਸੀ ਵਿਧਾਇਕਾਂ ਵਿੱਚੋਂ ਜੇਕਰ ਕੈਪਟਨ ਅਮਰਿੰਦਰ ਸਿੰਘ, ਬ੍ਰਹਮ ਮਹਿੰਦਰ ਤੇ ਸਾਧੂ ਸਿੰਘ ਧਰਮਸੋਤ ਰੂਪੀ ਉਨ੍ਹਾਂ ਵਿਧਾਇਕਾਂ ਨੂੰ ਛੱਡ ਦੇਈਏ, ਜਿਹੜੇ ਮੁਖ ਮੰਤਰੀ ਜਾਂ ਕੈਬਨਿਟ ਮੰਤਰੀ ਨੇ, ਤਾਂ ਬਾਕੀ ਦੇ ਚਾਰ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਰਾਜਿੰਦਰ ਸਿੰਘ ਤੇ ਨਿਰਮਲ ਸਿੰਘ ਸ਼ਤਰਾਣਾ ਆਪਣੀ ਹੀ ਸਰਕਾਰ ਦੀ ਅਫਸਰਸ਼ਾਹੀ ਤੋਂ ਬੇਹੱਦ ਨਾਰਾਜ਼ ਹਨ। ਭਾਂਵੇਂ ਕਿ ਇਨ੍ਹਾਂ ਚਾਰਾਂ ਵਿਚੋਂ ਨਿਰਮਲ ਸਿੰਘ ਸ਼ਤਰਾਣਾ ਨੂੰ ਛੱਡ ਕੇ ਬਾਕੀ ਨੇ ਬੀਤੀ ਕੱਲ੍ਹ ਪਟਿਆਲਾ ਦੀ ਮੈਂਬਰ ਪਾਰਲੀਮੈਂਟ ਪ੍ਰੀਨੀਤ ਕੌਰ ਨਾਲ ਮੁਲਾਕਾਤ ਕਰਕੇ ਆਪਣੇ ਦੁਖੜੇ ਉਨ੍ਹਾਂ ਨੂੰ ਸੁਣਾ ਦਿੱਤੇ ਨੇ, ਪਰ ਉਨ੍ਹਾਂ ਵੱਲੋਂ ਚੁੱਕੇ ਗਏ ਮਸਲੇ, ਮੁਖ ਮੰਤਰੀ ਦੀ ਵਿਦੇਸ਼ ਯਾਤਰਾ ਰੂਪੀ, ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੱਲ ਹੁੰਦੇ ਨਜ਼ਰ ਨਹੀਂ ਆਉਂਦੇ।

 
ਜਿਵੇਂ ਕਿ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ, ਤੇ ਜਿਵੇਂ ਇਨ੍ਹਾਂ ਵਿਧਾਇਕਾਂ ਨੇ ਪਿਛਲੇ ਕੁਝ ਦਿਨਾਂ ਤੋਂ, ਬਗਾਵਤੀ ਸੁਰ ਅਪਣਾਏ ਹੋਏ ਨੇ, ਉਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ, ਬਾਕੀ ਦੇ ਪੰਜਾਬ ਨੂੰ ਤਾਂ ਛੱਡੋ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੇ ਵਿਧਾਇਕ ਹੀ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ ਹਨ। ਜਿੱਥੇ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਆਪਣੇ ਕਾਂਗਰਸੀ ਸਰਪੰਚ ਨੂੰ ਅਕਾਲੀਆਂ ਵੱਲੋਂ ਕੁੱਟੇ ਜਾਣ ਤੋਂ ਬਾਅਦ, ਮੁਲਜ਼ਮਾਂ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾ ਕੇ ਪਟਿਆਲਾ ਜ਼ਿਲ੍ਹੇ ਦੀ ਪੂਰੀ ਅਫਸਰਸ਼ਾਹੀ ਨੂੰ ਹੀ ਭ੍ਰਿਸ਼ਟ ਤੇ ਨਿਕੰਮੀ ਕਰਾਰ ਦੇ ਰਹੇ ਨੇ, ਉਥੇ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਜ਼ਿਲ੍ਹੇ ਦੇ ਕੁਝ ਪੁਲਿਸ ਵਾਲਿਆਂ ‘ਤੇ ਆਪਣੀ ਪਤਨੀ ਦੇ ਫੋਨ ਟੈਪ ਕਰਨ ਦੇ ਦੋਸ਼ ਲਾ ਕੇ ਨਰਾਜ਼ਗੀ ਜਾਹਰ ਕੇ ਰਹੇ ਨੇ, ਇਸ ਤੋਂ ਇਲਾਵਾ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਦਾ ਵੀ ਕਹਿਣਾ ਹੈ ਕਿ ਰਾਜ ਕਾਂਗਰਸ ਸਾਕਾਰ ਦਾ ਹੈ ਤੇ ਕਾਂਗਰਸੀ ਵਰਕਰਾਂ ਨਾਲ ਹੀ ਧੱਕੇਸ਼ਾਹੀਆਂ ਹੋ ਰਹੀਆਂ ਨੇ, ਤੇ ਅਫਸਰਸ਼ਾਹੀ ਸਾਡੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ।  ਕੰਬੋਜ ਅਨੁਸਾਰ ਕਾਂਗਰਸੀ ਵਰਕਰਾਂ ਨੂੰ ਦਬਾਇਆ ਜਾ ਰਿਹਾ ਹੈ। ਹਰਦਿਆਲ ਕੰਬੋਜ਼ ਤਾਂ ਇਥੋਂ ਤੱਕ ਅੜ ਗਏ ਨੇ ਕਿ ਜਿਹੜਾ ਅਫਸਰ ਬੰਦਾ ਬਣ ਕੇ ਕੰਮ ਕਰੇਗਾ ਇਨਸਾਫ ਦੀ ਗੱਲ ਕਰੇਗਾ ਉਸ ਨੂੰ ਹੀ ਜਿਲ੍ਹੇ ‘ਚ ਰਹਿਣ ਦਿੱਤਾ ਜਾਏਗਾ ਬਾਕੀਆਂ ਨੂੰ ਬਦਲਵਾ ਕੇ ਹੀ ਰਹਾਂਗੇ। ਕੰਬੋਜ ਅਨੁਸਾਰ ਜਦੋਂ ਸੀਐਮ ਦੇ ਆਪਣੇ ਜਿਲ੍ਹੇ ਦੇ ਅਫਸਰ ਹੀ ਭ੍ਰਿਸ਼ਟ ਹੋਣ ਤੇ ਪੈਸੇ ਲਏ ਬਿਨਾਂ ਕੰਮ ਨਾ ਕਰਨ ਤਾਂ ਇਹੋ ਜਿਹੇ ਸਖਤ ਤੇਵਰ ਅਪਨਾਉਣੇ ਹੀ ਪੈਂਦੇ ਨੇ। 
 
ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਮੁਖ ਮੰਤਰੀ ਵਿਚਕਾਰ ਵਧੀ ਤਲਖੀ ਤੋਂ ਬਾਅਦ ਮਾਮਲਾ ਇਥੋਂ ਤੱਕ ਵੱਧ ਗਿਆ ਸੀ ਕਿ ਨਾ ਸਿਰਫ ਕਾਂਗਰਸ ਹਾਈ ਕਮਾਂਡ ਨੂੰ ਦਖ਼ਲ ਦੇਣਾ ਪਿਆ, ਬਲਕਿ ਨਵਜੋਤ ਸਿੰਘ ਸਿੱਧੂ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਾਰੀ ਸਿਆਸੀ ਤਾਕਤ ਲਾਉਣੀ ਪਈ ਸੀ, ਤਾਂ ਜਾਕੇ ਕਿਤੇ ਸਿੱਧੂ ਨੂੰ ਸਿਆਸੀ ਪਟਕਣੀ ਦਿੱਤੀ ਜਾ ਸਕੀ।  ਹੁਣ ਦੇਖਣਾ ਇਹ ਹੋਵੇਗਾ ਕਿ ਕਦੇ ਸਾਂਗਲੀਵਾਲਾ, ਤੇ ਕਦੇ ਨਾਭਾ, ਕਦੇ ਮਾਨਸਾ ਤੇ ਕਦੇ ਲੁਧਿਆਣਾ ਵਿਖੇ ਆਮ ਲੋਕਾਂ ਨਾਲ ਵਾਪਰੀਆਂ ਘਟਨਾਵਾਂ ਨਾਲ ਤਾਂ ਭਾਂਵੇ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਾ ਪਿਆ ਹੋਵੇ, ਪਰ ਜਿਸ ਤਰ੍ਹਾਂ ਬਟਾਲਾ ਤੇ ਰਾਜਪੁਰਾ ‘ਚ ਵਾਪਰੀਆਂ ਸਿਆਸੀ ਰੰਜਿਸ਼ ਦੀਆਂ ਘਟਨਾਵਾਂ ਨੇ ਸਿਆਸਤ ਦਾ ਪਾਰਾ ਚੜ੍ਹਾਇਆ ਹੈ, ਤੇ ਇਸ ਮਗਰੋਂ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਤੇ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਵੱਖੋ ਵੱਖ ਦੋਸ਼ ਲਾਏ ਨੇ, ਤੇ ਘਨੌਰ ਦੇ ਵਿਧਾਇਕ ਨੇ ਸਿੱਧਾ ਮੁੱਖ ਮੰਤਰੀ ਦੀ ਕਾਰਗੁਜਾਰੀ ‘ਤੇ ਹੀ ਸਵਾਲ ਚੁੱਕ ਦਿੱਤੇ ਨੇ, ਇਸ ਮਗਰੋਂ ਮੁਖ ਮੰਤਰੀ ਇਸ ਸਾਰੇ ਵਰਤਾਰੇ ਨਾਲ ਕਿਵੇਂ ਨਜਿੱਠਦੇ ਨੇ, ਕਿਉਂਕਿ ਮਾਹਰ ਕਹਿੰਦੇ ਨੇ ਕਿ ਹਰ ਕਿਸੇ ਨਾਲ ਤਾਂ ਸਿੱਧੂ ਵਾਲੀ ਵੀ ਨਹੀਂ ਕੀਤੀ ਜਾ ਸਕਦੀ, ਨਹੀਂ ਤਾਂ ਸਰਕਾਰ ਚਲਾਉਣੀ ਔਖੀ ਹੋ ਜਾਏਗੀ। ਲੋਕ ਤਾਂ ਪਹਿਲਾਂ ਹੀ ਕਾਂਗਰਸ ਸਰਕਾਰ ‘ਚ ਬਗਾਵਤ ਹੋ ਗਈ, ਬਗਾਵਤ ਹੋ ਗਈ ਦਾ ਰੌਲਾ ਪਈ ਜਾਂਦੇ ਨੇ, ਉੱਤੋਂ ਜੇ ਮੁੱਖ ਮੰਤਰੀ ਨੇ ਵੀ ਸਖਤ ਤੇਵਰ ਆਪਣਾ ਲਾਏ ਤਾਂ ਫਿਰ, ਆਪ ਵਾਲੇ ਤਾਂ ਚਲੋ ਪਾਟੋਧਾੜ ਹੋਏ ਗ਼ਮ ‘ਚ ਡੁੱਬੇ ਹੋਏ ਨੇ, ਪਰ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਮਾਮਲਿਆਂ ‘ਚ ਘਿਰੇ ਹੋਣ ਦੇ ਬਾਵਜੂਦ ਅਕਾਲੀਆਂ ਤੇ ਬੀਜੇਪੀ ਵਾਲੀਆਂ ਨੂੰ ਸਿਆਸੀ ਤੌਰ ‘ਤੇ ਖੁਸ਼ ਹੋਣੋ ਕੋਈ ਨਹੀਂ ਰੋਕ ਸਕਦਾ।

Related posts

ਕੁੜੀ ਦੇ ਵਿਆਹ ਤੋਂ ਪਹਿਲਾਂ ਵਾਲੀ ਰਾਤ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

htvteam

ਕਿਤੇ ਤੁਸੀਂ ਤਾਂ ਨਹੀਂ ਅਜਿਹੀ ਥਾਂ ਰੱਖਦੇ ਸੋਨਾ , ਦੇਖ ਲਓ

htvteam

3 ਦਿਨਾਂ ‘ਚ 13 ਸਾਲ ਪੁਰਾਣੀ ਸਾਹ ਚੜ੍ਹਨ ਦੀ ਤਕਲੀਫ ਕਿਵੇਂ ਦੂਰ ਕਰੀਏ

htvteam

Leave a Comment