Htv Punjabi
Punjab Religion

22 ਮਾਰਚ ਨੂੰ ਵੇਖਿਆ ਜਾਵੇਗਾ ਪਵਿੱਤਰ ਰਮਜਾਨ-ਉਲ-ਮੁਬਾਰਕ ਦਾ ਚੰਨ

– ਹਰ ਮੁਸਲਮਾਨ ਰਮਜਾਨ-ਉਲ-ਮੁਬਾਰਕ ਦਾ ਚੰਨ ਵੇਖੇ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 21 ਮਾਰਚ 2023 – ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਭਰ ਦੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਅੱਜ 22 ਮਾਰਚ ਦਿਨ ਬੁੱਧਵਾਰ ਨੂੰ ਹਰ ਮੁਸਲਮਾਨ ਰਮਜਾਨ-ਉਲ-ਮੁਬਾਰਕ ਦਾ ਮੁਬਾਰਕ ਚੰਨ ਵੇਖੇ |

ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਕਿਸੇ ਵੀ ਮੁਸਲਮਾਨ ਨੂੰ ਰਮਜਾਨ ਦਾ ਚੰਨ ਨਜ਼ਰ ਆ ਜਾਂਦਾ ਹੈ ਤਾਂ ਉਹ ਤੁਰੰਤ ਜਾਮਾ ਮਸਜਿਦ ਲੁਧਿਆਣਾ ਦੇ ਇਸ ਫੋਨ ਨੰ: 0161-2722282 ‘ਤੇ ਸੰਪਰਕ ਕਰਨ ਤਾਂ ਕਿ ਰਮਜਾਨ ਦੇ ਪਵਿੱਤਰ ਮਹੀਨੇ ਦਾ ਐਲਾਨ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ 22 ਮਾਰਚ ਨੂੰ ਰਮਜਾਨ ਦਾ ਚੰਨ ਨਜ਼ਰ ਆ ਜਾਂਦਾ ਹੈ ਤਾਂ 23 ਮਾਰਚ ਦਿਨ ਵੀਰਵਾਰ ਨੂੰ ਰਮਜਾਨ ਦਾ ਪਹਿਲਾ ਰੋਜ਼ਾ ਹੋਵੇਗਾ | ਨਹੀਂ ਤਾਂ 24 ਮਾਰਚ ਦਿਨ ਸ਼ੁੱਕਰਵਾਰ ਨੂੰ ਪਵਿੱਤਰ ਰਮਜਾਨ ਸ਼ਰੀਫ ਦਾ ਪਹਿਲਾ ਰੋਜ਼ਾ ਹੋਵੇਗਾ |

Related posts

ਦੇਖੋ ਜਲੰਧਰ ਮੰਡੀ ‘ਚ ਕੀ ਹੋਇਆ

htvteam

ਹੁਣ ਲੁਧਿਆਣਾ ਚ ਵੱਜੀ ਹੜ੍ਹ ਦੇ ਖਤਰੇ ਦੀ ਘੰਟੀ ?

htvteam

ਰੇਡ ਕਰਨ ਗਈ ਪੁਲਿਸ ਤੇ ਹੀ ਪੈ ਗਈ ਰੇਡ !

htvteam

Leave a Comment