Htv Punjabi
Punjab Video

ਆਪਣੇ ਬੱਚਿਆਂ ਦਾ ਰੱਖੋ ਖਿਆਲ, ਕਿਤੇ ਐਂਵੇ ਨਾ ਹੋ ਜਾਵੇ

ਨਵਾਂਸ਼ਹਿਰ ਦੇ ਪਿੰਡ ਕੁਲਾਮ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ 4 ਭੈਣਾਂ ਦੇ ਇਕਲੌਤੇ ਭਰਾ ਦੀ ਡੁੱਬਣ ਕਾਰਨ ਮੌਤ ਹੋ ਗਈ,,,ਇਥੇ 2 ਬੱਚੇ ਛੱਪੜ ‘ਤੇ ਨਹਾਉਣ ਗਏ ਸਨ ਕਿ ਪੈਰ ਤਿਲਕ ਕੇ ਡੂੰਘੇ ਪਾਣੀ ‘ਚ ਡਿੱਗ ਗਏ।ਗੋਤਾਖੋਰਾਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ।…….

ਜੋਗਿੰਦਰ ਪਾਲ ਪਿੰਡ ਕੁਲਾਮ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਪਿੰਡ ਵਿੱਚ ਛੱਪੜ ਹੈ, ਜਿੱਥੇ ਬੱਚੇ ਅਕਸਰ ਨਹਾਉਂਦੇ ਸਨ। ਮੰਗਲਵਾਰ ਨੂੰ ਵੀ 2 ਬੱਚੇ ਨਹਾਉਣ ਗਏ ਸਨ, ਜਿਨ੍ਹਾਂ ‘ਚੋਂ ਇਕ ਬੱਚਾ ਛੱਪੜ ‘ਚ ਡੁੱਬ ਗਿਆ। ਮ੍ਰਿਤਕ ਬੱਚੇ ਦੀ ਮਾਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ,,,,,

ਡੀਐਸਪੀ ਸ਼ਾਹਬਾਜ਼ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਦਫ਼ਤਰ ਵਿੱਚ ਸਨ ਜਦੋਂ 112 ਕੰਟਰੋਲ ਨੰਬਰ ‘ਤੇ ਫੋਨ ਆਇਆ ਕਿ ਪਿੰਡ ਕੁਲਾਮ ਵਿੱਚ ਇੱਕ ਬੱਚਾ ਛੱਪੜ ਵਿੱਚ ਡਿੱਗ ਗਿਆ ਹੈ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰ ਦਾ ਪ੍ਰਬੰਧ ਕੀਤਾ ਅਤੇ ਛੱਪੜ ‘ਚ ਬੱਚੇ ਦੀ ਭਾਲ ਸ਼ੁਰੂ ਕੀਤੀ,,,,,,

ਬੇਸ਼ੱਕ ਛੋਟੇ ਬੱਚਿਆ ਨੂੰ ਛਪੜਾ, ਨਹਿਰਾਂ ਤੇ ਸੂਏਆਂ ਚ ਨਹਾਉਣ ਤੋਂ ਰੋਕਿਆ ਜਾਂਦਾ ਪਰ ਫਿਰ ਵੀ ਬੱਚੇ ਆਪਣੀ ਜਾਨ ਨੂੰ ਜੋਖਮ ਚ ਪਾਕੇ ਨਹਾਉਣ ਜਾਂਦੇ ਨੇ ਹੋ ਸਰਾਸਰ ਗ਼ਲਤ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

Canada ਚ ਜਨਾਨੀ ਪਿੱਛੇ ਪੰਜਾਬੀ ਦੀ ਗਈ ਜਾ/ਨ………

htvteam

ਪੰਜਾਬ ‘ਚ ਯੂਨੀਵਰਸਿਟੀ ਤੇ ਕਾਲਜਾਂ ਦੇ ਫਾਈਨਲ ਇਮਤਿਹਾਨਾਂ ਬਾਰੇ ਹੋਇਆ ਵੱਡਾ ਖੁਲਾਸਾ, ਦੇਖੋ ਕਿਹੜੀ ਤਰੀਕ ਨੂੰ ਹੋ ਰਹੇ ਨੇ ਇਮਤਿਹਾਨ

Htv Punjabi

ਗੁਰਪਤਵੰਤ ਪੰਨੂ ‘ਤੇ ਦਰਜ਼ ਕੇਸ ਮਗਰੋਂ 2 ਖਾਲਿਸਤਾਨੀ ਅੱਤਵਾਦੀ ਗ੍ਰਿਫ਼ਤਾਰ? ਪੰਜਾਬ ‘ਚ ਆਹ ਕਰਨੀ ਸੀ ਵੱਡੀ ਵਾਰਦਾਤ : ਪੁਲਿਸ

Htv Punjabi

Leave a Comment