ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਿਹਤ, ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸਤੇਂਦਰ ਜੈਨ 24 ਦਸੰਬਰ 2021 ਨੂੰ ਦੁਪਹਿਰੇ 2 ਵਜੇ ਬਹਾਵਲਪੁਰ ਭਵਨ ਰਾਜਪੁਰਾ ਪੰਜਾਬ ਵਿਖੇ ਇੱਕ ਮੀਟਿੰਗ ਸੈਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਸਨਅਤਕਾਰ ਅਤੇ ਨਿਜੀ ਕਾਰੋਬਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ| ਇਸ ਮੀਟਿੰਗ ਸੈਸ਼ਨ ਦੀ ਅਗਵਾਈ ਆਮ ਆਦਮੀ ਪਾਰਟੀ ਦੀ ਰਾਜਪੁਰਾ ਤੋਂ ਉਮੀਦਵਾਰ ਨੀਨਾ ਮਿੱਤਲ ਕਰਨਗੇ| ਸਤੇਂਦਰ ਜੈਨ ਇਸ ਸੈਸ਼ਨ ਵਿਚ ਸਨਅਤਕਾਰ ਅਤੇ ਨਿਜੀ ਕਾਰੋਬਾਰੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਓਹਨਾ ਨੂੰ ਫਾਇਦੇ ਦੱਸਣਗੇ| ਉਹ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬੇਹਤਰ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਨ ਦੀ ਗੱਲ ਕਰਨਗੇ |

ਉਨ੍ਹਾਂ ਨੇ ਆਪਣੀ ਇੱਕ ਪੰਜਾਬ ਫੇਰੀ ਦੌਰਾਨ ਦੱਸਿਆ ਸੀ ਕਿ ਪੰਜਾਬ ਵਿਚ ਵੱਖ-ਵੱਖ ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਸੀ ਕਿ ਉਹ ਪੰਜਾਬ ਦੇ ਭ੍ਰਿਸ਼ਟ ਸਿਆਸਤਦਾਨਾਂ ਕਾਰਨ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਤੋਂ ਡਰਦੇ ਹਨ, ਜੋ ਉਨ੍ਹਾਂ ਦੇ ਕਾਰੋਬਾਰਾਂ ਵਿੱਚ ਜ਼ਬਰਦਸਤੀ ਹਿੱਸੇਦਾਰੀ ਮੰਗਦੇ ਹਨ ਅਤੇ ਉਹ ਪੰਜਾਬ ਦੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਕੰਮ ਕਰਨ ਲਈ ਬੇਹਤਰ ਮਾਹੌਲ ਦੇਣਾ ਚਾਹੁੰਦੇ ਹਨ ਤਾਂਕਿ ਪੰਜਾਬ ਦੇ ਵਪਾਰੀ ਤੇ ਕਾਰੋਬਾਰੀ ਬਿਨਾ ਕਿਸੇ ਡਰ ਦੇ ਕੰਮ ਕਰ ਸਕਣ| ਇਸ ਮੀਟਿੰਗ ਸੈਸ਼ਨ ਵਿਚ ਰਮਨ ਮਿੱਤਲ ਆਪ ਟ੍ਰੇਡ ਵਿੰਗ ਦੇ ਪ੍ਰੈਸੀਡੈਂਟ , ਅਨਿਲ ਠਾਕੁਰ ਆਪ ਟ੍ਰੇਡ ਵਿੰਗ ਦੇ ਕੋ ਇੰਚਾਰਜ , ਅਜੈ ਜਿੰਦਲ ਪਟਿਆਲਾ ਵਾਪਰ ਵਿੰਗ ਦੇ ਡਿਸਟ੍ਰਿਕਟ ਪ੍ਰੈਸੀਡੈਂਟ , ਇੰਦਰਜੀਤ ਸਿੰਘ ਸੰਧੂ ਲੋਕ ਸਭਾ ਪਟਿਆਲਾ ਦੇ ਇੰਚਾਰਜ ਅਤੇ ਨੀਨਾ ਮਿੱਤਲ ਆਮ ਆਦਮੀ ਪਾਰਟੀ ਦੀ ਰਾਜਪੁਰਾ ਤੋਂ ਉਮੀਦਵਾਰ ਵੀ ਮੌਜੂਦ ਰਹਿਣਗੇ|
