ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਬੀਤੀ ਰਾਤ ਬਾਹਰੀ ਜਿਲ੍ਹੇ ਦੀ ਪੁਲਸ ਨੇ ਗੁੱਜਰ ਭਾਈਚਾਰੇ ਦੇ ਇੱਕ ਡੇਰੇ ਚ ਵੱਡੀ ਰੇਡ ਕੀਤੀ। 15 ਤੋਂ 20 ਗੱਡੀਆਂ ਚ ਮੁਲਾਜ਼ਮ ਡੇਰੇ ਚ ਆਏ। ਕਰੀਬ ਇੱਕ ਘੰਟਾ ਤਲਾਸ਼ੀ ਲਈ ਗਈ। ਇੱਕ ਨੌਜਵਾਨ ਨੂੰ ਹਿਰਾਸਤ ਚ ਲਿਆ ਗਿਆ।
ਦੂਜੇ ਪਾਸੇ ਇਸ ਡੇਰੇ ਦੀਆਂ ਔਰਤਾਂ ਨੇ ਪੁਲਸ ਉਪਰ ਕੁੱਟਮਾਰ ਕਰਨ ਦੇ ਦੋਸ਼ ਲਾਏ,,,,,,,,,,,ਡੇਰੇ ਦੀਆਂ ਦੋ ਹੋਰ ਔਰਤਾਂ ਰੱਜੀ ਅਤੇ ਸਤੂਰਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਪੁਲਸ ਵਾਲਿਆਂ ਨੂੰ ਕਾਰਣ ਪੁੱਛਣ ਲੱਗੀਆਂ ਤਾਂ ਓਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਵਾਲ ਫੜਕੇ ਥੱਪੜ ਮਾਰੇ ਗਏ।
ਓਥੇ ਹੀ ਇਸ ਰੇਡ ਸੰਬੰਧੀ ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਕਿਹਾ ਕਿ ਮਾਮਲਾ ਓਹਨਾਂ ਦੇ ਧਿਆਨ ਚ ਹੈ। ਜਲੰਧਰ ਦਿਹਾਤੀ ਦੀ ਪੁਲਸ ਸੀ। ਕਿਸੇ ਕੇਸ ਚ ਰੇਡ ਕੀਤੀ ਗਈ ਹੈ। ਪੂਰੇ ਮਾਮਲੇ ਨੂੰ ਲੈਕੇ ਓਹਨਾਂ ਦਾ ਸੰਪਰਕ ਜਾਰੀ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਜਲੰਧਰ ਪੁਲਸ ਹੀ ਦੇ ਸਕਦੀ ਹੈ।
ਖ਼ੈਰ ਇਹ ਸਾਰਾ ਮਾਮਲਾ ਕੀ ਸੀ ਪੁਲਿਸ ਵੱਲੋ ਰੇਡ ਕਿਸ ਕੇਸ ਚ ਕੀਤੀ,,ਇਹ ਅਧਿਕਾਰੀ ਹੀ ਦਾ ਸਕਦੇ ਨੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………