Htv Punjabi
Crime Punjab Video

ਆਹ ਗੰਦੀਆਂ ਜਨਾਨੀਆਂ ਬੰਦਿਆਂ ਨਾਲ ਬਣਾਉਂਦੀਆਂ ਅਸ਼ਲੀਲ ਵੀਡੀਓ

ਅੰਮ੍ਰਿਤਸਰ ਚ ਕੁਝ ਔਰਤਾਂ ਦਾ ਗਰੁੱਪ ਹੋਇਆ ਸਰਗਰਮ
ਆਟੋ ਚਾਲਕ ਨੂੰ ਧੋਖੇ ਨਾਲ ਘਰ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ
ਔਰਤ ਨੇ ਮੱਥਾ ਟੇਕਣ ਜਾਣ ਦੇ ਨਾਮ ‘ਤੇ ਘਰ ਬੁਲਾਇਆ
ਅੰਦਰੋਂ ਕੁੰਡੀ ਲਾ ਕੇ ਬਣਾ ਲਈ ਵੀਡੀਓ, ਵੱਲੋਂ ਜਾਂਚ ਸ਼ੁਰੂ
ਉਕਤ ਔਰਤਾਂ ਨੇ ਵੀਡਿਓ ਵਾਇਰਲ ਕਰਨ ਦੀ ਧਮਕੀ ਦੇ ਕੇ ਕੀਤੀ ਗਈ ਬਲੈਕਮੇਲਿੰਗ, ਰਿਸ਼ਤੇਦਾਰਾਂ ਕੋਲੋਂ ਵੀ ਫੋਨ ਕਰਕੇ ਮੰਗੇ ਪੈਸੇ
ਅੰਮ੍ਰਿਤਸਰ ਚ ਇੱਕ ਨੌਜਵਾਨ ਆਟੋ ਚਾਲਕ ਨਾਲ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਵੱਲੋਂ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਸ ਸਮੇਂ ਵਾਪਰਿਆ ਜਦੋਂ ਆਟੋ ਚਾਲਕ ਨੂੰ ਇੱਕ ਔਰਤ ਵੱਲੋਂ ਫੋਨ ਆਇਆ ਕਿ ਉਹ ਛੇਹਰਟਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ ਅਤੇ ਉਸਨੂੰ ਘਰੋਂ ਲੈ ਜਾਣ ਲਈ ਆਉਣ ਨੂੰ ਆਖਿਆ। ਇਸ ਸਬੰਧ ਵਿੱਚ ਪੀੜਿਤ ਆਟੋ ਚਾਲਕ ਨੇ ਦੱਸਿਆ ਜਿਵੇਂ ਹੀ ਉਹ ਔਰਤ ਦੇ ਦੱਸੇ ਹੋਏ ਅਡਰੈਸ ‘ਤੇ ਪਹੁੰਚਿਆ, ਤਾ ਉਸ ਨੂੰ ਅੰਦਰ ਆਉਣ ਲਈ ਕਿਹਾ ਗਿਆ ਅਤੇ ਕਿਹਾ ਗਿਆ ਕਿ ਪਹਿਲਾਂ ਪਾਣੀ ਪੀ ਲਵੋ ਤੇ ਜਦ ਉਹ ਘਰ ਦੇ ਅੰਦਰ ਗਿਆ, ਤਾਂ ਦਰਵਾਜ਼ੇ ਦੀ ਅੰਦਰੋਂ ਕੁੰਡੀ ਲਾ ਦਿੱਤੀ ਗਈ।

ਘਰ ਦੇ ਅੰਦਰ ਪਹਿਲਾਂ ਤੋਂ ਮੌਜੂਦ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਨੇ ਉਸ ਨਾਲ ਜਬਰਜਨਾਹ ਗਲਤ ਹਰਕਤਾਂ ਕਰਕੇ ਉਸ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਆਟੋ ਚਾਲਕ ਕੋਲੋਂ ਰਕਮ ਦੀ ਮੰਗ ਕੀਤੀ ਗਈ। ਨਾ ਸਿਰਫ਼ ਇਹ, ਉਨ੍ਹਾਂ ਨੇ ਆਟੋ ਚਾਲਕ ਦੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕਰਕੇ ਝੂਠੇ ਬਹਾਨੇ ਨਾਲ ਕਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਇਲਾਜ ਲਈ ਪੈਸਿਆਂ ਦੀ ਲੋੜ ਹੈ। ਉਨ੍ਹਾਂ ਨੇ ਗੂਗਲ ਪੇ ‘ਤੇ ਤੁਰੰਤ ਪੈਸੇ ਭੇਜਣ ਲਈ ਵੀ ਦਬਾਅ ਬਣਾਇਆ।

ਉਥੇ ਹੀ ਆਟੋ ਚਾਲਕ ਦਾ ਕਹਿਣਾ ਹੈ ਕਿ ਉਸ ਕੋਲੋਂ ਮੋਬਾਈਲ ਵਿੱਚ ਸਕਰੀਨਸ਼ੋਟ ਵੀ ਹਨ ਜਿਸ ਵਿੱਚ ਉਹਨਾਂ ਨੇ ਆਪਣੇ ਮੋਬਾਇਲ ਵਿੱਚ ਪੈਸੇ ਟਰਾਂਸਫਰ ਵੀ ਕੀਤੇ ਹੋਏ ਹਨ ਉਥੇ ਹੀ ਇਹ ਮਾਮਲਾ ਪੁਲਿਸ ਕੋਲ ਪੁੱਜਿਆ ਹੈ ਉਥੇ ਹੀ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕੰਪਲੇਂਟ ਸਾਨੂੰ ਮਿਲੀ ਹੈ ਇਸ ਦੀ ਪੂਰੇ ਤੱਥਾਂ ਦੇ ਨਾਲ ਜਾਣਕਾਰੀ ਹਾਸਿਲ ਕਰਕੇ ਜੋ ਵੀ ਦੋਸ਼ੀ ਬਣਦਾ ਹੋਵੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸ਼ਹਿਰ ‘ਚ ਕੀ ਹੋਇਆ, ਸਾਰੇ ਠਾਣੇ ਹੋਏ ਖਾਲੀ

htvteam

ਆਹ ਦੇਖੋ ਭਗਵੰਤ ਮਾਨ ਦੇ ਸ਼ਹਿਰ ‘ਚ ਕੀ ਹੋ ਗਿਆ

htvteam

ਅੱਕੇ ਬੱਚਿਆਂ ਦੇ ਮਾਪੇ ਆਹ ਕੰਮ ਕਰਨ ਲਈ ਹੋਏ ਮਜਬੂਰ, ਕੌਣ ਜ਼ਿੰਮੈਵਾਰ ?

htvteam

Leave a Comment