ਹਥਿਆਰਾਂ ਨਾਲ ਠਾਹ ਠਾਹ ਕਰਕੇ ਦਹਿਸ਼ਤ ਫੈਲਾਉਣੀ ਹੁਣ ਤਾਂ ਨੌਜਵਾਨ ਮੁੰਡਿਆਂ ਲਈ ਇੱਕ ਸ਼ੌਂਕ ਹੀ ਬਣ ਗਿਆ,, ਕਿਉਂਕਿ ਖੌਫ ਨਾਮ ਦੀ ਚੀਜ਼ ਤਾਂ ਉਹਨਾਂ ਦੇ ਵਿੱਚ ਰਹੀ ਹੀ ਨਹੀਂ ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਦਾ ਜਿੱਥੇ ਇਕ ਹੌਟਲ ਦੇ ਬਾਹਰ ਕੁਝ ਨੋਜਵਾਨਾ ਵਲੋ ਹਵਾਈ ਫਾਇਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸਤ ਨੋਜਵਾਨਾ ਵਲੋ ਵਾਰੀ ਵਾਰੀ ਹਵਾਈ ਫਾਇਰ ਕੀਤੇ ਜਾ ਰਹੇ ਹਨ,,, ਆਓ ਨਜ਼ਰ ਮਾਰ ਲੈਦੇ ਆ ਇਸ ਦਹਿਸ਼ਤ ਭਰੀ ਵੀਡੀਓ ਤੇ ਤੇ ਫਿਰ ਪਾਉਂਦੇ ਆਂ ਇਸ ਪੂਰੇ ਮਾਮਲੇ ਤੇ ਚਾਨਣ,,,
ਪੁਲਿਸ ਅਧਿਕਾਰੀਆ ਵਲੋ ਵੀਡੀਉ ਦੇ ਅਧਾਰ ਉਪਰ ਸਤ ਨੋਜਵਾਨਾ ਤੇ ਪਰਚਾ ਦਰਜ ਕਰ ਦੌਸ਼ੀਆ ਦੀ ਭਾਲ ਵਿਚ ਛਾਪੇਮਾਰੀ ਕਰਨ ਦੀ ਗਲ ਆਖੀ ਹੈ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੋਜਵਾਨਾ ਵਿਚ ਇਕ ਅੰਮ੍ਰਿਤਸਰ ਦੇ ਕੌਸ਼ਲਰ ਦਾ ਵੀ ਨਾਮ ਸਾਹਮਣੇ ਆਉਣ ਦੀ ਗਲ ਕਹਿ ਜਾ ਰਹੀ ਹੈ ਜਿਸ ਸੰਬਧੀ ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਜੋ ਵੀ ਦੌਸ਼ੀ ਸਾਹਮਣੇ ਆਵੇਗਾ ਬਖਸ਼ਿਆ ਨਹੀ ਜਾਵੇਗਾ।
ਆਖਰ ਨੌਜਵਾਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਵਾਈ ਫਾਇਰ ਕਰਕੇ ਜੋ ਦਹਿਸ਼ਤ ਫੈਲਾਈ ਗਈ ਹੈ ਇਸਦੇ ਪਿੱਛੇ ਕੀ ਕਾਰਨ ਆ ਜਾਂਚ ਖੁਲਾਸਾ ਹੋਵੇਗਾ,,,,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
