Htv Punjabi
Punjab Video

ਆਹ ਦੇਖੋ ਘਰ ਦੇ ਵਿੱਚ ਕੀ ਹੋ ਗਿਆ

ਚੋਰਾਂ ਨੇ ਇਸ ਕਦਰ ਆਤੰਕ ਫੈਲਾਇਆ ਹੋਇਆ ਕਿ ਉਨਾਂ ਦੇ ਵੱਲੋਂ ਦਿਨ ਦਿਹਾੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,, ਚੋਰ ਹੋਣਾ ਸਿਰਫ ਮੌਕੇ ਦੀ ਭਾਲ ਦੇ ਵਿੱਚ ਰਹਿੰਦੇ ਨੇ ਤੇ ਜਦੋਂ ਮੌਕਾ ਮਿਲਿਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੱਥ ਸਫਾਇਆ ਕਰ ਜਾਂਦੇ ਨੇ,, ਤਾਜ਼ਾ ਮਾਮਲਾ ਨਕੋਦਰ ਦੇ ਜੈਨ ਮੁਹੱਲੇ ਵਿੱਚ ਇੱਕ ਘਰ ਨੂੰ ਚੋਰ ਨੇ ਨਿਸ਼ਾਨਾ ਬਣਾਇਆ ਅਤੇ ਘਰ ਦਿਆਂ ਅਲਮਾਰੀਆਂ ਵਿਚੋਂ ਢਾਈ ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਲੈਕੇ ਫ਼ਰਾਰ ਹੋ ਗਿਆ ਘਟਨਾ ਦੇ ਸਬੰਧ ਵਿੱਚ ਮਦਨ ਗੋਪਾਲ ਦੀ ਪਤਨੀ ਮੋਨੀਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਸਪਤਾਲ ਵਿਚ ਨੋਕਰੀ ਕਰਦੀ ਹੈ ਅਤੇ ਉਸ ਦੇ ਪਤੀ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਹਨ ਅਤੇ ਬੱਚੇ ਸਕੂਲ ਚਲੇ ਜਾਂਦੇ ਹਨ ਅਤੇ ਜਦੋਂ ਉਹਨਾਂ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਕਮਰਿਆਂ ਦੀਆਂ ਅਲਮਾਰੀਆਂ ਖੁਲੀਆਂ ਪਈਆਂ ਸਨ ਅਤੇ ਉਨ੍ਹਾਂ ਵਿੱਚ ਰਖੇਂ ਕਰੀਬ ਢਾਈ ਲੱਖ ਰੁਪਏ ਅਤੇ ਗਹਿਣੇ ਚੋਰੀ ਹੋਏ ਸਨ,,,,

ਮੋਕੇ ਤੇ ਪਹੁੰਚੇ ਨਕੋਦਰ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੌਰਵ ਜੈਨ ਵੱਲੋਂ ਕਿਹਾ ਗਿਆ ਕਿ ਨਕੋਦਰ ਵਿਖੇ ਆਏ ਦਿਨ ਹੀ ਦੁਕਾਨਾਂ ਅਤੇ ਘਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ,,,

ਆਖਿਰਕਾਰ ਕਦੋਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਲੈਣਗੀਆਂ ਇਹ ਵੱਡਾ ਸਵਾਲ ਖੜਾ ਹੁੰਦਾ ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਵਾਕ ਤੇ ਜਨਾਨੀਆਂ ਸੰਭਾਲਦੇ ਨੇ ਡੇਅਰੀ ਫਾਰਮ, ਨੁਸਕੇ ਨੇ ਡੇਅਰੀ ਫਾਰਮਿੰਗ ਕਰਤੀ ਸੌਖੀ

htvteam

ਜੇਕਰ ਵਾਰ-ਵਾਰ ਪਿਸ਼ਾਬ ਆਉਂਦੈ ਤਾਂ ਸਮਝੋ ਸਰੀਰ ਕੀ ਦੱਸ ਰਿਹੈ

htvteam

ਬਾਦਲਾਂ ਦੇ ਸ਼ਹਿਰ ਚ ਚੱਕਾ ਜਾਮ ! ਆਹਮੋ ਸਾਹਮਣੇ ਹੋਏ ਦੋ ਧਿਰਾ ਦੇ ਟਾਕਰੇ ?

htvteam

Leave a Comment