Htv Punjabi
Punjab Video

ਆਹ ਦੇਖੋ ਦਾਣਾ ਮੰਡੀ ਚ ਕਿਸਾਨਾਂ ਨਾਲ ਕੀ ਹੋਇਆ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਫ਼ਸਲ ਦੀ ਖਰੀਦ ਨੂੰ ਲੈਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਕਿਸਾਨ ਜਦ ਮੰਡੀ ਚ ਫ਼ਸਲ ਲੈਕੇ ਆਵੇਗਾ ਤਾਂ ਮਾਤਰ ਅੱਠ ਘੰਟਿਆਂ ਚ ਉਸਨੂੰ ਆਪਣੀ ਫਸਲ ਵੇਚ ਵੇਹਲਾ ਕਰ ਦਿੱਤਾ ਜਾਵੇਗਾ ਪਰ ਮੰਡੀ ਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਢੇਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਸਰਕਾਰ ਦੇ ਦਾਅਵੇ ਨੂੰ ਖੋਖਲਾ ਸਾਬਿਤ ਕਰ ਰਹੀਆਂ ਹਨ।ਫਰੀਦਕੋਟ ਦੀ ਅਨਾਜ ਮੰਡੀ ਚ ਫਸਲ ਦੀ ਲੋਡਿਗ ਦੀ ਰਫ਼ਤਾਰ ਢਿੱਲੀ ਹੋਣ ਦੇ ਚਲਦੇ ਦੇਖਣ ਨੂੰ ਮਿਲਿਆ ਕੇ ਝੋਨੇ ਦੀਆਂ ਬੋਰੀਆਂ ਦੇ ਲੱਗੇ ਵੱਡੇ ਵੱਡੇ ਢੇਰ ਲੋਡਿਗ ਦਾ ਇੰਤਜ਼ਾਰ ਕਰ ਰਹੀਆਂ ਹਨ ਜਿਸ ਦੇ ਚਲਦੇ ਇੰਸ ਵਕਤ ਮੰਡੀ ਚ ਫਸਲ ਸੁੱਟਣ ਲਈ ਕੋਈ ਜਗ੍ਹਾ ਨਹੀਂ ਬਚੀ ਇਥੋਂ ਤੱਕ ਕੇ ਮੰਡੀ ਚ ਬਣੇ ਰਸਤਿਆਂ ਤੇ ਵੀ ਫਸਲ ਦੇ ਢੇਰ ਲੱਗੇ ਨਜਰ ਆ ਰਹੇ ਹਨ।ਇਸ ਮੋੱਕੇ ਮੰਡੀ ਚ ਝੋਨਾ ਲੇੱਕੇ ਆਏ ਕਿਸਾਨਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਉਹ ਤਿੰਨ ਤਿੰਨ ਦਿਨ ਤੋਂ ਮੰਡੀ ਚ ਇਸੇ ਇੰਤਜ਼ਾਰ ਚ ਬੈਠੇ ਹਨ ਕਿ ਉਨ੍ਹਾਂ ਦੀ ਫਸਲ ਮੰਡੀ ਚ ਉਤਰ ਸਕੇ ਪਰ ਤਿੰਨ ਦਿਨ ਬਾਅਦ ਵੀ ਫ਼ਸਲ ਟਰਾਲੀ ਚ ਭਰੀ ਹੋਈ ਹੈ।

ਕਿਸਾਨਾਂ ਨੇ ਕਿਹਾ ਕਿ ਆੜਤੀਆ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਜ਼ਾ ਰਿਹਾ ਪਰ ਲੋਡਿੰਗ ਨਾ ਹੋਣ ਦੇ ਚਲਦੇ ਪਹਿਲਾ ਤੋਂ ਹੀ ਫਸਲ ਦੇ ਢੇਰ ਲੱਗੇ ਹੋਏ ਹਨ ਜਿਥੇ ਨਾ ਤਾਂ ਕੋਈ ਅਧਿਕਾਰੀ ਇਸ ਦੀ ਸਾਰ ਲੈ ਰਿਹਾ ਨਾ ਹੀ ਲੋਡਿਗ ਠੇਕੇਦਾਰ ਨਾਲ ਕੋਈ ਰਾਫਤਾ ਕਾਇਮ ਹੋ ਰਿਹਾ ਹੈ ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਸ ਸਮੱਸਿਆ ਸਬੰਧੀ ਗਲ ਕੀਤੀ ਗਈ ਪਰ ਹਲੇ ਤਕ ਕੋਈ ਹੱਲ ਨਜ਼ਰ ਨਹੀਂ ਆ ਰਿਹਾ।

ਇਸ ਸਬੰਧੀ ਜਦ ਅਧਿਕਾਰੀਆਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮਾਰਕੀਟ ਕਮੇਟੀ ਦੇ ਦਫਤਰ ਚ ਕੋਈ ਅਧਿਕਰੀ ਮੌਜੂਦ ਨਹੀਂ ਸੀ ਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਨਾਲ ਜਦ ਫੋਨ ਤੇ ਇਸ ਸਬੰਧੀ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀ ਚ ਫਸਲ ਦੀ ਆਮਦ ਇਕਦਮ ਵਧਣ ਕਾਰਨ ਇਹ ਸਮੱਸਿਆ ਆ ਰਹੀ ਹੈ ਪਰ ਲੋਡਿੰਗ ਡੈਲੀ ਕਪੇਸਟੀ ਮੁਤਬਿਕ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ DFSC ਅਧਿਕ਼ਾਰੀ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਗਏ ਹਨ ਕਿ ਜਲਦ ਇੰਸ ਸਮੱਸਿਆ ਦਾ ਕੋਈ ਹੱਲ ਕੱਢਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਕੋਦਰ ‘ਚ ਦੇਖੋ ਹਾਲ

htvteam

ਕੰਗਣਾ ਰਣੌਤ ਦੀ ਪੇਸ਼ੀ ਮਾਮਲੇ ਚ ਵੱਡਾ ਫੈਸਲਾ !

htvteam

ਘਰਦੇ ਨੌਜਵਾਨ ਮੁੰਡੇ ਦੀ ਇਟਲੀ ‘ਚ ਮੌ -ਤ ਜਦੋਂ ਮੰਤਰੀ ਧਾਲੀਵਾਲ ਪਹੁੰਚੇ ਦੁੱਖ ਸਾਂਝਾ ਕਰਨ

htvteam

Leave a Comment