ਪੰਜਾਬੀ ਨੌਜਵਾਨ ਕੁੜੀਆਂ ਮੁੰਡਿਆਂ ਵੱਲੋਂ ਵਿਦੇਸ਼ ਜਾ ਕੇ ਪੱਕੇ ਹੋਣ ਦਾ ਜਨੂਨ ਸਿਰ ਚੜ੍ਹ ਕੇ ਬੋਲ ਰਿਹਾ ਹੈ | ਹੁਣ ਤਾਂ ਹਾਲ ਇਹ ਹੋ ਚੁੱਕਾ ਹੈ ਕਿ ਅੱਖਾਂ ‘ਚ ਵਿਦੇਸ਼ ਜਾਣ ਦਾ ਸੁਫ਼ਨਾ ਸੰਜੋਈ ਮੁੰਡੇ ਕੁੜੀਆਂ ਪਾਗਲਪਨ ਦੀ ਵੀ ਪਾਰ ਕਰਦੇ ਜਾ ਰਹੇ ਨੇ | ਜਿਸਦਾ ਗ਼ਲਤ ਫਾਇਦਾ ਚੁੱਕ ਰਹੇ ਨੇ ਕੁੱਝ ਮੌਕਾਪ੍ਰਸਤ ਲੋਕ |
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ, ਜਿੱਥੇ ਕੁੱਝ ਦਿਨ ਪਹਿਲਾਂ ਥਾਂ ਥਾਂ ਲੱਗੇ ਪੋਸਟਰਾਂ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ | ਜਿਸ ਤੋਂ ਬਾਅਦ ਇਹਨਾਂ ਪੋਸਟਰਾਂ ਦੀ ਵੀਡੀਓ ਚਾਰੇ ਪਾਸੇ ਅੱਗ ਵਾਂਗ ਵਾਇਰਲ ਹੋ ਗਈ |
previous post