Htv Punjabi
Punjab Video

ਆਹ ਦੇਖੋ ਭਗਵੰਤ ਮਾਨ ਦੇ ਸ਼ਹਿਰ ਕੀ ਹੋਇਆ ?

ਸੰਗਰੂਰ ਦੇ ਲੌਂਗੋਵਾਲ ਵਿੱਚ ਧਰਨਾ ਦੇ ਰਹੇ ਕਿਸਾਨ ਜਦੋਂ ਦਿੱਤੀ ਗਈ ਕਾਲ ਮੁਤਾਬਿਕ ਚੰਡੀਗੜ੍ਹ ਵੱਲ ਕੂਚ ਕਰ ਰਹੇ ਸਨ ਤਾਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਝੜਪ ਦੌਰਾਨ ਕਿਸਾਨ ਅਤੇ ਪੁਲਿਸ ਮੁਲਾਜ਼ਮ ਫੱਟਣ ਵੀ ਹੋਏ ਨੇ। ਝੜਪ ਮਗਰੋਂ ਮਾਹੌਲ ਤਣਾਅਪੂਰਣ ਬਣਿਆ ਹੋਇਆ ਹੈ,,,,,,,

ਹੜ੍ਹ ਪੀੜਤਾਂ ਲਈ ਵਿਸ਼ੇਸ਼ ਰਾਹਤ ਪੈਕੇਜ ਸਮੇਤ ਹੋਰ ਕਈ ਮੰਗਾਂ ਨੂੰ ਲੈਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਕਾਨਫਰੰਸ ਦਾ ਸੱਦਾ ਚੰਡੀਗੜ੍ਹ ਵਿੱਚ ਦਿੱਤਾ ਗਿਆ ਸੀ,,,,ਦੂਜੇ ਪਾਸੇ ਇਸ ਕਾਨਫਰੰਸ ਨੂੰ ਰੋਕਣ ਲਈ ਸੰਗਰੂਰ ਦੇ ਲੌਂਗੋਵਾਲ ਵਿੱਚ ਵੀ ਪੂਰੇ ਪੰਜਾਬ ਦੀ ਤਰ੍ਹਾਂ ਪੁਲਿਸ ਵੱਲੋਂ ਜੱਦੋ-ਜਹਿਦ ਕੀਤੀ ਜਾ ਰਹੀ ਸੀ । ਇਹ ਜੱਦੋ-ਜਹਿਦ ਉਦੋਂ ਝੜਪ ਵਿੱਚ ਬਦਲ ਗਈ ਜਦੋਂ ਲੌਂਗੋਵਾਲ ਤੋਂ ਕਿਸਾਨ ਆਗੂਆਂ ਨੇ ਚੰਡੀਗੜ੍ਹ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ।

ਹਸਪਤਾਲ ਦੀ ਡਾਕਟਰ ਦਾ ਕਹਿਣਾ ਕਿ ਓਹਨਾ ਕੋਲ ਜ਼ਖਮੀ ਹਾਲਤ ਚ ਕਿਸਾਨ ਤੇ ਪੁਲਸ ਅਫਸਰ ਆਏ ਨੇ ਜਿਨ੍ਹਾਂ ਦਾ ਇਲਾਜ਼ ਚੱਲ ਰਿਹਾ,,,,,,,,

ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਅਤੇ ਪੁਲਿਸ ਦੀ ਹੋਈ ਆਪਸੀ ਝੜਪ ਦੌਰਾਨ ਇੱਕ ਪੁਲਿਸ ਅਫਸਰ ਅਤੇ ਇੱਕ ਕਿਸਾਨ ਜ਼ਖਮੀ ਹੋਇਆ ਹੈ। ਪੁਲਿਸ ਅਫਸਰ ਦਾ ਸੰਗਰੂਰ ਵਿੱਚ ਇਲਾਜ ਚੱਲ ਰਿਹਾ ਹੈ ਜਦ ਕਿ ਕਿਸਾਨ ਯੂਨੀਅਨ ਦੇ ਮੈਂਬਰ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।। ਦੱਸ ਦਈਏ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੌਂਗੋਵਾਲ ਵਿਖੇ ਧਰਨਾ ਦੇ ਰਹੇ ਸਨ ਅਤੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦੇ ਲਈ ਚੰਡੀਗੜ੍ਹ ਵੱਲ ਨੂੰ ਜਾਣ ਲਈ ਤਿਆਰੀ ਵਿੱਢ ਰਹੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਲਈ ਸਰਕਾਰ ਨੇ ਲਿਆਂਦਾ ਆਹ ਸਿਸਟਮ, ਅੱਧੇ ਕੁ ਨਰਾਜ਼ ਅੱਧੇ ਕੁ ਖੁਸ਼

Htv Punjabi

ਘਰ ‘ਚ ਗੁਰਦੁਆਰਾ ਬਣਾਕੇ ਬਾਬਾ ਕਰਵਾ ਰਿਹਾ ਸੀ ਵਿਆਹ; ਪੈ ਗਿਆ ਗਾਹ ਖੁੱਲ੍ਹ ਗਏ ਕੈਮਰੇ

htvteam

CM ਮਾਨ ਦੇ ਨਾਮ ‘ਤੇ ਹਥੌੜਾ ਚਲਾਉਂਣ ‘ਤੋਂ ਬਾਅਦ ਜਨਾਨੀਆਂ ‘ਚ ਘਿਰਿਆ ਝਾੜੂ ਵਾਲਿਆਂ ਦਾ ਵਿਧਾਇਕ

htvteam

Leave a Comment