Htv Punjabi
Punjab Video

ਆਹ ਨਵੇਂ ਸਰਪੰਚ ਨੇ ਕਿਹੜਾ ਇਸ਼ਾਰਾ ਕਰਤਾ

ਆਹ ਲੰਬੀਆਂ ਲੰਬੀਆਂ ਡਾਂਗਾਂ ਚੱਕੀ ਇੱਕ ਦੂਜੇ ਦੇ ਮਗਰ ਭੱਜਦੇ ਜਿਹੜੇ ਤੁਸੀਂ ਲੋਕਾਂ ਨੂੰ ਦੇਖ ਰਹੇ ਹੋ ਤਾਂ ਇਹ ਕੋਈ ਫਿਲਮ ਦਾ ਸੀਨ ਨਹੀਂ ਸਗੋਂ ਇੱਕ ਪਿੰਡ ਦੇ ਵਿੱਚ ਨਵੀਂ ਪੰਚਾਇਤ ਵੱਲੋਂ ਵਿਕਾਸ ਕੀਤਾ ਜਾ ਰਿਹਾ।,, ਤੁਸੀਂ ਸੋਚਦੇ ਹੋਵੋਗੇ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰਕੇ ਕਿਹੜਾ ਵਿਕਾਸ ਹੋ ਰਿਹਾ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰ ਲਈਏ ਫਿਰ ਕਰਦਿਆਂ ਪੂਰੇ ਮਾਮਲੇ ਤੇ ਗੱਲਬਾਤ,,,,,,,

ਪੰਜਾਬ ਵਿੱਚ ਪੰਚਾਇਤੀ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਰੰਜਿਸ਼ਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ ਇਕ ਵਾਰ ਫਿਰ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਫਿਰੋਜ਼ਪੁਰ ਦੇ ਪਿੰਡ ਮਸਤੇ ਵਿੱਚ ਜਿੱਤੇ ਹੋਏ ਸਰਪੰਚ ਧਿਰ ਵੱਲੋਂ ਹਾਰੇ ਹੋਏ ਸਰਪੰਚ ਉਮੀਦਵਾਰ ਦੇ ਸਮਰਥਕਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਮਸਤੇ ਕੇ ਵਿਖੇ ਸੰਦੀਪ ਸਿੰਘ ਅਤੇ ਮਹਿੰਦਰ ਸਿੰਘ ਦੇ ਵਿਚਾਲੇ ਸਰਪੰਚੀ ਦੀ ਚੋਣ ਨੂੰ ਲੈ ਕੇ ਚੋਣਾਂ ਲੜੀਆਂ ਗਈਆਂ ਇਸ ਦੌਰਾਨ ਸੰਦੀਪ ਸਿੰਘ ਸਰਪੰਚ ਬਣ ਗਿਆ ਪਰ ਸਰਪੰਚ ਬਣਨ ਤੋਂ ਬਾਅਦ ਪਿੰਡ ਦਾ ਵਿਕਾਸ ਤਾਂ ਕੀ ਕਰਨਾ ਸੀ ਪਿੰਡ ਵਿੱਚ ਉਲਟਾ ਹੀ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਾ ਨਤੀਜਾ ਵੀਡੀਓ ਵਿੱਚ ਸਾਫ ਦੀਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਰਪੰਚ ਦੇ ਸਮਰਥਕ ਦੂਜੀ ਤੇਰ ਉੱਪਰ ਜਾਣਲੇਵਾ ਹਮਲਾ ਕਰ ਕੇ ਵੋਟ ਨਾ ਪਾਉਣ ਦੀ ਕੱਢ ਰਹੇ ਨੇ ਪੀੜਿਤ ਮਨਜੀਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਉਹਨਾਂ ਵੱਲੋਂ ਮਹਿੰਦਰ ਸਿੰਘ ਧਿਰ ਦਾ ਸਮਰਥਨ ਕੀਤਾ ਗਿਆ ਸੀ ਜਿਸ ਤੋਂ ਸੰਦੀਪ ਸਿੰਘ ਅਤੇ ਉਸ ਦਾ ਪਿਤਾ ਸਾਬਕਾ ਸਰਪੰਚ ਅੰਗਰੇਜ ਸਿੰਘ ਕਾਫੀ ਨਾਰਾਜ਼ ਸੀ ਅਤੇ ਜਿੱਤਣ ਤੋਂ ਬਾਅਦ ਅਕਸਰ ਹੀ ਉਹ ਉਹਨਾਂ ਨੂੰ ਰੰਜਿਸ਼ ਦੇਖ ਲੈਦੇ ਆ ਧਮਕੀਆਂ ਦੇ ਰਹੇ ਸਨ ਕੱਲ ਜਦ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਣ ਲੱਗੇ ਤਾਂ ਅੱਗੋਂ ਸਰਪੰਚ ਅਤੇ ਉਸਦੇ ਸਾਥੀਆਂ ਨੇ ਉਹਨਾਂ ਨੂੰ ਗੁਰਦੁਆਰੇ ਜਾਣ ਨਹੀਂ ਦਿੱਤਾ ਅਤੇ ਰਸਤੇ ਵਿੱਚ ਘੇਰ ਕੇ ਉਹਨਾਂ ਨਾਲ ਜੰਮ ਕੇ ਕੁੱਟਮਾਰ ਕੀਤੀ ਜਦ ਉਹ ਆਪਣੇ ਘਰ ਵਾਪਸ ਆ ਗਏ ਤਾਂ ਸਰਪੰਚ ਅਤੇ ਉਸਦੇ ਸਾਥੀ ਉਹਨਾਂ ਦੇ ਘਰ ਆ ਗਏ ਅਤੇ ਘਰ ਵੜ ਕੇ ਮਨਜੀਤ ਸਿੰਘ ਉਸ ਦੀ ਪਤਨੀ ਅਤੇ ਉਸਦੇ ਭਰਾਵਾਂ ਤੇ ਤੇ ਦਰ ਹਥਿਆਰਾਂ ਅਤੇ ਅਸਲੇ ਨਾਲ ਹਮਲਾ ਕਰ ਦਿੱਤਾ ਜਿਨਾਂ ਵਿੱਚ ਚਾਰ ਲੋਕਾਂ ਨੂੰ ਗੰਭੀਰ ਸੱਟਾਂ ਆਈਆਂ ਨੇ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਾਇਆ ਗਿਆ ਹੈ ,,,,,,,,,,

ਪੀੜਤਾਂ ਦਾ ਕਹਿਣਾ ਹੈ ਕਿ ਜਦ ਤੋਂ ਇਹ ਲੋਕ ਸਰਪੰਚੀ ਜਿੱਥੇ ਹਨ ਉਸ ਬਾਅਦ ਲਗਾਤਾਰ ਹੀ ਉਹਨਾਂ ਦੇ ਪਰਿਵਾਰ ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਪਰਿਵਾਰਿਕ ਜੀਆ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਕੁਝ ਵੀ ਕਾਰਵਾਈ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਸਰਪੰਚ ਅਤੇ ਉਸਦੇ ਸਾਥੀ ਲਗਾਤਾਰ ਪਿੰਡ ਵਿੱਚ ਲੋਕਾਂ ਦੀ ਕੁੱਟਮਾਰ ਕਰ ਰਹੇ ਨੇ ਅਤੇ ਗੁੰਡਾਗਰਦੀ ਫੈਲਾ ਰਹੇ ਨੇ,,,,,,,,

ਜਖਮੀਆਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ ਕੁੱਟਮਾਰ ਦੌਰਾਨ ਗੰਭੀਰ ਜਖਮੀ ਹੋਏ ਜਖਮੀਆਂ ਵਿੱਚੋਂ ਇੱਕ ਦੀ ਬਾਂਹ ਹੀ ਤੋੜ ਦਿੱਤੀ ਗਈ ਅਤੇ ਦੂਜੇ ਦੇ ਸਿਰ ਵਿੱਚ ਪਿਸਤੌਲ ਦੇ ਵੱਟ ਨਾਲ ਵਾਰ ਕਰਕੇ ਖੁਣੋਂ ਖੂਨ ਕਰ ਦਿੱਤਾ ਅਤੇ ਕਿੱਥੇ ਦੀ 23 ਦਾ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਝਗੜੇ ਵਿੱਚ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਉਹਨਾਂ ਨੂੰ ਵੀ ਕੁੱਟਮਾਰ ਕਰਕੇ ਜਖਮੀ ਕੀਤਾ ਗਿਆ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਰਪੰਚ ਦੇ ਸਮਰਥਕ ਡਾਂਗਾਂ ਸੋਟੇ ਵਰਾ ਰਹੇ ਨੇ ਅਤੇ ਰੋੜੇ ਵੀ ਚਲਾ ਰਹੇ ਨੇ ਉੱਥੇ ਹੀ ਡਾਂਗਾਂ ਉੱਪਰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਹੈ। ਜੋ ਕਿ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਲੋੜ ਹੈ ਪੁਲਿਸ ਨੂੰ ਸਮੇਂ ਰਹਿੰਦਾ ਇਸ ਤੇ ਸਖਤ ਕਾਰਵਾਈ ਕਰਨ ਦੀ ਤਾਂ ਕਿ ਇਸ ਚੱਲ ਰਹੀ ਰੰਜਿਸ਼ ਨੂੰ ਠੱਲ ਪਾਈ ਜਾ ਸਕੇ ਤਾਂ ਕਿ ਲੋਕ ਆਪਣੀ ਘਰਾਂ ਵਿੱਚ ਬੇਫਿਕਰੀ ਦੀ ਨੀਂਦ ਸੋ ਸਕਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਪੰਜਾਬ ‘ਚ ਹੋ ਗਿਆ ਉਹੀ ਕੰਮ ਸ਼ੁਰੂ

htvteam

ਕੁਦਰਤੀ ਢੰਗ ਨਾਲ ਸਰੀਰ ਦੀ ਸਫਾਈ ਕਰਨ ਦਾ ਜ਼ਬਰਦਸਤ ਤਰੀਕਾ

htvteam

ਇਰਾਨ ਇਜ਼ਰਾਈਲ ਯੁੱਧ ਦਾ ਰਗੜਿਆ ਭਾਰਤ !

htvteam

Leave a Comment