Htv Punjabi
Crime Punjab Video

ਆਹ ਪੂਰੇ ਮੁਹੱਲੇ ਚੋ ਰਾਤ ਨੂੰ ਲੋਕਾਂ ਦੇ ਘਰਾਂ ਚੋਂ ਆਉਂਦੀਆ ਨੇ ਅਜੀਬ ਅਵਾਜ਼ਾਂ

ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਵਿੱਚ ਦਹਿਸ਼ਤ ਦਾ ਮਾਹੌਲ
ਰੋਜ ਰਾਤ ਨੂੰ ਲੋਕਾਂ ਦੇ ਘਰਾਂ ਉੱਪਰ ਵੱਜਦੇ ਹਨ ਪੱਥਰ, ਇੱਟਾਂ ਤੇ ਤਾਲੇ
ਨਹੀਂ ਪਤਾ ਲੱਗ ਸਕਿਆ ਕੌਣ ਕਰਦਾ ਅਜਿਹੀਆਂ ਹਰਕਤਾਂ
ਡਰੇ ਮੁਹਲਾਵਾਸੀਆਂ ਨੇ ਪੁਲਿਸ ਤੋਂ ਕਾਰਵਾਈ ਦੀ ਕੀਤੀ ਮੰਗ
ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਿਕ ਪਿਛਲੇ ਚਾਰ ਸਾਲਾਂ ਤੋਂ ਮੁਹੱਲੇ ਦੇ 20 ਤੋਂ 25 ਘਰਾਂ ਉੱਪਰ ਦੇਰ ਰਾਤ ਪੱਥਰ,, ਸ਼ਰਾਬ ਦੀਆਂ ਬੋਤਲਾਂ ਅਤੇ ਲੋਹੇ ਦੇ ਤਾਲੇ ਘਰਾਂ ਦੀਆਂ ਛੱਤਾਂ ਉੱਪਰ ਵੱਜਦੇ ਹਨ ਜਿਸ ਕਰਕੇ ਲੋਕ ਕਾਫੀ ਦਹਿਸ਼ਤ ਵਿੱਚ ਹਨ ਮੁਹੱਲਾ ਵਾਸੀਆਂ ਮੁਤਾਬਕ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਮੁਹੱਲੇ ਵਿੱਚ ਪਹਿਰੇ ਵੀ ਲਗਾਏ ਗਏ ਹਨ ਪਰ ਇਹ ਪੱਥਰ ਕੌਣ ਮਾਰਦਾ ਹੈ ਅਤੇ ਕਿੱਥੋਂ ਆਉਂਦੇ ਹਨ ਇਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਪਾਇਆ।

ਉਹਨਾਂ ਦਸਿਆ ਕਿ ਆਸ ਪਾਸ ਸੀਸੀ ਟੀਵੀ ਕੈਮਰੇ ਵੀ ਲਗਵਾਏ ਹਨ ਪਰ ਕੋਈ ਸੀਸੀਟੀਵੀ ਕੈਮਰਿਆਂ ਵਿੱਚ ਵੀ ਨਹੀਂ ਆਉਂਦਾ ਜਿਸ ਕਰਕੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਲੋਕਾਂ ਦੇ ਦੱਸਣ ਮੁਤਾਬਕ ਪਿਛਲੇ ਚਾਰ ਸਾਲਾਂ ਤੋਂ ਰੋਜ਼ਾਨਾ ਰਾਤ ਨੂੰ ਲੋਕਾਂ ਦੇ ਘਰਾਂ ਉਪਰੇ ਪੱਥਰ ਵੱਜਦੇ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇੱਸ ਘਟਨਾ ਨਾਲ ਲੋਕ ਕਾਫੀ ਸਹਿਮੇ ਹੋਏ ਹਨ ਅਤੇ ਪੱਥਰ ਵੱਜਣ ਕਰਕੇ ਕਈ ਵਾਰ ਘਰਾਂ ਦੇ ਸ਼ੀਸ਼ੇ ਵੀ ਟੁੱਟੇ ਚੁਕੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੂੰ/ਹ ਬਣੀ ਗੁੰ/ਡੀ ! ਬਾਲਾਂ ਤੋਂ ਫ-ੜ੍ਹ-ਕੇ ਕੁੱ/ਟੀ ਸੱ/ਸ

htvteam

328 ਪਾਵਨ ਸਰੂਪਾਂ ਮਾਮਲੇ ਚ ਵੱਡਾ ਐਕਸ਼ਨ, ਫੜ੍ਹ ਲਿਆ ਆਰੋਪੀ

htvteam

ਨਵੇਂ ਸਾਲ ਤੇ ਪੈਂਦੇ ਮੀਂਹ ਚ ਦਰਬਾਰ ਸਾਹਿਬ ‘ਚ ਸੰਗਤਾਂ ਦਾ ਹੜ੍ਹ

htvteam

Leave a Comment